• Home
  • »
  • News
  • »
  • national
  • »
  • UNION HEALTH SECRETARY RAJESH BHUSHAN ASKS ALL STATES TO REVIEW OR END COVID19 RESTRICTIONS

ਕੇਂਦਰ ਨੇ ਕਰੋਨਾ ਪਾਬੰਦੀਆਂ ਵਿਚ ਢਿੱਲ ਸਬੰਧੀ ਸੂਬਿਆਂ ਨੂੰ ਜਾਰੀ ਕੀਤੇ ਹੁਕਮ

ਆਪਣੇ ਪੱਤਰ ਵਿੱਚ ਭੂਸ਼ਣ ਨੇ ਕੋਵਿਡ -19 ਦੀਆਂ ਵਾਧੂ ਪਾਬੰਦੀਆਂ (Covid Restrictions) ਦੀ ਸਮੀਖਿਆ ਅਤੇ ਸੋਧ ਕਰਨ ਜਾਂ ਖ਼ਤਮ ਕਰਨ ਲਈ ਕਿਹਾ ਹੈ ਕਿਉਂਕਿ ਦੇਸ਼ ਵਿੱਚ ਮਹਾਂਮਾਰੀ ਲਗਾਤਾਰ ਘੱਟਦੀ ਜਾ ਰਹੀ ਹੈ।

ਕੇਂਦਰ ਨੇ ਕਰੋਨਾ ਪਾਬੰਦੀਆਂ ਵਿਚ ਢਿੱਲ ਸਬੰਧੀ ਸੂਬਿਆਂ ਨੂੰ ਜਾਰੀ ਕੀਤੇ ਹੁਕਮ (ਫਾਇਲ ਫੋਟੋ)

  • Share this:
    ਭਾਰਤ 'ਚ ਕੋਰੋਨਾ ਵਾਇਰਸ (Coronavirus in India) ਦਾ ਪ੍ਰਕੋਪ ਹੌਲੀ-ਹੌਲੀ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਨਵੇਂ ਕੇਸਾਂ ਵਿੱਚ ਕਮੀ ਆ ਰਹੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।

    ਆਪਣੇ ਪੱਤਰ ਵਿੱਚ ਭੂਸ਼ਣ ਨੇ ਕੋਵਿਡ -19 ਦੀਆਂ ਵਾਧੂ ਪਾਬੰਦੀਆਂ (Covid Restrictions) ਦੀ ਸਮੀਖਿਆ ਅਤੇ ਸੋਧ ਕਰਨ ਜਾਂ ਖ਼ਤਮ ਕਰਨ ਲਈ ਕਿਹਾ ਹੈ ਕਿਉਂਕਿ ਦੇਸ਼ ਵਿੱਚ ਮਹਾਂਮਾਰੀ ਲਗਾਤਾਰ ਘੱਟਦੀ ਜਾ ਰਹੀ ਹੈ।

    ਆਪਣੇ ਪੱਤਰ ਵਿੱਚ ਭੂਸ਼ਣ ਨੇ ਕਿਹਾ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਰੋਜ਼ਾਨਾ ਅਧਾਰ 'ਤੇ ਮਾਮਲਿਆਂ ਵਿੱਚ ਗਿਰਾਵਟ ਅਤੇ ਲਾਗ ਦੇ ਫੈਲਣ ਦੇ ਪੱਧਰ ਦੀ ਨਿਗਰਾਨੀ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਉਹ ਮਹਾਂਮਾਰੀ ਨੂੰ ਰੋਕਣ ਲਈ ਪੰਜ-ਪੱਧਰੀ ਰਣਨੀਤੀ ਵੀ ਬਣਾ ਸਕਦੇ ਹਨ। ਜਿਸ ਵਿੱਚ ਕੋਵਿਡ ਦੇ ਟੈਸਟ-ਟਰੈਕ-ਇਲਾਜ-ਟੀਕਾਕਰਨ ਅਤੇ ਸਹੀ ਵਿਵਹਾਰ ਦੀ ਪਾਲਣਾ ਕੀਤੀ ਜਾਂਦੀ ਹੈ।

    ਦੱਸ ਦਈਏ ਕਿ ਭਾਰਤ ਵਿਚ ਕੋਵਿਡ-19 ਦੇ 30615 ਨਵੇਂ ਕੇਸਾਂ ਆਉਣ ਨਾਲ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 4,27,23,558 ਹੋ ਗਈ ਹੈ। ਬੁੱਧਵਾਰ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਦੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 514 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,09,872 ਹੋ ਗਈ ਹੈ।
    Published by:Gurwinder Singh
    First published: