ਭਾਰਤ 'ਚ ਬੇਰੁਜ਼ਗਾਰੀ ਦੀ ਮਾਰ! ਦਸੰਬਰ 'ਚ ਵਧ ਕੇ 7.91 ਫੀਸਦੀ ਹੋ ਗਈ ਦਰ

ਭਾਰਤ 'ਤੇ ਬੇਰੁਜ਼ਗਾਰੀ ਦੀ ਮਾਰ! ਦਸੰਬਰ 'ਚ ਵਧ ਕੇ 7.91 ਫੀਸਦੀ ਹੋ ਗਈ ਦਰ

 • Share this:
  Unemployment in India:  ਦੇਸ਼ 'ਚ ਬੇਰੁਜ਼ਗਾਰੀ ਦਰ (Unemployment Rate) ਦਸੰਬਰ 2021 'ਚ ਵਧ ਕੇ ਚਾਰ ਮਹੀਨਿਆਂ ਦੇ ਉੱਚ ਪੱਧਰ 7.91 ਫੀਸਦੀ 'ਤੇ ਪਹੁੰਚ ਗਈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ 'ਚ ਬੇਰੁਜ਼ਗਾਰੀ ਦੀ ਦਰ 7 ਫੀਸਦੀ ਰਹੀ।

  ਬੇਰੁਜ਼ਗਾਰੀ ਦਾ ਇਹ ਅੰਕੜਾ ਅਗਸਤ ਤੋਂ ਬਾਅਦ ਸਭ ਤੋਂ ਵੱਧ ਹੈ। ਉਸ ਸਮੇਂ ਬੇਰੁਜ਼ਗਾਰੀ ਦੀ ਦਰ 8.3 ਫੀਸਦੀ ਸੀ। ਅੰਕੜਿਆਂ ਮੁਤਾਬਕ ਦਸੰਬਰ 'ਚ ਸ਼ਹਿਰਾਂ 'ਚ ਬੇਰੁਜ਼ਗਾਰੀ ਦੀ ਦਰ 9.30 ਫੀਸਦੀ ਸੀ, ਜੋ ਨਵੰਬਰ 2021 'ਚ 8.21 ਫੀਸਦੀ ਸੀ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਦਰ 7.28 ਫੀਸਦੀ ਰਹੀ, ਜੋ ਪਿਛਲੇ ਮਹੀਨੇ 6.44 ਫੀਸਦੀ ਸੀ।

  CMIE ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਦਸੰਬਰ 2021 ਵਿੱਚ ਰੁਜ਼ਗਾਰ ਵਧਿਆ ਹੈ ਪਰ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਹੈ। “ਇਹ ਇੱਕ ਚੰਗਾ ਸੰਕੇਤ ਹੈ ਕਿਉਂਕਿ ਲੇਬਰ ਮਾਰਕੀਟ ਵਿੱਚ ਆਮਦ ਜ਼ਿਆਦਾ ਸੀ। ਕਰੀਬ 83 ਲੱਖ ਵਾਧੂ ਲੋਕ ਨੌਕਰੀਆਂ ਦੀ ਤਲਾਸ਼ ਵਿੱਚ ਸਨ। ਹਾਲਾਂਕਿ, ਸਿਰਫ 40 ਲੱਖ ਨੌਕਰੀ ਭਾਲਣ ਵਾਲਿਆਂ ਨੂੰ ਹੀ ਰੁਜ਼ਗਾਰ ਮਿਲਿਆ ਹੈ।

  ਅੰਕੜਿਆਂ ਦੀ ਗੱਲ ਕਰੀਏ ਤਾਂ ਦਸੰਬਰ 2021 ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹਰਿਆਣਾ ਵਿੱਚ 34.1 ਪ੍ਰਤੀਸ਼ਤ ਸੀ। ਇਸ ਤੋਂ ਬਾਅਦ ਰਾਜਸਥਾਨ 'ਚ ਇਹ ਅੰਕੜਾ 27.1 ਫੀਸਦੀ, ਝਾਰਖੰਡ 'ਚ 17.3 ਫੀਸਦੀ ਅਤੇ ਜੰਮੂ-ਕਸ਼ਮੀਰ 'ਚ 15.0 ਫੀਸਦੀ ਰਿਹਾ। ਕਰਨਾਟਕ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ 1.4 ਫੀਸਦੀ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਉੜੀਸਾ ਅਤੇ ਗੁਜਰਾਤ ਵਿੱਚ ਇਹ ਦਰ 1.6 ਫੀਸਦੀ ਰਹੀ।
  Published by:Gurwinder Singh
  First published: