• Home
  • »
  • News
  • »
  • national
  • »
  • UNEMPLOYMENT ALLOWANCE GOVT GIVING 50 PERCENT OF SALARY TO UNEMPLOYED HERE S HOW TO AVAIL

Unemployment allowance: ਸਰਕਾਰ ਬੇਰੁਜ਼ਗਾਰਾਂ ਨੂੰ ਤਨਖਾਹ ਦਾ 50% ਦੇ ਰਹੀ ਹੈ, ਜਾਣੋ ਇਸ ਦਾ ਲਾਭ ਕਿਵੇਂ ਲੈਣਾ ਹੈ

ਇੱਕ ਬੇਰੁਜ਼ਗਾਰ ਵਿਅਕਤੀ 3 ਮਹੀਨਿਆਂ ਲਈ ਇਸ ਭੱਤੇ ਦਾ ਲਾਭ ਲੈ ਸਕਦਾ ਹੈ। 3 ਮਹੀਨਿਆਂ ਲਈ ਉਹ ਔਸਤ ਤਨਖਾਹ ਦੇ 50% ਦਾ ਦਾਅਵਾ ਕਰ ਸਕਦਾ ਹੈ। ਬੇਰੁਜ਼ਗਾਰ ਹੋਣ ਦੇ 30 ਦਿਨਾਂ ਬਾਅਦ, ਇਸ ਸਕੀਮ ਵਿੱਚ ਸ਼ਾਮਲ ਹੋ ਕੇ ਦਾਅਵਾ ਕੀਤਾ ਜਾ ਸਕਦਾ ਹੈ।

 Unemployment allowance: ਸਰਕਾਰ ਬੇਰੁਜ਼ਗਾਰਾਂ ਨੂੰ ਤਨਖਾਹ ਦਾ 50% ਦੇ ਰਹੀ ਹੈ, ਜਾਣੋ ਇਸ ਦਾ ਲਾਭ ਕਿਵੇਂ ਲੈਣਾ ਹੈ (file photo)

Unemployment allowance: ਸਰਕਾਰ ਬੇਰੁਜ਼ਗਾਰਾਂ ਨੂੰ ਤਨਖਾਹ ਦਾ 50% ਦੇ ਰਹੀ ਹੈ, ਜਾਣੋ ਇਸ ਦਾ ਲਾਭ ਕਿਵੇਂ ਲੈਣਾ ਹੈ (file photo)

  • Share this:
    ਕਰਮਚਾਰੀ ਰਾਜ ਬੀਮਾ ਨਿਗਮ (ESIC ) ਨੇ ਅਟਲ ਬੀਮਤ ਵਿਆਕਤੀ ਕਲਿਆਣ ਯੋਜਨਾ (Atal Beemit Vyakti Kalyan Yojana) ਨੂੰ ਵਧਾ ਦਿੱਤਾ ਹੈ। ਹੁਣ ਨੌਕਰੀਆਂ ਗੁਆ ਚੁੱਕੇ ਲੋਕਾਂ ਨੂੰ 30 ਜੂਨ 2022 ਤੱਕ ਬੇਰੁਜ਼ਗਾਰੀ ਭੱਤਾ ਮਿਲੇਗਾ। ਇਹ ਬੀਮਾਯੁਕਤ ਵਿਅਕਤੀਆਂ ਨੂੰ 3 ਮਹੀਨਿਆਂ ਲਈ ਕੁੱਲ ਤਨਖਾਹ ਦਾ 50 ਪ੍ਰਤੀਸ਼ਤ ਬੇਰੁਜ਼ਗਾਰੀ ਭੱਤਾ ਪ੍ਰਦਾਨ ਕਰਨ ਦੀ ਇੱਕ ਯੋਜਨਾ ਹੈ ਜੋ ਕਿਸੇ ਵੀ ਕਾਰਨ ਨੌਕਰੀ ਗੁਆ ਦਿੰਦੇ ਹਨ।  ਹਾਲ ਹੀ ਵਿੱਚ, ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, 'ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ' ਨੂੰ 30 ਜੂਨ 2022 ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ ਇਹ ਯੋਜਨਾ 30 ਜੂਨ 2021 ਤੱਕ ਸੀ।

    'ਅਟਲ ਬੀਮਿਤ ਵਿਆਕਤੀ ਕਲਿਆਣ ਯੋਜਨਾ' ਦੇ ਤਹਿਤ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਨੌਕਰੀ  ਚਲੀ ਜਾਣ  'ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਇੱਕ ਬੇਰੁਜ਼ਗਾਰ ਵਿਅਕਤੀ 3 ਮਹੀਨਿਆਂ ਲਈ ਇਸ ਭੱਤੇ ਦਾ ਲਾਭ ਲੈ ਸਕਦਾ ਹੈ। 3 ਮਹੀਨਿਆਂ ਲਈ ਉਹ ਔਸਤ ਤਨਖਾਹ ਦੇ 50% ਦਾ ਦਾਅਵਾ ਕਰ ਸਕਦਾ ਹੈ। ਬੇਰੁਜ਼ਗਾਰ ਹੋਣ ਦੇ 30 ਦਿਨਾਂ ਬਾਅਦ, ਇਸ ਸਕੀਮ ਵਿੱਚ ਸ਼ਾਮਲ ਹੋ ਕੇ ਦਾਅਵਾ ਕੀਤਾ ਜਾ ਸਕਦਾ ਹੈ।

    ਸਕੀਮ ਦਾ ਲਾਭ ਕਿਵੇਂ ਲੈ ਸਕਦੇ ਹੋ?

    ਸਕੀਮ ਦਾ ਲਾਭ ਲੈਣ ਲਈ, ਈਐਸਆਈਸੀ ਨਾਲ ਜੁੜੇ ਕਰਮਚਾਰੀ ESIC ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਇਸ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਬਾਅਦ, ਈਐਸਆਈਸੀ ਤੋਂ ਅਰਜ਼ੀ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਜੇ ਇਹ ਸਹੀ ਹੈ, ਤਾਂ ਰਕਮ ਸਬੰਧਤ ਕਰਮਚਾਰੀ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।

    ਇਹ ਫੈਸਲਾ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਕਰਮਚਾਰੀ ਰਾਜ ਬੀਮਾ ਨਿਗਮ ਦੀ 185 ਵੀਂ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ ਦੀ ਮਿਆਦ 30 ਜੂਨ 2022 ਤੱਕ ਵਧਾ ਦਿੱਤੀ ਗਈ ਹੈ। ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ ਉਨ੍ਹਾਂ ਬੀਮਾਯੁਕਤ ਵਿਅਕਤੀਆਂ ਨੂੰ 3 ਮਹੀਨਿਆਂ ਲਈ 50% ਤਨਖਾਹ ਤੇ ਬੇਰੁਜ਼ਗਾਰੀ ਭੱਤਾ ਪ੍ਰਦਾਨ ਕਰਨ ਦੀ ਇੱਕ ਯੋਜਨਾ ਹੈ ਜੋ ਕਿਸੇ ਕਾਰਨ ਕਰਕੇ ਨੌਕਰੀ ਗੁਆ ਬੈਠੇ ਹਨ।
    Published by:Ashish Sharma
    First published: