ਕੁੱਤਾ ਲੱਭਣ ਵਾਲੇ ਨੂੰ ਮਿਲੇਗਾ 20 ਹਜ਼ਾਰ ਦਾ ਇਨਾਮ, ਥਾਂ-ਥਾਂ ਲੱਗੇ ਪੋਸਟਰ

News18 Punjabi | News18 Punjab
Updated: July 6, 2020, 2:00 PM IST
share image
ਕੁੱਤਾ ਲੱਭਣ ਵਾਲੇ ਨੂੰ ਮਿਲੇਗਾ 20 ਹਜ਼ਾਰ ਦਾ ਇਨਾਮ, ਥਾਂ-ਥਾਂ ਲੱਗੇ ਪੋਸਟਰ
ਕੁੱਤਾ ਲੱਭਣ ਵਾਲੇ ਨੂੰ ਮਿਲੇਗਾ 20 ਹਜ਼ਾਰ ਦਾ ਇਨਾਮ, ਥਾਂ-ਥਾਂ ਲੱਗੇ ਪੋਸਟਰ

  • Share this:
  • Facebook share img
  • Twitter share img
  • Linkedin share img
ਕੋਲਕਾਤਾ ਵਿਚ ‘ਲੌਸਟ ਐਂਡ ਫਾਊਂਡ’ ਦਾ ਇੱਕ ਪੋਸਟਰ ਸੁਰਖੀਆਂ ਵਿਚ ਹੈ। ਇਸ ਵਿਚ ਇਕ ਕੁੱਤੇ ਦਾ ਪਤਾ ਲਗਾਉਣ ਵਾਲੇ ਲਈ 20,000 ਦਾ ਇਨਾਮ ਐਲਾਨਿਆ ਗਿਆ ਹੈ। ਇਸ ਲਈ ਕੋਲਕਾਤਾ ਏਅਰਪੋਰਟ ਖੇਤਰ ਵਿੱਚ ਕੁੱਤੇ ਦੇ ਪੋਸਟਰ ਲਗਾਏ ਗਏ ਹਨ। ਦਰਅਸਲ, ਫੀਫੀ ਇੱਕ ਦੇਸੀ ਭਾਰਤੀ ਨਸਲ ਦਾ ਕੁੱਤਾ ਹੈ, ਜਿਸ ਨੂੰ ਨੰਦਿਨੀ ਕੌਸ਼ਿਕ ਨੇ ਦਿੱਲੀ ਵਿੱਚ ਬਚਾਇਆ ਸੀ। ਪਰ ਉਹ ਏਅਰਪੋਰਟ ‘ਤੇ ਫਰਾਰ ਹੋ ਗਿਆ।

Fifi ਇਸ ਤਰ੍ਹਾਂ ਫਰਾਰ ਹੋ ਗਿਆ...

ਦਰਅਸਲ, ਇਸ ਕੁੱਤੇ ਨੂੰ ਕੋਲਕਾਤਾ ਵਿਚ ਰਹਿੰਦੇ ਇਕ ਪਰਿਵਾਰ ਨੇ ਗੋਦ ਲਿਆ ਸੀ, ਜਿਸ ਤੋਂ ਬਾਅਦ ਫੀਫੀ ਨੂੰ ਕਾਰਗੋ ਰਾਹੀਂ ਕੋਲਕਾਤਾ ਭੇਜਿਆ। ਫੀਫੀ 24 ਜੂਨ ਦੀ ਸ਼ਾਮ ਨੂੰ ਕੋਲਕਾਤਾ ਏਅਰਪੋਰਟ ਪਹੁੰਚਿਆ। ਕੁੱਤੇ ਦੇ ਨਵੇਂ ਮਾਲਕਾਂ ਨੇ ਏਅਰਪੋਰਟ 'ਤੇ ਪਿੰਜਰਾ ਖੋਲ੍ਹ ਦਿੱਤਾ ਅਤੇ ਫੀਫੀ ਇਸ ਤੋਂ ਨਿਕਲ ਕੇ ਭੱਜ ਗਿਆ। ਜਿਸ ਤੋਂ ਬਾਅਦ ਉਸ ਨੂੰ ਏਅਰਪੋਰਟ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਈ ਵਾਰ ਦੇਖਿਆ ਗਿਆ। ਪਰ ਅਜੇ ਤੱਕ ਇਸ ਨੂੰ ਕੋਈ ਫੜ ਨਹੀਂ ਸਕਿਆ। ਇਸ ਲਈ ਇਸ ਨੂੰ ਲੱਭਣ ਲਈ, ਇਸਦੇ ਮਾਲਕ ਨੇ ਪੋਸਟਰ ਲਗਾਏ ਹਨ ਤੇ 20 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ।
ਫੀਫੀ ਨੋਇਡਾ ਵਿੱਚ ਮਿਲਿਆ ਸੀ

ਕੁਝ ਮਹੀਨੇ ਪਹਿਲਾਂ, ਨੀਲੰਜਨਾ ਕੁਠਾਰੀ ਨੇ ਨੋਇਡਾ ਦੇ ਸ਼ਿਵ ਨਾਦਰ ਯੂਨੀਵਰਸਿਟੀ ਵਿੱਚ ਇਹ ਕੁੱਤਾ ਗੋਦ ਲਿਆ ਸੀ। ਪਰ ਤਾਲਾਬੰਦੀ ਦੌਰਾਨ ਉਸ ਨੂੰ ਉਹ ਕੁੱਤਾ ਗੁਰੂਗ੍ਰਾਮ ਵਿਚ ਇਕ ਦੋਸਤ ਦੇ ਘਰ ਰੱਖਣਾ ਪਿਆ। ਬਾਅਦ ਵਿੱਚ ਉਡਾਣ ਰਾਹੀਂ ਕੁੱਤਾ ਭੇਜਿਆ ਗਿਆ ਸੀ, ਪਰ ਫੀਫੀ ਹਵਾਈ ਅੱਡੇ ਤੋਂ ਫਰਾਰ ਹੋ ਗਿਆ।
Published by: Gurwinder Singh
First published: July 6, 2020, 1:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading