LIVE NOW

ਬਜਟ ਸੈਸ਼ਨ LIVE: ਨੋਟਬੰਦੀ ਇੱਕ ਮਹਤੱਵਪੂਰਣ ਕਦਮ, ਲੋਕਾਂ ਦਾ ਸਰਕਾਰ 'ਤੇ ਵਿਸ਼ਵਾਸ ਵਧਿਆ

Punjab.news18.com | February 1, 2019, 1:08 PM IST
facebook Twitter Linkedin
Last Updated February 1, 2019
auto-refresh

Highlights

ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ, ਇਹ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ ਤੇ ਇਹ ਮੌਜੂਦਾ ਸਰਕਾਰ ਦੇ ਤਹਿਤ ਸੰਸਦਾ ਦਾ ਅੰਤਿਮ ਸੈਸ਼ਨ ਹੈ। ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਈ, ਉਹ ਸੈਂਟਰਲ ਹਾੱਲ ਵਿੱਚ ਦੋਨਾਂ ਸਦਨਾਂ ਨੂੰ ਸੰਬੋਧਿਤ ਕਰ ਰਹੇ ਹਨ। ਸੈਸ਼ਨ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ, 'ਅੱਜ ਦੇਸ਼ ਵਿੱਚ ਜਾਗਰੂਕਤਾ ਹੈ, ਆਸ ਕਰਦਾ ਹਾਂ ਕਿ ਸਾਂਸਦ ਚਰਚਾ ਵਿੱਚ ਹਿੱਸਾ ਲੈਣ ਤੇ ਸਦਨ ਨੂੰ ਫ਼ਾਇਦਾ ਪਹੁੰਚਾਉਣ। ਸਦਨ ਵਿੱਚ ਜਿੰਨਾ ਕੰਮ ਹੋਵੇ ਉਸਦਾ ਇਸਤੇਮਾਲ ਕਰਨ, ਇਹ ਮੇਰੀ ਆਸ ਹੈ।' ਉੱਤਮ ਤੇ ਸਕਰਾਤਮਕ ਲਾਭ ਲੈਣ ਕਿਉਂਕਿ ਹੁਣ ਜਨਤਾ ਦੇ ਵਿੱਚ ਜਾਣਾ ਹੈ, ਮੈਨੂੰ ਵਿਸ਼ਵਾਸ ਹੈ ਕਿ ਗੰਭੀਰਤਾ ਰੱਖਣਗੇ, ਸਬਕਾ ਸਾਥ, ਸਬਕਾ ਵਿਕਾਸ ਲਈ ਅਸੀਂ ਵਚਨਬੱਧ ਹਾਂ ਤੇ ਅਸੀਂ ਹਰ ਵਿਸ਼ੇ ਤੇ ਚਰਚਾ ਲਈ ਤਿਆਰ ਹਾਂ।

ਵੈਸੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਆਰਥਿਕ ਸਰਵੇਖਣ ਪੇਸ਼ ਕਰਦੀ ਹੈ ਪਰ ਚੋਣਾਂ ਵਾਲਾ ਸਾਲ ਹੋਣ ਦੇ ਕਾਰਣ ਅੰਤਰਿਮ ਬਜਟ ਹੀ ਪੇਸ਼ ਕੀਤਾ ਜਾਵੇਗਾ। ਅਜਿਹੇ ਵਿੱਚ ਅੰਤਰਿਮ ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਹੋਣ ਦੀ ਉਮੀਦ ਨਹੀਂ ਹੈ। ਆਮ ਚੋਣਾਂ ਤੋਂ ਬਾਅਦ ਮਈ ਵਿੱਚ ਚੁਣ ਕੇ ਆਉਣ ਵਾਲੀ ਨਵੀਂ ਸਰਕਾਰ ਹੀ ਜੁਲਾਈ ਵਿੱਚ ਪੂਰਣ ਬਜਟ ਪੇਸ਼ ਕਰੇਗੀ ਤੇ ਉਸ ਤੋਂ ਪਹਿਲਾਂ ਆਰਥਿਕ ਸਰਵੇਖਣ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਰਾਸ਼ਟਰੀ ਲੋਕਤੰਤਰਿਕ ਗਠਜੋੜ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਅੰਤਿਮ ਬਜਟ ਹੋਵੇਗਾ। ਵਿੱਤ ਮੰਤਰਾਲੇ ਦਾ ਕੰਮਕਾਜ ਦੇਖ ਰਹੇ ਅੰਤਰਿਮ ਵਿੱਤ ਮੰਤਰੀ ਪਿਊਸ਼ ਗੋਇਲ ਬਜਟ ਪੇਸ਼ ਕਰਨਗੇ। ਅਰੁਣ ਜੇਟਲੀ ਦੇ ਇਲਾਜ ਅਮਰੀਕਾ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਅਰੁਣ ਜੇਟਲੀ ਪੰਜ ਬਜਟ ਪੇਸ਼ ਕਰ ਚੁੱਕੇ ਹਨ।

ਲਾਈਵ ਅੱਪਡੇਟਸ ਲਈ ਬਣੇ ਰਹੋ....
8:13 pm (IST)

ਮੋਦੀ ਨੇ ਕੀਤੀ ਬਜਟ ਦੀ ਤਰੀਫ, ਬਜਟ ਨੂੰ ਇਤਿਹਾਸਕ ਦੱਸਿਆ


8:13 pm (IST)

ਮੋਦੀ ਨੇ ਕੀਤੀ ਬਜਟ ਦੀ ਤਰੀਫ, ਬਜਟ ਨੂੰ ਇਤਿਹਾਸਕ ਦੱਸਿਆ


Load More