ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੇ ਅਤੇ ਫਿਲਮ ਇੰਡਸਟਰੀ 'ਚ ਇੱਕ ਤੋਂ ਬਾਅਦ ਇੱਕ ਅਦਾਕਾਰ ਵੱਲੋਂ ਵਿਆਹ ਕਰਵਾਏ ਜਾ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ 7 ਫਰਵਰੀ ਨੂੰ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਵਿਆਹ ਕਰਵਾ ਲਿਆ ।ਹੁਣ ਕੇਂਦਰੀ ਮੰਤਰੀ ਅਤੇ ਅਦਾਕਾਰਾ ਸਮ੍ਰਿਤੀ ਇਰਾਨੀ ਦੀ ਬੇਟੀ ਸ਼ਨੈਲ ਵੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਰਾਜਸਥਾਨ ਦੇ ਵਿਆਹ ਸੈਲੇਬਸ ਦੀ ਪਹਿਲੀ ਪਸੰਦ ਬਣ ਗਏ ਹਨ। ਸਾਲ 2018 ਦੇ ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਵੀ ਜੋਧਪੁਰ ਦੇ ਉਮੈਦ ਭਵਨ ਪੈਲੇਸ ਦੇ ਵਿੱਚ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਤੇ ਅਭਿਨੇਤਰੀ ਸਮ੍ਰਿਤੀ ਇਰਾਨੀ ਵੀ ਆਪਣੀ ਬੇਟੀ ਦਾ ਵਿਆਹ ਨਾਗੌਰ ਜ਼ਿਲ੍ਹੇ ਦੇ ਖਿਨਵਸਰ ਕਿਲ੍ਹੇ 'ਚ ਕਰਵਾਉਣ ਜਾ ਰਹੇ ਹਨ। ਸਮ੍ਰਿਤੀ ਇਰਾਨੀ ਨੇ ਇਹ ਕਿਲ੍ਹਾ 7 ਫਰਵਰੀ ਤੋਂ 9 ਫਰਵਰੀ ਤੱਕ ਬੁੱਕ ਕਰਵਾਇਆ ਹੈ। ਖਾਸ ਗੱਲ ਇਹ ਹੈ ਕਿ ਇਸੇ ਕਿਲ੍ਹੇ ਵਿੱਚ ਅਰਜੁਨ ਨੇ ਸ਼ਨੈਲ ਨੂੰ ਪ੍ਰਪੋਜ਼ ਕੀਤਾ ਸੀ।
ਰਾਜਸਥਾਨ ਦੇ ਖਿਨਵਾਂਸਰ ਕਿਲ੍ਹੇ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।8 ਫਰਵਰੀ ਨੂੰ ਮਹਿੰਦੀ ਅਤੇ ਹਲਦੀ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਰਾਤ ਨੂੰ ਇੱਕ ਸੰਗੀਤਕ ਨਾਈਟ ਸਮਾਗਮ ਕਰਵਾਇਆ ਜਾਵੇਗਾ ਜਦਕਿ ਵਿਆਹ 9 ਫਰਵਰੀ ਨੂੰ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਨੈਲ ਇਰਾਨੀ ਨੇ ਸਾਲ 2021 ਦੇ ਵਿੱਚ ਅਰਜੁਨ ਭੱਲਾ ਨਾਲ ਮੰਗਣੀ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਸ਼ਨੈਲ ਜ਼ੁਬਿਨ ਇਰਾਨੀ ਦੀ ਪਹਿਲੀ ਪਤਨੀ ਮੋਨਾ ਇਰਾਨੀ ਦੀ ਬੇਟੀ ਹੈ। ਜਦਕਿ ਸਮ੍ਰਿਤੀ ਅਤੇ ਜ਼ੁਬਿਨ ਨੇ ਆਪਣੇ ਦੋ ਬੱਚਿਆਂ ਦੇ ਨਾਂ ਜੌਹਰ ਇਰਾਨੀ ਅਤੇ ਜੋਸ਼ ਇਰਾਨੀ ਰੱਖੇ ਹਨ। ਸਮ੍ਰਿਤੀ ਨੇ ਸਾਲ 2001 ਦੇ ਵਿੱਚ ਜ਼ੁਬਿਨ ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜੁਬਿਨ ਦੀ ਪਹਿਲੀ ਪਤਨੀ ਮੋਨਾ ਸਮ੍ਰਿਤੀ ਦੀ ਸਭ ਤੋਂ ਚੰਗੀ ਦੋਸਤ ਸੀ।
ਜ਼ਿਕਰਯੋਗ ਹੈ ਕਿ ਸ਼ਨੈਲ ਅਤੇ ਅਰਜੁਨ ਦੀ ਮੰਗਣੀ ਸਾਲ 2021 ਦੇ ਵਿੱਚ ਦੁਬਈ ਦੇ ਵਿੱਚ ਹੋਈ ਸੀ। ਇਸ ਦੀ ਜਾਣਕਾਰੀ ਖੁਦ ਸਮ੍ਰਿਤੀ ਇਰਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਸੀ। ਉਨ੍ਹਾਂ ਨੇ ਅਰਜੁਨ ਭੱਲਾ ਦਾ ਆਪਣੇ ਪਰਿਵਾਰ ਦੇ ਵਿੱਚ ਸਵਾਗਤ ਕੀਤਾ ਸੀ। ਉਨ੍ਹਾਂ ਨੇ ਫਿਰ ਮਜ਼ਾਕ ਵਿੱਚ ਕਿਹਾ ਕਿ ਹੁਣ ਤੁਹਾਨੂੰ ਸਹੁਰੇ ਵਜੋਂ ਕ੍ਰੇਜ਼ੀ ਮੈਨ ਦਾ ਸਾਹਮਣਾ ਕਰਨਾ ਪਏਗਾ ਅਤੇ ਮੈਨੂੰ ਸੱਸ ਦੇ ਰੂਪ ਵਿੱਚ ਝੱਲਣਾ ਪਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Daughter, Marriage, Politics, Rajasthan, Smriti Irani