Budget 2019: ਜੇ ਤੁਸੀਂ 2019 'ਚ ਨਵਾਂ ਘਰ ਖਰੀਦਣ ਦੀ ਸੋਚ ਰਹੇ ਹੋ ਤਾਂ ਅੰਤਰਿਮ ਬਜਟ 'ਚ ਹੋ ਸਕਦੈ ਵੱਡਾ ਐਲਾਣ, ਸਸਤੇ ਵਿੱਚ ਖਰੀਦ ਸਕੋਗੇ ਘਰ


Updated: January 16, 2019, 6:00 PM IST
Budget 2019: ਜੇ ਤੁਸੀਂ 2019 'ਚ ਨਵਾਂ ਘਰ ਖਰੀਦਣ ਦੀ ਸੋਚ ਰਹੇ ਹੋ ਤਾਂ ਅੰਤਰਿਮ ਬਜਟ 'ਚ ਹੋ ਸਕਦੈ ਵੱਡਾ ਐਲਾਣ, ਸਸਤੇ ਵਿੱਚ ਖਰੀਦ ਸਕੋਗੇ ਘਰ
ਸਸਤੇ ਵਿੱਚ ਖਰੀਦ ਸਕੋਗੇ ਘਰ

Updated: January 16, 2019, 6:00 PM IST
ਸਸਤੇ ਘਰ ਪ੍ਰਾਜੈਕਟ ਉੱਤੇ ਮਿਲ ਰਹੀ ਛੋਟ ਜਾਰੀ ਰਹਿਣ ਦੀ ਸੰਭਾਵਨਾ ਹੈ। ਸਸਤੇ ਘਰ ਪ੍ਰਾਜੈਕਟ ਉੱਤੇ ਮਿਲ ਰਹੀ ਛੋਟ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਰਹੀ ਹੈ। ਸੀਐਨਬੀਸੀ-ਆਵਾਜ਼ ਨੂੰ ਮਿਲੀ ਜਾਣਕਾਰੀ ਮੁਤਾਬਕ, ਇਸ ਮਿਆਦ ਨੂੰ ਵਧਾਇਆ ਜਾ ਰਿਹਾ ਹੈ। ਇਸਦਾ ਐਲਾਣ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਅੰਤਰਿਮ ਬਜਟ ਵਿੱਚ ਕੀਤਾ ਜਾ ਸਕਦਾ ਹੈ।

ਸਰਕਾਰ ਨੇ ਅਫੋਰਡੇਬਲ ਹਾਊਸਿੰਗ ਲਈ ਸਾਲ 2016 ਵਿੱਚ ਇੱਕ ਘੋਸ਼ਣਾ ਕੀਤੀ ਸੀ ਕਿ ਜੋ ਵੀ ਅਫੋਰਡੇਬਲ ਹਾਊਸਿੰਗ ਪ੍ਰਾਜੈਕਟ ਲੈ ਕੇ ਕੰਪਨੀਆਂ ਆਉਣਗੀਆਂ, ਉਨ੍ਹਾਂ ਦੇ ਪ੍ਰਾਫਿਟ ਉੱਤੇ ਸਰਕਾਰ ਟੈਕਸ ਨਹੀਂ ਲਵੇਗੀ, ਯਾਨੀ 100 ਫੀਸਦੀ ਟੈਕਸ ਕਟੌਤੀ ਹੋਵੇਗਾ, ਹੁਣ ਉਸਦੀ ਮਿਆਦ 31 ਮਾਰਚ 2019 ਨੂੰ ਖ਼ਤਮ ਹੋ ਰਹੀ ਹੈ ਪਰ ਅਫੋਰਡੇਬਲ ਹਾਊਸਿੰਗ ਦਾ ਜੋ ਟੀਚਾ ਰੱਖਿਆ ਗਿਆ ਸੀ ਉਹ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ ਤੇ ਸਰਕਾਰ ਦਾ ਧਿਆਨ ਹਾਲੇ ਵੀ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਸਸਤੇ ਘਰ ਬਣਾਉਣ ਵਾਲੀਆਂ ਕੰਪਨੀਆਂ ਦੀ ਮਿਲਣ ਵਾਲੀ ਟੈਕਸ ਛੋਟ ਅੱਗੇ ਵੀ ਜਾਰੀ ਰਹੇਗੀ।

4 ਸ਼ਹਿਰਾਂ ਵਿੱਚ 30 sq mt ਦੇ ਘਰ ਪ੍ਰਾਜੈਕਟ ਉੱਤੇ ਛੋਟ

31 ਮਾਰਚ 2019 ਤੋਂ ਬਾਅਦ ਵੀ ਅਗਰ ਕੋਈ ਅਜਿਹਾ ਪ੍ਰਾਜੈਕਟ ਸ਼ੁਰੂ ਕਰਨ ਵਾਲੀਆਂ ਕੰਪਨੀਆਂ ਨੂੰ ਇਨਕਮ ਟੈਕਸ ਐਕਟ ਦੇ ਸੈਕਸ਼ਨ 80 IBA ਦੇ ਤਹਿਤ ਟੈਕਸ ਵਿੱਚ ਛੋਟ ਜਾਰੀ ਰਹੇਗੀ। ਇਸ ਵਿੱਚ ਸ਼ਰਤ ਇਹ ਹੈ ਕਿ ਅਗਰ ਕੰਪਨੀ ਮੁੰਬਈ, ਦਿੱਲੀ, ਕੋਲਕਾਤਾ ਜਾਂ ਚੇਨੱਈ ਵਿੱਚ ਘਰ ਬਣਾਉਂਦੀ ਹੈ ਤੇ ਘਰ ਦੇ ਜ਼ਿਆਦਾਤਰ ਸਾਈਜ਼ 30 ਵਰਗ ਮੀਟਰ ਹੈ ਤਾਂ ਅਜਿਹੇ ਪ੍ਰਾਜੈਕਟ ਛੋਟ ਦੇ ਦਾਇਰੇ ਵਿੱਚ ਰਹੇਗਾ। ਯਾਨੀ ਅਜਿਹੇ ਪ੍ਰਾਜੈਕਟ ਕੰਪਨੀ ਨੂੰ ਜੋ ਮੁਨਾਫ਼ਾ ਹੋਵੇਗਾ ਉਸ ਤੇ ਸਰਕਾਰ ਟੈਕਸ ਨਹੀਂ ਲਵੇਗੀ। ਦੂਜੇ ਸ਼ਹਿਰਾਂ ਵਿੱਚ ਘਰਾਂ ਦਾ ਸਾਈਜ਼ ਅਗਰ 60 ਵਰਗ ਮੀਟਰ ਹੈ ਤਾਂ ਵੀ ਪ੍ਰਾਜੈਕਟ ਉੱਤੇ ਟੈਕਸ ਛੋਟ ਜਾਰੀ ਰਹੇਗੀ।

ਇਸਦਾ ਐਲਾਣ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਅੰਤਰਿਮ ਬਜਟ ਵਿੱਚ ਕੀਤਾ ਜਾਵੇਗਾ, ਇਸਦੇ ਪਿੱਛੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ 31 ਮਾਰਚ ਤੱਕ ਜੋ ਇਹ ਸਕੀਮ ਹੈ ਇਸ ਤੇ ਅਗਰ ਬਜਟ ਵਿੱਚ ਐਲਾਣ ਨਹੀਂ ਕੀਤਾ ਗਿਆ ਤਾਂ ਹਾਊਸਿੰਗ ਸੈਕਟਰ ਵਿੱਚ ਅਨਿਸ਼ਚਤਾ ਦਾ ਮਾਹੌਲ ਹੋਵੇਗਾ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...