• Home
 • »
 • News
 • »
 • national
 • »
 • UNNAO FATHER UNCLE ARRESTED KILLING DAUGHTER AND LOVER IN UNNAO HONOUR KILLING CASE

ਧੀ ਨੂੰ ਖੇਤਾਂ 'ਚ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਪਿਤਾ ਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰਿਆ

ਬੇਟੀ ਨੂੰ ਖੇਤਾਂ 'ਚ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਪਿਤਾ ਵੱਲੋਂ ਦੋਵਾਂ ਨੂੰ ਮੌਤ ਦੇ ਘਾਟ ਉਤਾਰਿਆ

ਬੇਟੀ ਨੂੰ ਖੇਤਾਂ 'ਚ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਪਿਤਾ ਵੱਲੋਂ ਦੋਵਾਂ ਨੂੰ ਮੌਤ ਦੇ ਘਾਟ ਉਤਾਰਿਆ

 • Share this:
  ਉਤਰ ਪ੍ਰਦੇਸ਼ ਦੇ ਉਨਾਓ (Unnao) ਤੋਂ ਲਾਪਤਾ ਪ੍ਰੇਮੀ ਜੋੜੇ ਦੀਆਂ ਲਾਸ਼ਾਂ 19 ਅਕਤੂਬਰ ਨੂੰ ਪਿੰਡ ਦੇ ਬਾਹਰ ਖੇਤਾਂ 'ਚੋਂ ਮਿਲਣ ਦੇ ਮਾਮਲੇ ਬਾਰੇ ਪੁਲਿਸ ਨੇ ਖੁਲਾਸਾ ਕਰ ਦਿੱਤਾ ਹੈ। ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਦਾ ਮਾਮਲਾ ਦੱਸਿਆ ਹੈ।

  ਲੜਕੀ ਦੇ ਪਿਤਾ ਅਤੇ ਚਾਚੇ 'ਤੇ ਕਤਲ ਦਾ ਦੋਸ਼ ਹੈ। ਪ੍ਰੇਮੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਧੀ ਨੇ ਪਿੰਡ 'ਚ ਪ੍ਰੇਮੀ ਦੇ ਕਤਲ ਬਾਰੇ ਦੱਸਣ ਦੀ ਧਮਕੀ ਦਿੱਤੀ ਤਾਂ ਨਾਬਾਲਗ ਧੀ ਦਾ ਵੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਦੋ ਦਿਨ ਬਾਅਦ ਪਛਾਣ ਮਿਟਾਉਣ ਲਈ ਲਾਸ਼ਾਂ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਿਤਾ ਅਤੇ ਚਾਚੇ ਨੂੰ ਜੇਲ੍ਹ ਭੇਜ ਦਿੱਤਾ ਹੈ। ਕਤਲ ਵਿੱਚ ਨਾਮਜ਼ਦ 3 ਮੁਲਜ਼ਮ ਅਜੇ ਫਰਾਰ ਹਨ।

  ਜਾਣਕਾਰੀ ਅਨੁਸਾਰ 19 ਅਕਤੂਬਰ ਦੀ ਸਵੇਰ ਉਨਾਓ ਦੀ ਬਾਂਗਰਮਾਊ ਕੋਤਵਾਲੀ ਦੇ ਪਿੰਡ ਭਿਖਰੀਆਪੁਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪਿੰਡ ਦਾ ਪਾਲਤੂ ਕੁੱਤਾ ਮਨੁੱਖੀ ਹੱਥ ਦਾ ਪੰਜਾ ਲੈ ਕੇ ਰਾਮ ਸਿੰਘ ਦੇ ਦਰਵਾਜ਼ੇ 'ਤੇ ਪਹੁੰਚ ਗਿਆ। ਪਿੰਡ ਦੇ ਰਾਮ ਸਿੰਘ ਦਾ ਪੁੱਤਰ ਬਾਲਕ੍ਰਿਸ਼ਨ ਅਤੇ ਪਿੰਡ ਦੀ ਲੜਕੀ 12 ਅਕਤੂਬਰ ਤੋਂ ਲਾਪਤਾ ਸਨ।

  ਕੁੱਤੇ ਵੱਲੋਂ ਪ੍ਰੇਮੀ ਬਾਲਕ੍ਰਿਸ਼ਨ ਦੇ ਹੱਥ ਦਾ ਪੰਜਾ ਲੈ ਕੇ ਆਉਣ ਤੋਂ ਬਾਅਦ ਰਾਮ ਸਿੰਘ ਦੇ ਖੇਤ ਵਿੱਚੋਂ ਬਾਲਕ੍ਰਿਸ਼ਨ ਅਤੇ ਸਰਲਾ ਦੇ ਪਿੰਜਰ ਮਿਲੇ ਹਨ। ਮੌਕੇ 'ਤੇ ਪੁਲਿਸ ਨੇ ਦੋਵਾਂ ਦੇ ਮੋਬਾਈਲ ਫ਼ੋਨ, ਚੱਪਲਾਂ ਵੀ ਬਰਾਮਦ ਕਰ ਲਈਆਂ ਹਨ।

  ਪੁਲਿਸ ਮੁਤਾਬਕ ਲੜਕੀ ਦੇ ਪਿਤਾ ਰਾਮ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੇਟੀ ਅਤੇ ਬਾਲਕ੍ਰਿਸ਼ਨ ਵਿਚਾਲੇ ਪ੍ਰੇਮ ਸਬੰਧ ਚੱਲ ਰਹੇ ਸਨ, ਜਿਸ ਦਾ ਕਈ ਵਾਰ ਵਿਰੋਧ ਹੋਇਆ ਪਰ ਦੋਵੇਂ ਨਹੀਂ ਮੰਨੇ। ਦੋਵੇਂ 12 ਅਕਤੂਬਰ ਦੀ ਰਾਤ ਨੂੰ ਫਰਾਰ ਹੋ ਗਏ।

  ਕਾਫੀ ਭਾਲ ਤੋਂ ਬਾਅਦ ਬਾਲਕ੍ਰਿਸ਼ਨ ਅਤੇ ਸਰਲਾ ਇਤਰਾਜ਼ਯੋਗ ਹਾਲਤ ਵਿਚ ਪਿੰਡ ਦੇ ਬਾਹਰ ਇਕ ਖੇਤ ਵਿਚ ਮਿਲੇ, ਜਿਸ 'ਤੇ ਬਾਲਕ੍ਰਿਸ਼ਨ ਦਾ ਗਲਾ ਘੁੱਟ ਕੇ ਅਤੇ ਮੂੰਹ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ।

  ਇਸ ਦੇ ਨਾਲ ਹੀ ਜਦੋਂ ਧੀ ਨੇ ਕਤਲ ਬਾਰੇ ਪਿੰਡ ਵਾਸੀਆਂ ਨੂੰ ਦੱਸਣ ਦੀ ਧਮਕੀ ਦਿੱਤੀ ਤਾਂ ਉਸ ਦਾ ਉਸ ਦਾ ਵੀ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਅਨੁਸਾਰ 14 ਅਕਤੂਬਰ ਨੂੰ ਦੋਵਾਂ ਲਾਸ਼ਾਂ ਨੂੰ ਚੁੱਕ ਕੇ ਰਾਮ ਸਿੰਘ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ ਅਤੇ ਲਾਸ਼ਾਂ ਦੀ ਪਛਾਣ ਮਿਟਾਉਣ ਲਈ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ। ਪੁਲਿਸ ਨੇ ਪ੍ਰੇਮਿਕਾ ਦੇ ਪਿਤਾ ਰਾਮਕਮਾਰ ਅਤੇ ਉਸ ਦੇ ਚਾਚੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
  Published by:Gurwinder Singh
  First published: