Pre Budget 2019: ਕਿਸਾਨਾਂ ਨੂੰ ਮੋਦੀ ਦਾ ਤੋਹਫ਼ਾ, ਸਿੱਧੇ ਬੈਂਕ ਖ਼ਾਤੇ ਵਿੱਚ ਪਾਉਣਗੇ 6 ਹਜ਼ਾਰ ਰੁਪਏ

ਅੰਤਰਿਮ ਵਿੱਤ ਮੰਤਰੀ ਪੀਊਸ਼ ਗੋਇਲ ਨੇ ਬਜਟ ਭਾਸ਼ਣ ਵਿੱਚ ਦਾਅਵਾ ਕੀਤਾ ਹੈ ਕਿ 2022 ਤੱਕ ਦੇਸ਼ ਦੇ ਸਾਰੇ ਲੋਕਾਂ ਦੇ ਕੋਲ ਘਰ ਤੇ ਪਖਾਨੇ ਹੋਣਗੇ, ਇਸਦੇ ਨਾਲ ਹੀ ਕਿਸਾਨਾਂ ਦੀ ਕਮਾਈ ਵੀ ਦੁੱਗਣੀ ਹੋਵੇਗੀ।


Updated: February 1, 2019, 4:12 PM IST
Pre Budget 2019: ਕਿਸਾਨਾਂ ਨੂੰ ਮੋਦੀ ਦਾ ਤੋਹਫ਼ਾ, ਸਿੱਧੇ ਬੈਂਕ ਖ਼ਾਤੇ ਵਿੱਚ ਪਾਉਣਗੇ 6 ਹਜ਼ਾਰ ਰੁਪਏ
Budget 2019: ਕਿਸਾਨਾਂ ਨੂੰ ਮੋਦੀ ਦਾ ਤੋਹਫ਼ਾ, ਸਿੱਧੇ ਬੈਂਕ ਖ਼ਾਤੇ ਵਿੱਚ ਪਾਉਣਗੇ 6 ਹਜ਼ਾਰ ਰੁਪਏ

Updated: February 1, 2019, 4:12 PM IST
ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਆਖਿਰੀ ਬਜਟ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਹੈ। ਅੰਤਰਿਮ ਵਿੱਤ ਮੰਤਰੀ ਪੀਊਸ਼ ਗੋਇਲ ਨੇ ਬਜਟ ਭਾਸ਼ਣ ਵਿੱਚ ਦਾਅਵਾ ਕੀਤਾ ਹੈ ਕਿ 2022 ਤੱਕ ਦੇਸ਼ ਦੇ ਸਾਰੇ ਲੋਕਾਂ ਦੇ ਕੋਲ ਘਰ ਤੇ ਪਖਾਨੇ ਹੋਣਗੇ, ਇਸਦੇ ਨਾਲ ਹੀ ਕਿਸਾਨਾਂ ਦੀ ਕਮਾਈ ਵੀ ਦੁੱਗਣੀ ਹੋਵੇਗੀ। ਵਿੱਤ ਮੰਤਰੀ ਨੇ ਦੱਸਿਆ ਕਿ ਛੋਟੇ ਤੇ ਮੱਧ ਕਿਸਾਨਾਂ ਲਈ ਪੀਐਮ ਨਰੇਂਦਰ ਮੋਦੀ ਕਿਸਾਨ ਸਨਮਾਨ ਨਿਧੀ ਸ਼ੁਰੂ ਕਰ ਰਹੇ ਹਨ ਇਸ ਯੋਜਨਾ ਤਹਿਤ 2 ਹੈਕਟੇਅਰ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਮਦਦ ਮਿਲੇਗੀ। ਇਹ ਸਾਲ ਵਿੱਚ ਤਿੰਨ ਵਾਰ 2,000 ਦੀਆਂ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਇਸ ਨਾਲ 12 ਕਰੋੜ ਤੋਂ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ, ਜਲਦ ਹੀ ਪਹਿਲੀ ਕਿਸ਼ਤ ਕਿਸਾਨਾਂ ਦੇ ਅਕਾਊਂਟ ਵਿੱਚ ਆ ਜਾਵੇਗੀ। ਇਸ ਨਾਲ ਸਰਕਾਰੀ ਖਜ਼ਾਨੇ ਤੇ 75 ਹਜ਼ਾਰ ਕਰੋੜ ਰੁਪਏ ਦਾ ਖਰਚ ਆਵੇਗਾ।

ਪੀਊਸ਼ ਗੋਇਲ਼ ਨੇ ਇਸਦੇ ਨਾਲ ਹੀ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ, ਇਸ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਸਾਰੀਆਂ ਫ਼ਸਲਾਂ ਦਾ ਐਮਐਸਪੀ ਲਾਗਤ ਤੋਂ 50 ਫੀਸਦੀ ਜ਼ਿਆਦਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਪੀਏ-2 ਵਿੱਚ ਮਹਿੰਗਾਈ ਦਰ 10.9% ਸੀ ਪਰ ਮੋਦੀ ਸਰਕਾਰ ਨੇ ਇਸਨੂੰ 4.6% ਉੱਤੇ ਲਿਆ ਦਿੱਤੀ ਹੈ। ਦਿਸੰਬਰ 2018 ਵਿੱਚ ਇਹ ਘੱਠ ਕੇ 2.16% ਉੱਤੇ ਆ ਗਈ ਹੈ, ਅਗਰ ਇਹ ਨਹੀਂ ਹੋਇਆ ਹੁੰਦਾ ਤਾਂ ਦੇਸ਼ ਦਾ ਹਰ ਪਰਿਵਾਰ 40% ਜ਼ਿਆਦਾ ਖਰਚ ਕਰਨ ਲਈ ਮਜਬੂਰ ਹੁੰਦਾ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...