Union Budget 2019: ਮੁੜ ਬਣੇਗਾ ਪਾਣੀ ਦਾ ਰਾਸ਼ਟਰੀ ਗਰਿੱਡ..

News18 Punjab
Updated: July 5, 2019, 1:02 PM IST
Union Budget 2019: ਮੁੜ ਬਣੇਗਾ ਪਾਣੀ ਦਾ ਰਾਸ਼ਟਰੀ ਗਰਿੱਡ..
ਸਾਲ 2022 ਤੱਕ ਇਹ 5 ਵੱਡੇ ਕੰਮਾਂ ਦਾ ਨਿਬੇੜਾ ਕਰੇਗੀ ਸਰਕਾਰ, ਤੁਹਾਨੂੰ ਹੋਵੇਗਾ ਫਾਇਦਾ...
News18 Punjab
Updated: July 5, 2019, 1:02 PM IST
39 ਸਾਲਾਂ ਬਾਅਦ ਇੱਕ ਵਾਰ ਫੇਰ ਪਾਣੀ ਦਾ ਰਾਸ਼ਟਰੀ ਗਰਿੱਡ ਬਣਾਇਆ ਜਾਵੇਗਾ। ਲੋਕ ਸਭਾ ਚ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਣੀ, ਬਿਜਲੀ ਤੇ ਗੈੱਸ ਦਾ ਜ਼ਿਕਰ ਕਰਦੇ ਹੋਏ ਵਨ ਨੇਸ਼ਨ, ਵਨ ਗਰਿੱਡ ਦੀ ਗੱਲ ਕਹੀ।

ਉੱਤਰ ਪ੍ਰਦੇਸ਼ ਹੈਡਰਿਲ ਦੇ ਇੰਜੀਨੀਅਰ ਅਸ਼ੋਕ ਫ਼ੌਜਦਾਰ ਦੱਸਦੇ ਹਨ ਕਿ, “ਗਰਿੱਡ ਦਾ ਮਤਲਬ ਹੈ ਕਿ ਦੇਸ਼ ਚ ਬਿਜਲੀ ਕੀਤੇ ਵੀ ਪੈਦਾ ਹੋਵੇ ਉਸ ਦੀ ਸਪਲਾਈ ਗਰਿੱਡ ਰਾਹੀਂ ਸਾਰੇ ਸੂਬਿਆਂ ਤੇ ਜ਼ਿਲਿਆਂ ਨੂੰ ਕੀਤੀ ਜਾਵੇਗੀ।"

Loading...
ਪਾਣੀ ਬਚਾਓ ਯੋਜਨਾ ਤੇ ਕੰਮ ਕਰ ਚੁੱਕੇ ਨਿਸਾਰ ਖਾਣ ਦੱਸਦੇ ਹਨ ਕਿ, "ਨੈਸ਼ਨਲ ਗਰਿੱਡ ਲਈ ਸਾਰੇ ਦਰਿਆਵਾਂ ਨੂੰ ਆਪਸ 'ਚ ਜੋੜਿਆ ਜਾਵੇਗਾ। ਫੇਰ ਦਰਿਆਵਾਂ ਦਾ ਪਾਣੀ ਗਰਿੱਡ ਤੱਕ ਲੈ ਕੇ ਜਾਇਆ ਜਾਵੇਗਾ। ਫੇਰ ਲੋੜ ਮੁਤਾਬਿਕ ਸੂਬਿਆਂ ਤੇ ਜ਼ਿਲਿਆਂ ਨੂੰ ਪਾਣੀ ਦਿੱਤਾ ਜਾਵੇਗਾ। ਇਸ ਕਦਮ ਨਾਲ ਪਾਣੀ ਦੀ ਬਰਬਾਦੀ ਰੁਕੇਗੀ ਤੇ ਜ਼ਮੀਨ ਦੇ ਥੱਲੇ ਪਾਣੀ ਦਾ ਡਿਗਦਾ ਲੈਵਲ ਵੀ ਰੋਕਿਆ ਜਾ ਸਕੇਗਾ।”
ਇਸੇ ਤਰ੍ਹਾਂ ਸਰਕਾਰ ਨੇ ਗੈੱਸ ਲਈ ਵੀ ਨੈਸ਼ਨਲ ਗਰਿੱਡ ਬਣਾਉਣ ਦੀ ਗੱਲ ਕਹੀ ਹੈ।
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...