Pre Budget 2019: Income Tax ਨਾਲ ਜੁੜੀਆਂ ਇਹ 5 ਗੱਲਾਂ ਤੁਹਾਡੇ ਲਈ ਜਾਣਨੀਆਂ ਹਨ ਜ਼ਰੂਰੀ

ਬਜਟ ਵਿੱਚ ਇਨਕਮ ਟੈਕਸ ਨੂੰ ਲੈ ਕੇ ਕੀ-ਕੀ ਘੋਸ਼ਣਾਵਾਂ ਹੋਈਆਂ, ਜਾਣੋ ਅੱਗੇ...


Updated: February 1, 2019, 4:07 PM IST
Pre Budget 2019: Income Tax ਨਾਲ ਜੁੜੀਆਂ ਇਹ 5 ਗੱਲਾਂ ਤੁਹਾਡੇ ਲਈ ਜਾਣਨੀਆਂ ਹਨ ਜ਼ਰੂਰੀ
Budget 2019: Income Tax ਨਾਲ ਜੁੜੀਆਂ ਇਹ 5 ਗੱਲਾਂ ਤੁਹਾਡੇ ਲਈ ਜਾਣਨੀਆਂ ਹਨ ਜ਼ਰੂਰੀ

Updated: February 1, 2019, 4:07 PM IST


ਮੋਦੀ ਸਰਕਾਰ ਨੇ ਆਪਣਾ ਅੰਤਰਿਮ ਬਜਟ ਪੇਸ਼ ਕਰ ਦਿੱਤਾ ਹੈ, ਅੰਤਰਿਮ ਬਜਟ ਵਿੱਚ ਸਰਕਾਰ ਨੇ ਟੈਕਸਪੇਅਰ ਲਈ ਸਭ ਤੋਂ ਵੱਡਾ ਐਲਾਣ ਕੀਤਾ ਹੈ। ਵਿੱਤ ਮੰਤਰੀ ਪੀਊਸ਼ ਗੋਇਲ ਨੇ ਸਾਫ਼ ਕੀਤਾ ਹੈ ਕਿ ਅਗਰ ਸਰਕਾਰ ਬਣੀ ਤਾਂ ਅਗਲੇ ਵਿੱਤੀ ਸਾਲ ਵਿੱਚ 5 ਲੱਖ ਰੁਪਏ ਤੱਕ ਦੀ ਇਨਕਮ ਉੱਤੇ ਟੈਕਸ ਨਹੀਂ ਦੇਣਾ ਹੋਵੇਗਾ। ਬਜਟ ਵਿੱਚ ਇਨਕਮ ਟੈਕਸ ਨੂੰ ਲੈ ਕੇ ਕੀ-ਕੀ ਘੋਸ਼ਣਾਵਾਂ ਹੋਈਆਂ, ਜਾਣੋ ਅੱਗੇ...

  • 5 ਲੱਖ ਰੁਪਏ ਤੱਕ ਇਨਕਮ ਟੈਕਸ ਫ੍ਰੀ - ਵਿੱਤੀ ਸਾਲ 2020 ਲਈ 5 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ਪੂਰੀ ਤਰ੍ਹਾਂ ਟੈਕਸ ਫ੍ਰੀ ਹੋਵੇਗੀ, ਸਰਕਾਰ ਦੇ ਇਸ ਫ਼ੈਸਲੇ ਨਾਲ 5 ਲੱਖ ਤੋਂ ਉੱਪਰ ਇਨਕਮ ਵਾਲਿਆਂ ਨੂੰ 13 ਹਜ਼ਾਰ ਰੁਪਏ ਦਾ ਫ਼ਾਇਦਾ ਹੋਵੇਗਾ।
  • 2.40 ਲੱਖ ਰੁਪਏ ਤੱਕ ਕਿਰਾਏ ਨਾਲ ਇਨਕਮ ਉੱਤੇ ਟੈਕਸ ਨਹੀਂ - 2.40 ਲੱਖ ਰੁਪਏ ਤੱਕ ਕਿਰਾਏ ਦੀ ਇਨਕਮ 'ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ, ਪਹਿਲਾਂ ਇਹ ਹੱਦ 1.80 ਲੱਖ ਰੁਪਏ ਸੀ।
  • 40 ਹਜ਼ਾਰ ਰੁਪਏ ਤੱਕ ਦੀ ਵਿਆਜ ਨਾਲ ਹੋਏ ਇਨਕਮ ਤੇ ਟੀਡੀਐਸ ਨਹੀਂ - ਵਿੱਤੀ ਸਾਲ 2020 ਲਈ 40 ਹਜ਼ਾਰ ਰੁਪਏ ਤੱਕ ਦੀ ਵਿਆਜ ਇਨਕਮ ਤੇ TDS ਨਹੀਂ ਦੇਣਾ ਹੋਵੇਗਾ। ਪਹਿਲੇ ਵਿਆਜ ਤੇ ਇਨਕਮ ਟੈਕਸ ਛੋਟ ਦੀ ਹੱਦ 10 ਹਜ਼ਾਰ ਰੁਪਏ ਸੀ। ਇਹ ਛੋਟ ਪੋਸਟ ਆੱਫਿਸ ਤੇ ਬੈਂਕ ਵਿੱਚ ਪੈਸਾ ਜਮ੍ਹਾਂ ਕਰਨ ਤੇ ਤੁਹਾਨੂੰ ਮਿਲਣ ਵਾਲੇ ਕੁੱਲ ਵਿਆਜ ਲਈ ਹੈ।
  • ਸਟੈਂਡਰਡ ਡਿਡਕਸ਼ਨ 40 ਹਜ਼ਾਰ ਤੋਂ ਵਧਾ ਕੇ 50 ਹਜ਼ਾਰ - ਵਿੱਤੀ ਸਾਲ 2002 ਲਈ ਸਟੈਂਡਰਡ ਡਿਡਕਸ਼ਨ ਦੀ ਹੱਦ 40 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
  • 80 ਸੀ ਦੇ ਤਹਿਤ ਨਹੀਂ ਵਧੀ ਟੈਕਸ ਛੋਟ ਦੀ ਹੱਦ -  ਕੇਂਦਰ ਸਰਕਾਰ ਨੇ 80 ਸੀ ਦੇ ਤਹਿਤ ਟੈਕਸ ਛੋਟ ਦੀ ਹੱਦ ਨੂੰ ਪੁਰਾਣੇ ਪੱਧਰ ਯਾਨੀ 1.5 ਲੱਖ ਰੁਪਏ ਉੱਤੇ ਹੀ ਬਣਾਏ ਰੱਖਿਆ ਹੈ। 80 ਸੀ ਦੇ ਤਹਿਤ ਇੱਕ ਵਿੱਤੀ ਸਾਲ ਵਿੱਚ 1.5 ਲੱਖ ਰੁਪਏ ਤੱਕ ਨਿਵੇਸ਼ ਕਰਕੇ ਟੈਕਸ ਛੋਟ ਨੂੰ ਕਲੇਮ ਕੀਤਾ ਜਾ ਸਕਦਾ ਹੈ।


First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...