• Home
  • »
  • News
  • »
  • national
  • »
  • UNION STATE MINISTER A NARAYANASWAMY REACHED ALIVE SOLDIER HOUSE FOR PAY TRIBUTE

ਜਦੋਂ ਸ਼ਹੀਦ ਦੀ ਥਾਂ ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਪਹੁੰਚ ਗਏ ਕੇਂਦਰੀ ਮੰਤਰੀ...

ਜਦੋਂ ਸ਼ਹੀਦ ਦੀ ਥਾਂ ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਪਹੁੰਚ ਗਏ ਕੇਂਦਰੀ ਮੰਤਰੀ... (Pic- Facebook)

ਜਦੋਂ ਸ਼ਹੀਦ ਦੀ ਥਾਂ ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਪਹੁੰਚ ਗਏ ਕੇਂਦਰੀ ਮੰਤਰੀ... (Pic- Facebook)

  • Share this:
    ਬੰਗਲੁਰੂ: ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸਬੰਧੀ ਕੇਂਦਰੀ ਰਾਜ ਮੰਤਰੀ ਨਰਾਇਣਸਵਾਮੀ (A Narayanaswamy), ਸ਼ਹੀਦ ਜਵਾਨ ਦੇ ਘਰ ਜਾਣ ਦੀ ਥਾਂ ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਪਹੁੰਚ ਗਏ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਇਸ ਜਵਾਨ ਦੇ ਵਾਰਸ ਲਈ ਨੌਕਰੀ ਤੇ ਜ਼ਮੀਨ ਦੇਣ ਦਾ ਐਲਾਨ ਵੀ ਕਰ ਦਿੱਤਾ।

    ਸਥਾਨਕ ਆਗੂਆਂ ਵੱਲੋਂ ਉਨ੍ਹਾਂ ਨੂੰ ਗਲਤ ਜਾਣਕਾਰੀ ਦੇਣ ਕਾਰਨ ਅਜਿਹਾ ਹੋਇਆ। ਇਹ ਘਟਨਾ ਵੀਰਵਾਰ ਨੂੰ ਉਦੋਂ ਵਾਪਰੀ ਜਦੋਂ ਉਹ ‘ਜਨ ਆਸ਼ੀਰਵਾਦ ਯਾਤਰਾ’ ਸਬੰਧੀ ਗਡਾਗ ਜ਼ਿਲ੍ਹੇ ਵਿੱਚ ਮੌਜੂਦ ਸਨ। ਭਾਜਪਾ ਦੇ ਸੂਤਰਾਂ ਮੁਤਾਬਕ ਸਰਕਾਰ ਵਿਚ ਨਵੇਂ ਸ਼ਾਮਲ ਹੋਏ ਮੰਤਰੀ ਨਰਾਇਣਸਵਾਮੀ ਨੂੰ ਰਵੀਕੁਮਾਰ ਕੱਟੀਮਾਨੀ ਜੋ ਜੰਮੂ-ਕਸ਼ਮੀਰ ਖਿੱਤੇ ਵਿੱਚ ਤਾਇਨਾਤ ਹੈ, ਦੇ ਘਰ ਲਿਜਾਇਆ ਗਿਆ ਜਦੋਂ ਕਿ ਉਨ੍ਹਾਂ ਨੂੰ ਪਿਛਲੇ ਸਾਲ ਪੁਣੇ ਵਿੱਚ ਸ਼ਹੀਦ ਹੋਏ ਜਵਾਨ ਬਸਵਰਾਜ ਹੀਰੇਮੱਥ ਦੇ ਘਰ ਲਿਜਾਇਆ ਜਾਣਾ ਸੀ।

    ਸੂਤਰਾਂ ਅਨੁਸਾਰ ਨਰਾਇਣਸਵਾਮੀ, ਸੰਸਦ ਮੈਂਬਰ ਸ਼ਿਵ ਕੁਮਾਰ ਉਦਾਸੀ ਨਾਲ ਇੱਥੇ ਪੁੱਜੇ ਸਨ। ਇਨ੍ਹਾਂ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਹੋ ਗਏ। ਇਸ ਦੌਰਾਨ ਜਦੋਂ ਕੇਂਦਰੀ ਮੰਤਰੀ ਨੇ ਪਰਿਵਾਰਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਤਾਂ ਪਰਿਵਾਰ ਵਾਲੇ ਹੈਰਾਨ ਰਹਿ ਗਏੇ।

    ਗ਼ਲਤੀ ਦਾ ਅਹਿਸਾਸ ਹੋਣ ’ਤੇ ਸਥਾਨਕ ਭਾਜਪਾ ਵਰਕਰ ਨੇ ਮੰਤਰੀ ਦੀ ਪਰਿਵਾਰ ਨਾਲ ਵੀਡੀਓ ਕਾਲ ’ਤੇ ਗੱਲ ਕਰਵਾਈ ਅਤੇ ਉਨ੍ਹਾਂ ਜਵਾਨ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਪਾਰਟੀ ਸੂਤਰਾਂ ਮੁਤਾਬਕ ਮੰਤਰੀ ਨੇ ਪਰਿਵਾਰ ਬਾਰੇ ਗ਼ਲਤ ਸੂਚਨਾ ਦੇਣ ਵਾਲੇ ਭਾਜਪਾ ਆਗੂਆਂ ਦੀ ਝਾੜ-ਝੰਭ ਕੀਤੀ।
    Published by:Gurwinder Singh
    First published: