
2024 ਤੱਕ ਭਾਰਤ ਦੀਆਂ ਸੜਕਾਂ ਅਮਰੀਕਾ ਵਰਗੀਆਂ ਹੋਣਗੀਆਂ, ਲੋਕ ਸਭਾ 'ਚ ਨਿਤਿਨ ਗਡਕਰੀ ਨੇ ਕਿਹਾ- ਗਰੀਬਾਂ ਦੇ ਪੈਸੇ ਨਾਲ ਬਣਾਵਾਂਗੇ ਸੜਕਾਂ
ਨਵੀਂ ਦਿੱਲੀ- ਆਉਣ ਵਾਲੇ ਸਮੇਂ 'ਚ ਹਾਈਵੇ 'ਤੇ ਸਫਰ ਕਰਨਾ ਸਸਤਾ ਹੋ ਜਾਵੇਗਾ ਕਿਉਂਕਿ ਸਰਕਾਰ ਇਸ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਦੀ ਯੋਜਨਾ ਵੀ ਤਿਆਰ ਕਰ ਲਈ ਗਈ ਹੈ। ਸਰਕਾਰ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਇੱਕ ਵਾਰ ਹੀ ਟੋਲ ਵਸੂਲ ਕਰੇਗੀ। ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਅਤੇ ਹਾਈਵੇਅ 'ਤੇ ਲਗਾਤਾਰ ਸਫ਼ਰ ਕਰਨ ਵਾਲੇ ਸਥਾਨਕ ਲੋਕਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਨੂੰ ਪਾਸ ਦੇਣ ਦੀ ਯੋਜਨਾ ਹੈ।
ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਸਰਕਾਰ ਦੀ ਇਸ ਯੋਜਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਹਾਈਵੇਅ 'ਤੇ ਲੱਗੇ ਟੋਲ ਪਲਾਜ਼ਿਆਂ ਦੀ ਗਿਣਤੀ ਸੀਮਤ ਹੋ ਜਾਵੇਗੀ, ਜਦਕਿ ਸਥਾਨਕ ਲੋਕਾਂ ਨੂੰ ਹੁਣ ਟੋਲ ਨਹੀਂ ਦੇਣਾ ਪਵੇਗਾ। ਸਰਕਾਰ ਦੀ ਇਹ ਸਕੀਮ ਅਗਲੇ 3 ਮਹੀਨਿਆਂ ਵਿੱਚ ਲਾਗੂ ਹੋ ਜਾਵੇਗੀ।
ਕਈ ਟੋਲ ਪਲਾਜ਼ੇ ਹੋ ਜਾਣਗੇ ਬੰਦ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਵਾਲੇ 3 ਮਹੀਨਿਆਂ ਵਿੱਚ ਦੇਸ਼ ਵਿੱਚ ਟੋਲ ਪਲਾਜ਼ਿਆਂ ਦੀ ਗਿਣਤੀ ਘਟਾਉਣ ਜਾ ਰਹੀ ਹੈ ਅਤੇ 60 ਕਿਲੋਮੀਟਰ ਦੇ ਦਾਇਰੇ ਵਿੱਚ ਸਿਰਫ਼ ਇੱਕ ਟੋਲ ਪਲਾਜ਼ਾ ਕੰਮ ਕਰੇਗਾ। ਨਿਤਿਨ ਗਡਕਰੀ ਨੇ ਕਿਹਾ ਕਿ 60 ਕਿਲੋਮੀਟਰ ਦੇ ਦਾਇਰੇ 'ਚ ਪੈਂਦੇ ਹੋਰ ਟੋਲ ਪਲਾਜ਼ਾ ਅਗਲੇ 3 ਮਹੀਨਿਆਂ 'ਚ ਬੰਦ ਕਰ ਦਿੱਤੇ ਜਾਣਗੇ।
ਸਥਾਨਕ ਲੋਕਾਂ ਨੂੰ ਦੇਣਗੇ ਪਾਸ
ਕੇਂਦਰੀ ਮੰਤਰੀ ਅਨੁਸਾਰ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲਿਆਂ ਨੂੰ ਟੋਲ ਨਹੀਂ ਦੇਣਾ ਪਵੇਗਾ, ਉਨ੍ਹਾਂ ਨੂੰ ਪਾਸ ਜਾਰੀ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ ਹਾਈਵੇਅ 'ਤੇ ਸਫਰ ਕਰਨ ਵਾਲਿਆਂ ਦੀ ਜੇਬ ਨੂੰ ਰਾਹਤ ਮਿਲੇਗੀ, ਸਗੋਂ ਵੱਧ ਤੋਂ ਵੱਧ ਲੋਕ ਟੋਲ ਅਦਾ ਕਰਕੇ ਹਾਈਵੇ 'ਤੇ ਸਫਰ ਕਰਨ ਲਈ ਪ੍ਰੇਰਿਤ ਹੋਣਗੇ।
ਦਰਅਸਲ, ਸਰਕਾਰ ਹਾਈਵੇਅ 'ਤੇ ਆਵਾਜਾਈ ਵਧਾ ਕੇ ਟੋਲ ਤੋਂ ਆਮਦਨ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਹਮੇਸ਼ਾ ਇਹ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਟੋਲ ਵਿੱਚ ਰਾਹਤ ਦਿੱਤੀ ਜਾਵੇ ਕਿਉਂਕਿ ਲੋਕਲ ਹੋਣ ਕਾਰਨ ਉਨ੍ਹਾਂ ਨੂੰ ਲਗਾਤਾਰ ਸਫ਼ਰ ਕਰਨਾ ਪੈਂਦਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।