• Home
 • »
 • News
 • »
 • national
 • »
 • UNION HOME MINISTER AMIT SHAH CALLED ON THE CHIEF MINISTERS OF NAXAL AFFECTED STATES

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ

ਸ਼ਾਹ ਨੇ ਕਿਹਾ ਕਿ ਜਿੱਥੇ ਖੱਬੇਪੱਖੀ ਅਤਿਵਾਦ ਦੀਆਂ ਘਟਨਾਵਾਂ ਵਿੱਚ 23 ਫੀਸਦੀ ਦੀ ਕਮੀ ਆਈ ਹੈ, ਉਥੇ ਹੀ ਮੌਤਾਂ ਦੀ ਗਿਣਤੀ ਵਿੱਚ 21 ਫੀਸਦੀ ਦੀ ਕਮੀ ਆਈ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ

 • Share this:
  ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਕਸਲ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਬਿਹਾਰ, ਉੜੀਸਾ, ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਕੇਰਲਾ ਦੇ ਸੀਨੀਅਰ ਅਧਿਕਾਰੀ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਹਥਿਆਰਬੰਦ ਪੁਲਿਸ ਦੇ ਉੱਚ ਅਧਿਕਾਰੀ ਸਮੇਤ ਕੇਂਦਰ ਅਤੇ ਰਾਜ ਸਰਕਾਰਾਂ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

  ਮੀਟਿੰਗ ਵਿੱਚ ਸ਼ਾਹ ਨੇ ਕਿਹਾ ਕਿ ਜਿੱਥੇ ਖੱਬੇਪੱਖੀ ਅਤਿਵਾਦ ਦੀਆਂ ਘਟਨਾਵਾਂ ਵਿੱਚ 23 ਫੀਸਦੀ ਦੀ ਕਮੀ ਆਈ ਹੈ, ਉਥੇ ਹੀ ਮੌਤਾਂ ਦੀ ਗਿਣਤੀ ਵਿੱਚ 21 ਫੀਸਦੀ ਦੀ ਕਮੀ ਆਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦਹਾਕਿਆਂ ਦੀ ਲੜਾਈ ਵਿੱਚ, ਅਸੀਂ ਇੱਕ ਅਜਿਹੇ ਮੁਕਾਮ ਤੇ ਪਹੁੰਚ ਗਏ ਹਾਂ ਜਿਸ ਵਿੱਚ ਪਹਿਲੀ ਵਾਰ ਮਰਨ ਵਾਲਿਆਂ ਦੀ ਗਿਣਤੀ 200 ਤੋਂ ਘੱਟ ਹੈ ਅਤੇ ਇਹ ਸਾਡੇ ਸਾਰਿਆਂ ਦੀ ਇੱਕ ਸਾਂਝੀ ਅਤੇ ਵੱਡੀ ਪ੍ਰਾਪਤੀ ਹੈ।

  ਉਨ੍ਹਾਂ ਕਿਹਾ ਕਿ ਅਸੰਤੁਸ਼ਟੀ ਦੀ ਜੜ੍ਹ ਆਜ਼ਾਦੀ ਤੋਂ ਬਾਅਦ ਪਿਛਲੇ 6 ਦਹਾਕਿਆਂ ਵਿੱਚ ਵਿਕਾਸ ਦੀ ਘਾਟ ਹੈ, ਇਸ ਨਾਲ ਨਜਿੱਠਣ ਲਈ, ਉੱਥੇ ਤੇਜ਼ੀ ਨਾਲ ਵਿਕਾਸ ਲਿਆਉਣ ਲਈ ਅਜਿਹੇ ਪ੍ਰਬੰਧ ਕਰਨੇ ਬਹੁਤ ਜਰੂਰੀ ਹਨ ਅਤੇ ਆਮ ਲੋਕ ਅਤੇ ਨਿਰਦੋਸ਼ ਲੋਕ ਉਨ੍ਹਾਂ ਨਾਲ ਨਾ ਜੁੜਣ ।

  ਉਨ੍ਹਾਂ ਸੂਬਿਆਂ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਖੱਬੇ ਪੱਖੀ ਅੱਤਵਾਦ ਨਾਲ ਨਜਿੱਠਣ ਲਈ ਘੱਟੋ ਘੱਟ ਹਰ ਤਿੰਨ ਮਹੀਨਿਆਂ ਵਿੱਚ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਇਸ ਲੜਾਈ ਨੂੰ ਅੱਗੇ ਲੈ ਜਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਖੇਤਰਾਂ ਵਿੱਚ ਸੁਰੱਖਿਆ ਕੈਂਪਾਂ ਨੂੰ ਵਧਾਉਣ ਦਾ ਇੱਕ ਵਿਸ਼ਾਲ ਅਤੇ ਸਫਲ ਯਤਨ ਕੀਤਾ ਗਿਆ ਹੈ ਜਿੱਥੇ ਸੁਰੱਖਿਆ ਦੀ ਪਹੁੰਚ ਨਹੀਂ ਸੀ, ਖਾਸ ਕਰਕੇ ਛੱਤੀਸਗੜ੍ਹ ਦੇ ਨਾਲ ਨਾਲ ਮਹਾਰਾਸ਼ਟਰ ਅਤੇ ਉੜੀਸਾ ਵਿੱਚ ਸੁਰੱਖਿਆ ਕੈਂਪਾਂ ਵਿਚ ਵਾਧਾ ਕੀਤਾ ਗਿਆ ਹੈ।

  ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 40 ਸਾਲਾਂ ਵਿੱਚ 16,000 ਤੋਂ ਵੱਧ ਨਾਗਰਿਕਾਂ ਦੀ ਜਾਨ ਲੈਣ ਵਾਲੀ ਸਮੱਸਿਆ ਦੇ ਵਿਰੁੱਧ ਲੜਾਈ ਹੁਣ ਖਤਮ ਹੋ ਗਈ ਹੈ ਅਤੇ ਇਸ ਵਿੱਚ ਤੇਜ਼ੀ ਲਿਆਉਣ ਅਤੇ ਨਿਰਣਾਇਕ ਬਣਾਉਣ ਦੀ ਲੋੜ ਹੈ।

  ਅਮਿਤ ਸ਼ਾਹ ਨੇ ਕਿਹਾ ਕਿ ਖੱਬੇ ਪੱਖੀ ਅਤਿਵਾਦੀਆਂ ਦੀ ਆਮਦਨ ਦੇ ਸਰੋਤਾਂ ਨੂੰ ਬੇਅਸਰ ਕਰਨਾ ਬਹੁਤ ਜ਼ਰੂਰੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਏਜੰਸੀਆਂ ਨੂੰ ਮਿਲ ਕੇ ਇੱਕ ਪ੍ਰਣਾਲੀ ਬਣਾ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਇੱਕ ਸਾਲ ਤੱਕ ਖੱਬੇ ਪੱਖੀ ਅਤਿਵਾਦ ਦੀ ਸਮੱਸਿਆ ਨੂੰ ਪਹਿਲ ਦੇਣ, ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਬਿਲਡਿੰਗ ਪ੍ਰੈਸ਼ਰ, ਵਧਦੀ ਗਤੀ ਅਤੇ ਬਿਹਤਰ ਤਾਲਮੇਲ ਦੀ ਲੋੜ ਹੈ।

  ਪਿਛਲੇ ਇੱਕ ਦਹਾਕੇ ਦੌਰਾਨ, ਹਿੰਸਾ ਦੇ ਅੰਕੜਿਆਂ ਅਤੇ ਇਸਦੇ ਭੂਗੋਲਿਕ ਪ੍ਰਸਾਰ ਦੋਵਾਂ ਵਿੱਚ ਲਗਾਤਾਰ ਗਿਰਾਵਟ ਆਈ ਹੈ। ਖੱਬੇ ਪੱਖੀ ਅਤਿਵਾਦ ਨਾਲ ਜੁੜੀ ਹਿੰਸਾ ਦੀਆਂ ਘਟਨਾਵਾਂ 2009 ਵਿੱਚ 2,258 ਦੇ ਉੱਚੇ ਪੱਧਰ ਤੋਂ 70% ਘੱਟ ਕੇ 2020 ਵਿੱਚ 665 ਰਹਿ ਗਈਆਂ ਹਨ। ਮੌਤਾਂ ਦੀ ਸੰਖਿਆ ਵੀ 2010 ਵਿੱਚ ਦਰਜ ਕੀਤੇ ਗਏ 1,005 ਦੇ ਸਭ ਤੋਂ ਉੱਚੇ ਅੰਕੜੇ ਤੋਂ 82% ਘੱਟ ਕੇ 2020 ਵਿੱਚ 183 ਰਹਿ ਗਈ ਹੈ। ਮਾਓਵਾਦੀ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਵੀ 2010 ਵਿੱਚ 96 ਤੋਂ ਘੱਟ ਕੇ 2020 ਵਿੱਚ ਸਿਰਫ 53 ਜ਼ਿਲ੍ਹੇ ਰਹਿ ਗਈ ਹੈ। ਮਾਓਵਾਦੀ ਹੁਣ 25 ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਸਿਮਟ ਕੇ ਰਹਿ ਗਏ ਹਨ ਜੋ ਦੇਸ਼ ਵਿੱਚ ਕੁੱਲ ਖੱਬੇਪੱਖੀ ਅੱਤਵਾਦ ਹਿੰਸਾ ਦੇ 85% ਲਈ ਜ਼ਿੰਮੇਵਾਰ ਹਨ।

  ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ, ਆਦਿਵਾਸੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ, ਦੂਰਸੰਚਾਰ, ਸੂਚਨਾ ਤਕਨਾਲੋਜੀ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀਕੇ ਸਿੰਘ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੀ ਮੀਟਿੰਗ ਵਿੱਚ ਵੀ ਮੌਜੂਦ ਸਨ।
  Published by:Ashish Sharma
  First published:
  Advertisement
  Advertisement