ਕਾਰ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਈਕ ਗੰਭੀਰ ਰੂਪ 'ਚ ਜ਼ਖਮੀ, ਪਤਨੀ ਦੀ ਮੌਤ

News18 Punjabi | News18 Punjab
Updated: January 12, 2021, 10:52 AM IST
share image
ਕਾਰ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਈਕ ਗੰਭੀਰ ਰੂਪ 'ਚ ਜ਼ਖਮੀ, ਪਤਨੀ ਦੀ ਮੌਤ
ਕਾਰ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਈਕ ਗੰਭੀਰ ਰੂਪ 'ਚ ਜ਼ਖਮੀ, ਪਤਨੀ ਦੀ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਨਾਈਕ ਦੇ ਨਿੱਜੀ ਸਹਾਇਕ ਦੀਪਕ ਦੂਬੇ ਦੀ ਵੀ ਮੌਤ ਹੋ ਗਈ ਹੈ। ਕਾਰ ਵਿਚ ਕੁਲ ਚਾਰ ਵਿਅਕਤੀ ਸਵਾਰ ਸਨ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਦੇਸ਼ ਦੇ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਈਕ ਸੋਮਵਾਰ ਰਾਤ ਨੂੰ ਇੱਕ ਕਾਰ ਹਾਦਸੇ ਵਿੱਚ ਦਮ ਤੋੜ ਗਏ। ਇਸ ਹਾਦਸੇ ਵਿੱਚ ਸ਼੍ਰੀਪਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਦਕਿ ਉਸਦੀ ਪਤਨੀ ਵਿਜੇ ਦੀ ਮੌਤ ਹੋ ਗਈ ਹੈ। ਕਾਰ ਹਾਦਸਾ ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ ਹੋਸਕੰਬੀ ਪਿੰਡ ਦੇ ਅੰਕੋਲਾ ਤਾਲਿਕੇ ਵਿੱਚ ਵਾਪਰਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਨਾਈਕ ਦੇ ਨਿੱਜੀ ਸਹਾਇਕ ਦੀਪਕ ਦੂਬੇ ਦੀ ਵੀ ਮੌਤ ਹੋ ਗਈ ਹੈ। ਕਾਰ ਵਿਚ ਕੁਲ ਚਾਰ ਵਿਅਕਤੀ ਸਵਾਰ ਸਨ। ਡਰਾਈਵਰ ਤੋਂ ਇਲਾਵਾ ਸ਼੍ਰੀਪਦ ਨਾਈਕ, ਉਸ ਦੀ ਪਤਨੀ ਵਿਜੇ ਅਤੇ ਪੀਏ ਦੀਪਕ ਦੂਬੇ ਕਾਰ ਵਿਚ ਸਨ। ਇਹ ਲੋਕ ਯੇਲਪੁਰਾ ਤੋਂ ਗੋਕਰਨਾ ਜਾ ਰਹੇ ਸਨ। ਨਿਊਜ਼ 18 ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਨਾਈਕ ਦੀ ਹਾਲਤ ਨਾਜ਼ੁਕ ਹੈ ਅਤੇ ਉਸਨੂੰ ਗੋਆ ਦੇ ਇੱਕ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਗੱਲਬਾਤ ਕੀਤੀ ਹੈ ਅਤੇ ਨਾਇਕ ਦੇ ਇਲਾਜ ਲਈ ਪੂਰੇ ਪ੍ਰਬੰਧ ਕਰਨ ਲਈ ਕਿਹਾ ਹੈ। ਉੱਤਰਾ ਕੰਨੜ ਦੇ ਡਿਪਟੀ ਕਮਿਸ਼ਨਰ ਹਰੀਸ਼ ਕੁਮਾਰ ਹਸਪਤਾਲ ਦਾ ਦੌਰਾ ਕਰ ਚੁੱਕੇ ਹਨ ਜਿਥੇ ਕਾਰ ਦੇ ਡਰਾਈਵਰ ਨੂੰ ਭਰਤੀ ਕਰਾਇਆ ਗਿਆ ਹੈ।
ਕਰਨਾਟਕ ਦੇ ਰੈਵੀਊ ਮੰਤਰੀ ਆਰ ਵੀ ਦੇਸ਼ਪਾਂਡੇ ਨੇ ਟਵੀਟ ਕੀਤਾ ਹੈ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸ਼੍ਰੀਪਦ ਨਾਈਕ ਅਤੇ ਉਸ ਦੀ ਪਤਨੀ ਅੰਕੋਲਾ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹਨ। ਇਸ ਹਾਦਸੇ ਵਿੱਚ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਇਸ ਮੁਸ਼ਕਲ ਸਮੇਂ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਹਮਦਰਦੀ ਹੈ।
Published by: Sukhwinder Singh
First published: January 12, 2021, 10:50 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading