Pre Budget 2019 LIVE: ਪੰਜ ਲੱਖ ਦੀ ਆਮਦਨ 'ਤੇ ਕੋਈ ਟੈਕਸ ਨਹੀਂ


Updated: February 1, 2019, 4:13 PM IST
Pre Budget 2019 LIVE: ਪੰਜ ਲੱਖ ਦੀ ਆਮਦਨ 'ਤੇ ਕੋਈ ਟੈਕਸ ਨਹੀਂ

Updated: February 1, 2019, 4:13 PM IST
ਮੱਧ ਵਰਗ ਲਈ ਮੋਦੀ ਸਰਕਾਰ ਨੇ ਛੱਪੜ ਪਾੜ ਕੇ ਰਾਹਤ ਦਾ ਐਲਾਨ ਕੀਤਾ ਹੈ। ਲੋਕ ਸਭਾ ਵਿੱਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਆਮਦਨ ਟੈਕਸ ਛੂਟ ਵਧਾ ਦਿੱਤੀ ਹੈ। ਸਰਕਾਰ ਨੇ ਆਮਦਨ ਛੂਟ ਦੀ ਸੀਮਾ ਢਾਈ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। ਇਸ ਨਾਲ ਸਰਕਾਰ ਨੇ ਮੱਧ ਵਰਗ ਲਈ ਵੱਡੀ ਖੁਸੀ ਦਿੱਤੀ ਹੈ।

ਇਸਤੋਂ ਪਹਿਲਾਂ ਇਨਕਮ ਟੈਕਸ ਵਿੱਚ ਆਮਦਨ ਛੂਟ ਵਿੱਚ ਦਾਇਰਾ ਢਾਈ ਲੱਖ ਤੱਕ ਸੀ। ਹੁਣ ਵਧਾ ਦਿੱਤਾ ਹੈ। ਇਸ ਐਲਾਨ ਨਾਲ ਪਹਿਲਾ ਟੈਕਸ ਸਲੈਬ ਵਿੱਚ 2.5 ਲੱਖ ਰੁਪਏ ਦੀ ਆਮਦਨ ਉੱਤੇ ਪੰਜ ਫੀਸਦੀ ਦਰ ਨਾਲ ਨਾਲ ਟੈਕਸ ਲਗਦਾ ਸੀ। 5-10 ਲੱਖ ਦੀ ਸਾਲਾਨਾ ਆਮਦਨ ਉੱਤੇ 20 ਫੀਸਦੀ ਅਤੇ 10 ਲੱਖ ਰੁਪਏ ਤੋਂ ਜ਼ਿਆਦਾ ਵਾਲਿਆਂ ਨੂੰ 30 ਫੀਸਦੀ ਲੱਗਦਾ ਸੀ। ਹਲਾਂਕਿ ਸਰਕਾਰ ਆਮਦਨ ਕਰ ਛੂਟ ਵਧਾਉਣ ਦਾ ਸੰਕੇਤ ਪਹਿਲਾਂ ਹੀ ਦਿੱਤਾ ਸੀ।

ਸਰਕਾਰ ਵੱਲੋਂ ਨਾਗਰਿਕਤਾ ਅਤੇ ਤੀਹਰਾ ਤਲਾਕ ਬਿੱਲ ਰਾਜ ਸਭਾ ’ਚ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ। 13 ਫਰਵਰੀ ਤੱਕ ਚੱਲਣ ਵਾਲੇ ਬਜਟ ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਸਾਂਝੇ ਇਜਲਾਸ ਵਿਚ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ।

ਵਿੱਤ ਮੰਤਰੀ ਅਰੁਣ ਜੇਤਲੀ ਦੇ ਅਮਰੀਕਾ ਵਿਚ ਚੱਲ ਰਹੇ ਇਲਾਜ ਕਾਰਨ ਉਨ੍ਹਾਂ ਦੀ ਜਗ੍ਹਾ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਪਿਯੂਸ਼ ਗੋਇਲ ਅੰਤਿ੍ਮ ਬਜਟ ਪੇਸ਼ ਕੀਤਾ। ਐਨ.ਡੀ.ਏ. ਸਰਕਾਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅਰੁਣ ਜੇਤਲੀ ਬਜਟ ਪੇਸ਼ ਨਹੀਂ ਕਰ ਪਾ ਰਹੇ।

ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਪਹਿਲੀ ਫਰਵਰੀ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ 'ਅੰਤਿ੍ਮ' ਹੀ ਕਿਹਾ ਜਾਵੇਗਾ। ਵਰਣਨਯੋਗ ਹੈ ਕਿ ਆਮ ਬਜਟ ਵਿਚ ਪੂਰੇ ਵਿੱਤੀ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਜਾਂਦਾ ਹੈ ਅਤੇ ਸਰਕਾਰ ਕਈ ਨੀਤੀਗਤ ਐਲਾਨ ਵੀ ਕਰਦੀ ਹੈ।

ਦੂਜੇ ਪਾਸੇ ਅੰਤਿ੍ਮ ਬਜਟ ਵਿਚ ਕੁਝ ਮਹੀਨੇ ਦੇ ਸਰਕਾਰੀ ਖਰਚੇ ਅਤੇ ਮਾਲਿਆ ਸਬੰਧੀ ਮੰਗਾਂ ਰੱਖੀਆਂ ਜਾਂਦੀਆਂ ਹਨ। ਆਮ ਤੌਰ 'ਤੇ ਆਮ ਚੋਣਾਂ ਤੋਂ ਪਹਿਲਾਂ ਅੰਤਿ੍ਮ ਬਜਟ ਹੀ ਪੇਸ਼ ਕਰਨ ਦੀ ਪਰੰਪਰਾ ਹੈ ਅਤੇ ਨਵੀਂ ਸਰਕਾਰ ਫਿਰ ਪੂਰਾ ਬਜਟ ਪੇਸ਼ ਕਰਦੀ ਹੈ।
First published: January 31, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...