Pre Budget 2019: ਮੋਦੀ ਦੀ 17 ਰੁਪਏ ਦਿਹਾੜੀ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਦੇਵੇਗੀ?

News18 Punjab
Updated: February 1, 2019, 5:59 PM IST
share image
Pre Budget 2019: ਮੋਦੀ ਦੀ 17 ਰੁਪਏ ਦਿਹਾੜੀ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਦੇਵੇਗੀ?

  • Share this:
  • Facebook share img
  • Twitter share img
  • Linkedin share img
ਮੋਦੀ ਸਰਕਾਰ ਦੇ ਆਖਰੀ ਬਜਟ ਵਿਚ ਭਾਵੇਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਸਚਾਈ ਇਹ ਹੈ ਕਿ ਇਸ ਬਜਟ ਨੇ ਵੀ ਕਿਸਾਨਾਂ ਦੇ ਪੱਲੇ ਨਿਰਾਸ਼ਾ ਪਾਈ ਹੈ। ਕਿਸਾਨਾਂ ਨੂੰ 6000 ਸਾਲਾਨਾ (500 ਰੁਪਏ ਮਹੀਨਾ) ਦੇਣ ਨੂੰ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਉਤੇ ਵੱਡੇ ਸਵਾਲ ਉਠ ਰਹੇ ਹਨ। 500 ਰੁਪਏ ਮਹੀਨਾ, ਮਤਲਬ 17 ਰੁਪਏ ਦਿਹਾੜੀ ਦਾ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ, ਇਹ ਕਿਸੇ ਤੋਂ ਲੁਕਿਆ ਹੋਇਆ ਨਹੀ।

ਇਹ ਪੈਸਾ ਵੀ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿਚ ਮਿਲੇਗਾ। ਕਿਸਾਨ ਆਗੂ ਵੀ ਨਾਰਾਜ਼ਗੀ ਜਾਹਰ ਕਰਦੇ ਹੋਏ ਸਵਾਲ ਕਰ ਰਹੇ ਹਨ ਕਿ 17 ਰੁਪਏ ਦਾ ਇਕ ਲੀਟਰ ਦੁੱਧ ਵੀ ਨਹੀਂ ਆਉਂਦਾ, ਸਰਕਾਰ ਇਹ ਮਾਮੂਲੀ ਰਕਮ ਦੇ ਕੇ ਕਿਸਾਨਾਂ ਦੇ ਕਿਸ ਭਲੇ ਦੀ ਗੱਲ ਕਰ ਰਹੀ ਹੈ। ਇਹ ਯੋਜਨਾ ਦਸੰਬਰ 2018 ਤੋਂ ਲਾਗੂ ਹੋਵੇਗੀ ਤੇ ਇਸ ਦਾ ਤਕਰੀਬਨ 12 ਕਰੋੜ ਲੋਕਾਂ ਨੂੰ ਲਾਭ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਉਹੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣਗੇ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਸਾਲ ਵਿਚ 2-2 ਹਜਾਰ ਦੀਆਂ ਤਿੰਨ ਕਿਸਤਾਂ ਵਿਚ ਇਹ ਰਕਮ ਕਿਸਾਨਾਂ ਨੂੰ ਮਿਲੇਗੀ। ਇਸ ਯੋਜਨਾ ਨਾਲ ਸਰਕਾਰ 75 ਹਜਾਰ ਕਰੋੜ ਰੁਪਏ ਖਰਚ ਕਰੇਗੀ। ਸਾਰਾ ਪੈਸਾ ਕੇਂਦਰ ਸਰਕਾਰ ਦੇਵੇਗੀ।ਮੋਦੀ ਸਰਕਾਰ ਨੇ ਇਹ ਐਲਾਨ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲ਼ਈ ਵਚਨਬੱਧ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦੂਜੇ ਤਰੀਕੇ ਨਾਲ ਵੀ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਕੁਦਰਤੀ ਆਫਤ ਕਾਰਨ ਪ੍ਰਭਾਵਿਤ ਕਿਸਾਨਾਂ ਦਾ 2 ਫੀਸਦੀ ਵਿਆਜ਼ ਵੀ ਮੁਆਫ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋ ਕਿਸਾਨ ਸਮੇਂ ਸਿਰ ਕਰਜ਼ ਮੋੜਨਗੇ, ਉਨ੍ਹਾਂ ਨੂੰ 3 ਫੀਸਦੀ ਵਾਧੂ ਵਿਆਜ਼ ਮੁਆਫੀ ਮਿਲੇਗੀ। ਕੁੱਲ ਮਿਲਾ ਕੇ ਕਿਸਾਨਾਂ ਨੂੰ 5 ਫੀਸਦੀ ਛੋਟ ਮਿਲੇਗੀ।

 

 

 

 

 
First published: February 1, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading