Pre Budget 2019: ਮਨਰੇਗਾ ਨੂੰ ਮਿਲੇ 60 ਹਜ਼ਾਰ ਕਰੋੜ ਰੁਪਏ, ਮਿਲੇਗਾ ਵੱਧ ਤੋਂ ਵੱਧ ਰੁਜ਼ਗਾਰ


Updated: February 1, 2019, 4:12 PM IST
Pre Budget 2019: ਮਨਰੇਗਾ ਨੂੰ ਮਿਲੇ 60 ਹਜ਼ਾਰ ਕਰੋੜ ਰੁਪਏ, ਮਿਲੇਗਾ ਵੱਧ ਤੋਂ ਵੱਧ ਰੁਜ਼ਗਾਰ
BUDGET 2019: ਮਨਰੇਗਾ ਨੂੰ ਮਿਲੇ 60 ਹਜ਼ਾਰ ਕਰੋੜ ਰੁਪਏ, ਮਿਲੇਗਾ ਵੱਧ ਤੋਂ ਵੱਧ ਰੁਜ਼ਗਾਰ

Updated: February 1, 2019, 4:12 PM IST
ਮੋਦੀ ਸਰਕਾਰ ਵਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਹਨ।  ਸੰਸਦ ਨੂੰ ਸੰਬੋਧਿਤ ਕਰਦੇ ਹੋਏ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ‘ਚ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ, ਕਿਸਾਨਾਂ ਦੀ ਆਮਦਨੀ ਦੁਗਣੀ ਹੋਈ ਹੈ।  ਊਨਾ ਨੇ ਕਿਹਾ ਕਿ ਦੁਨੀਆ ਨੇ ਭਾਰਤ ਦੀ ਤਾਕਤ ਨੂੰ ਪਹਿਚਾਣਿਆ ਹੀ।  ਆਪਣੇ ਭਾਸ਼ਣ ‘ਚ ਪਿਯੂਸ਼ ਗੋਇਲ ਨੇ ਕਿਹਾ ਹੈ ਭਾਰਤ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਅੰਤਰਿਮ ਬਜਟ 2019 ‘ਚ ਮਨਰੇਗਾ ਦਾ ਫੰਡ ਵਧਾ ਕੇ 60 ਹਜ਼ਾਰ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਵਿੱਤੀ ਸਾਲ 2018-19 ਲਈ ਸਰਕਾਰ ਨੇ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ (ਮਨਰੇਗਾ) ਲਈ 55 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ। 2017-18 ਦੇ ਬਜਟ ‘ਚ ਵਿੱਤ ਮੰਤਰਾਲੇ ਨੇ ਦੁਨੀਆ ਦੀ ਇਸ ਸਭ ਤੋਂ ਵੱਡੀ ਰੋਜ਼ਗਾਰ ਦੀ ਗਾਰੰਟੀ ਯੋਜਨਾ ਲਈ 48,000 ਕਰੋੜ ਰੁਪਏ ਅਲਾਟ ਕੀਤੇ ਸਨ।

ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਸਕੀਮ (ਮਨਰੇਗਾ) ਭਾਰਤ ‘ਚ ਲਾਗੂ ਇਕ ਰੋਜ਼ਗਾਰ ਗਾਰੰਟੀ ਯੋਜਨਾ ਹੈ।ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਐਕਟ ਤਹਿਤ ਲਾਗੂ ਕੀਤੀ ਗਈ ਇਹ ਸਕੀਮ ਹਰ ਪੇਂਡੂ ਪਰਿਵਾਰਾਂ ਦੇ ਮੈਂਬਰਾਂ ਨੂੰ 365 ਦਿਨਾਂ ‘ਚੋਂ ਘੱਟੋ-ਘੱਟ 100 ਦਿਨ ਦਾ ਰੋਜ਼ਗਾਰ ਦੇਣ ਦੀ ਗਾਰੰਟੀ ਦਿੰਦੀ ਹੈ, ਯਾਨੀ ਹਰ ਇਕ ਵਿੱਤੀ ਸਾਲ ‘ਚ ਕਿਸੇ ਵੀ ਪੇਂਡੂ ਪਰਿਵਾਰ ਦੇ ਮੈਬਰਾਂ ਨੂੰ 100 ਦਿਨ ਦਾ ਰੋਜ਼ਗਾਰ ਉਪਲੱਬਧ ਕਰਾਉਂਦੀ ਹੈ।2018-19 ਵਿੱਤੀ ਸਾਲ ‘ਚ ਇਸ ਯੋਜਨਾ ਲਈ ਕੇਂਦਰ ਸਰਕਾਰ ਨੇ 55,000 ਕਰੋੜ ਰੁਪਏ ਦਾ ਬਜਟ ਨਿਰਧਾਰਤ ਕੀਤਾ ਸੀ।

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸਰੋਤਾਂ ਤੇ ਪਹਿਲਾ ਹੱਕ ਗਰੀਬ ਲੋਕਾਂ ਦਾ ਹੈ।  ਸਾਡੀ ਸਰਕਾਰ ਨੇ ਲੋਕਾਂ ਨੂੰ ਫ੍ਰੀ ‘ਚ ਬਿਜਲੀ ਕੰਨੇਕਸ਼ਨ ਦਿੱਤੇ। ਸਾਡੀ ਸਰਕਾਰ ਨੇ ਲੋਕਾਂ ਨੂੰ143 ਕਰੋੜ ਐਲਈਡੀ ਬਲਬ ਦਿੱਤੇ ਜਿਸ ਨਾਲ ਬਿਜਲੀ ਦਾ ਬਿਲ ਕਾਫੀ ਘਟ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਗਰੀਬ ਲਈ 1 ਕਰੋੜ 53 ਲੱਖ ਘਰ ਬਣਾਏ, ਅਸੀਂ ਦਵਾਈਆਂ ਦੀ ਕੀਮਤਾਂ ਘਟ ਕੀਤੀਆਂ। ਪ੍ਰਧਾਨ ਮੰਤਰੀ ਜਾਨ ਔਸ਼ਦੀ ਕੇਂਦਰ ‘ਚ ਸਸਤੇ ਰੇਟਾਂ ‘ਚ ਮਿਲ ਰਹੀਆਂ ਹਨ ਦਵਾਈਆਂ। ਅਸੀਂ ਹਰ ਗਾਂਵ ‘ਚ ਸੜਕ ਬਣਾਈ ਹੈ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...