Home /News /national /

Video: ਖਰਾਬ ਹੋਈ ਬੱਸ ਨੂੰ ਧੱਕਾ ਲਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ, ਵੇਖੋ ਵੀਡੀਓ

Video: ਖਰਾਬ ਹੋਈ ਬੱਸ ਨੂੰ ਧੱਕਾ ਲਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ, ਵੇਖੋ ਵੀਡੀਓ

Video: ਖਰਾਬ ਹੋਈ ਬੱਸ ਨੂੰ ਧੱਕਾ ਲਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ, ਵੇਖੋ ਵੀਡੀਓ (Grab the viral video)

Video: ਖਰਾਬ ਹੋਈ ਬੱਸ ਨੂੰ ਧੱਕਾ ਲਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ, ਵੇਖੋ ਵੀਡੀਓ (Grab the viral video)

ਜਦੋਂ ਠਾਕੁਰ ਨੇ ਕਾਰ ਤੋਂ ਹੇਠਾਂ ਉਤਰ ਕੇ ਇਸ ਜਾਮ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਸਵਾਰੀਆਂ ਨਾਲ ਭਰੀ ਬੱਸ ਖਰਾਬ ਹੋਣ ਕਾਰਨ ਟਰੈਫਿਕ ਜਾਮ ਹੋਇਆ ਹੈ। ਅਜਿਹੇ 'ਚ ਅਨੁਰਾਗ ਠਾਕੁਰ ਖੁਦ ਬੱਸ ਦੇ ਨੇੜੇ ਪਹੁੰਚੇ ਅਤੇ ਉੱਥੇ ਮੌਜੂਦ ਲੋਕਾਂ ਨਾਲ ਮਿਲ ਕੇ ਬੱਸ ਨੂੰ ਧੱਕਾ ਲਗਾਇਆ। ਇਸ ਤਰ੍ਹਾਂ ਉਥੇ ਜਾਮ ਖੁੱਲ੍ਹ ਗਿਆ ਅਤੇ ਕੇਂਦਰੀ ਮੰਤਰੀ ਮੁੜ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।

ਹੋਰ ਪੜ੍ਹੋ ...
  • Share this:

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਮੰਗਲਵਾਰ ਨੂੰ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਖੁਦ ਇਕ ਬੱਸ ਨੂੰ ਧੱਕਾ ਲਗਾਉਂਦੇ ਨਜ਼ਰ ਆਏ। ਦੇਖਦੇ ਹੀ ਦੇਖਦੇ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ 'ਤੇ ਲੋਕ ਤਾਰੀਫ ਕਰ ਰਹੇ ਹਨ।

ਦਰਅਸਲ, ਇਥੇ ਤੰਗ ਸੜਕ ਉਤੇ ਇਕ ਸਰਕਾਰੀ ਬੱਸ ਖਰਾਬ ਹੋ ਗਈ। ਇਸ ਕਾਰਨ ਲੰਬਾ ਜਾਮ ਲੱਗ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦਾ ਕਾਫ਼ਲਾ ਵੀ ਇਸ ਜਾਮ ਵਿੱਚ ਫਸ ਗਿਆ।

ਜਦੋਂ ਠਾਕੁਰ ਨੇ ਕਾਰ ਤੋਂ ਹੇਠਾਂ ਉਤਰ ਕੇ ਇਸ ਜਾਮ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਸਵਾਰੀਆਂ ਨਾਲ ਭਰੀ ਬੱਸ ਖਰਾਬ ਹੋਣ ਕਾਰਨ ਟਰੈਫਿਕ ਜਾਮ ਹੋਇਆ ਹੈ।

ਅਜਿਹੇ 'ਚ ਅਨੁਰਾਗ ਠਾਕੁਰ ਖੁਦ ਬੱਸ ਦੇ ਨੇੜੇ ਪਹੁੰਚੇ ਅਤੇ ਉੱਥੇ ਮੌਜੂਦ ਲੋਕਾਂ ਨਾਲ ਮਿਲ ਕੇ ਬੱਸ ਨੂੰ ਧੱਕਾ ਲਗਾਇਆ। ਇਸ ਤਰ੍ਹਾਂ ਉਥੇ ਜਾਮ ਖੁੱਲ੍ਹ ਗਿਆ ਅਤੇ ਕੇਂਦਰੀ ਮੰਤਰੀ ਮੁੜ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।

ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਲਈ 12 ਨਵੰਬਰ ਨੂੰ ਇਕ ਪੜਾਅ ਵਿਚ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਇਸ ਸਿਲਸਿਲੇ 'ਚ ਭਾਜਪਾ ਦੇ ਸੰਸਦ ਮੈਂਬਰ ਬਿਲਾਸਪੁਰ 'ਚ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਸਨ।

Published by:Gurwinder Singh
First published:

Tags: Bus, Viral news, Viral video