ਭੋਪਾਲ (Madhya Pardesh): ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ (Union Minister Jyotirao Scindia) ਦੀ ਸ਼ਨੀਵਾਰ ਨੂੰ ਕੁੱਝ ਦੇਰ ਲਈ ਇੰਸਟਾਗ੍ਰਾਮ ਖਾਤਾ (Instagram account Hack) ਹੈਕ ਹੋ ਗਿਆ। ਉਨ੍ਹਾਂ ਦੇ ਖਾਤੇ ਦੀ ਪ੍ਰੋਫਾਈਲ ਵਿੱਚ ਹੈਕਰ ਨੇ ਕੇਂਦਰੀ ਮੰਤਰੀ ਸਿੰਧੀਆ ਦੇ ਨਾਂਅ ਅਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਖਾਨੀ ਕੀਤੀ। ਹਾਲਾਂਕਿ ਇਸਦੀ ਜਾਣਕਾਰੀ ਜਿਵੇਂ ਹੀ ਆਈਟੀ ਸੈਲ ਨੂੰ ਲੱਗੀ, ਤਾਂ ਕੁੱਝ ਹੀ ਮਿੰਟਾ ਬਾਅਦ ਪ੍ਰੋਫਾਈਲ ਮੁੜ ਠੀਕ ਕਰ ਲਈ ਗਈ।
ਜਾਣਕਾਰੀ ਅਨੁਸਾਰ, ਹੈਕਰ ਨੇ ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ ਦੀ ਇੰਸਟਾਗ੍ਰਾਮ ਖਾਤਾ ਹੈਕ (Social Media acount hack) ਕਰਕੇ ਉਨ੍ਹਾਂ ਦੇ ਨਾਂਅ ਦੀ ਥਾਂ ਸ੍ਰੇਆ ਅਰੋੜਾ ਲਿਖ ਦਿੱਤਾ। ਨਾਂਅ ਦੇ ਨਾਲ ਹੈਕਰ ਨੇ ਉਨ੍ਹਾਂ ਦੀ ਫੋਟੋ ਦੇ ਸਾਈਜ਼ ਅਤੇ ਸਟਾਈਲ ਨਾਲ ਵੀ ਛੇੜਖਾਨੀ ਕੀਤੀ। ਹਾਲਾਂਕਿ ਨਾਂਅ ਅਤੇ ਫੋਟੋ ਤੋਂ ਇਲਾਵਾ ਪ੍ਰੋਫਾਈਲ ਵਿੱਚ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕੀਤੀ ਗਈ। ਸਿੰਧੀਆ ਦੀ ਪ੍ਰੋਫਾਈਲ ਨਾਲ ਛੇੜਖਾਨੀ ਦਾ ਸਭ ਤੋਂ ਪਹਿਲਾਂ ਪਤਾ ਉਨ੍ਹਾਂ ਦੇ ਸਮਰਥਕਾਂ ਨੂੰ ਲੱਗਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਕੇਂਦਰੀ ਮੰਤਰੀ ਦੇ ਆਈਟੀ ਦਫ਼ਤਰ ਨੂੰ ਦਿੱਤੀ। ਆਈਟੀ ਸੈਲ ਨੇ ਘੰਟੇ ਭਰ ਅੰਦਰ ਖਾਤਾ ਰਿਕਵਰ ਕਰ ਲਿਆ।ਖ਼
ਅਗਸਤ ਵਿੱਚ ਫੇਸਬੁੁੱਕ ਖਾਤਾ ਹੋਇਆ ਸੀ ਹੈਕ
ਦੱਸ ਦੇਈਏ ਕਿ ਕੇਂਦਰੀ ਮੰਤਰੀ ਦੇ ਸੋਸ਼ਲ ਮੀਡੀਆ ਖਾਤੇ ਨਾਲ ਛੇੜਖਾਨੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਫੇਸਬੁੱਕ ਖਾਤਾ ਹੈਕ ਹੋਇਆ ਸੀ। ਮਾਮਲਾ ਅਗਸਤ ਮਹੀਨੇ ਦਾ ਹੈ। ਮਾਰਚ 2020 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਿੰਧੀਆ ਨੂੰ ਅਗਸਤ ਵਿੱਚ ਮੋਦੀ ਸਰਕਾਰ ਦੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸਿਵਲ ਐਵੀਏਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੈਕਰ ਨੇ ਉਨ੍ਹਾਂ ਦਾ ਖਾਤਾ ਹੈਕ ਕਰਕੇ ਇੱਕ ਪੁਰਾਣੀ ਵੀਡੀਓ ਅਪਲੋਡ ਕੀਤੀ ਸੀ। ਵੀਡੀਓ ਵਿੱਚ ਉਹ ਮੋਦੀ ਸਰਕਾਰ ਦੀਆਂ ਕਮੀਆਂ ਗਿਣਾਉਂਦੇ ਵਿਖਾਈ ਦੇ ਰਹੇ ਸਨ। ਇਹ ਵੀਡੀਓ ਉਸ ਸਮੇਂ ਦੀ ਸੀ, ਜਦੋਂ ਸਿੰਧੀਆ ਕਾਂਗਰਸ ਵਿੱਚ ਸਨ। ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਿਸ ਵਿੱਚ ਦਿੱਤੀ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hacked, Instagram, Jyotiraditya sindhiya, Social media