Budget 2019: ਮੋਦੀ ਸਰਕਾਰ ਹੁਣ ਤਕ ਨਹੀਂ ਪੂਰੇ ਕਰ ਸਕੀ 250 ਵਾਅਦੇ


Updated: January 17, 2019, 6:47 PM IST
Budget 2019: ਮੋਦੀ ਸਰਕਾਰ ਹੁਣ ਤਕ ਨਹੀਂ ਪੂਰੇ ਕਰ ਸਕੀ 250 ਵਾਅਦੇ

Updated: January 17, 2019, 6:47 PM IST
ਲਕਸ਼ਮਨ ਰੌਏ

ਕੇਂਦਰ ਸਰਕਾਰ ਆਪਣਾ ਅਖੀਰਲਾ ਬਜਟ ਪੇਸ਼ ਕਰਨ ਦੀ ਤਿਆਰੀ 'ਚ ਲੱਗੀ ਹੋਈ ਹੈ ਪਰ CNBC AWAAZ ਨੂੰ ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਪੰਜ ਬਜਟਾਂ 'ਚ ਸਰਕਾਰ ਨੇ ਜੋ ਐਲਾਨ ਕੀਤੇ ਸੀ ਓਹਨਾ ਵਿੱਚੋਂ ਸਿਰਫ਼ 40 ਫ਼ੀਸਦੀ ਲਾਗੂ ਨਹੀਂ ਕਰ ਸਕੀ।

ਸੂਤਰਾਂ ਮੁਤਾਬਿਕ, ਬਜਟ ਤੇ ਹੋਈ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਪਿਛਲੇ 5 ਬਜਟਾਂ ਚ ਕਰੀਬ 600 ਐਲਾਨ ਹੋਏ ਨੇ, ਪਰ ਸਿਰਫ਼ 350 ਪੂਰੇ ਕੀਤੇ ਗਏ।

ਸੂਤਰਾਂ ਮੁਤਾਬਿਕ, 250 ਐਲਾਨ ਹਕੀਕਤ ਚ ਨਹੀਂ ਬਦਲ ਸਕੇ। ਕਰੀਬ 175 ਐਲਾਨਾਂ ਤੇ ਕੁਜ ਕੰਮ ਸ਼ੁਰੂ ਤਾਂ ਹੋਇਆ ਪਰ ਪੂਰਾ ਨਹੀਂ ਕੀਤਾ ਗਿਆ। ਕਰੀਬ 10 ਐਲਾਨਾਂ ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਲੇਬਰ ਰਿਫ਼ਾਰ੍ਮ ਨਾਲ ਜੁੜੇ ਦੋ ਐਲਾਨਾਂ ਤੇ ਕੋਈ ਅਮਲ ਨਹੀਂ ਹੋਇਆ। ਪਬਲਿਕ ਪੋਰਟ ਦੇ ਆਧੁਨਿਕੀਕਰਨ ਦਾ ਬਿੱਲ ਪਾਸ ਨਹੀਂ ਹੋਇਆ। ਉੱਥੇ ਹੀ 2018-19 ਚ ਹਰ ਕੰਪਨੀ ਨੂੰ ਯੂਨੀਕ ਐਂਟੀਟੀ ਨੰਬਰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਪ੍ਰਸਤਾਵ ਨੂੰ ,ਮਨਜ਼ੂਰੀ ਨਹੀਂ ਮਿਲੀ।

(ਪੁਲਿਟੀਕਲ ਇਕੋਨੋਮਿਕ ਐਡੀਟਰ, CNBC-AWAAZ)

First published: January 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...