ਗੰਗਾ 'ਚ ਤਰਦੀਆਂ ਲਾਸ਼ਾਂ ਬਾਰੇ ਟਵੀਟ ਕਰਨ ਵਾਲੇ ਸੇਵਾਮੁਕਤ IAS ਸੂਰਿਆ ਪ੍ਰਤਾਪ ਸਿੰਘ 'ਤੇ FIR
ਗੰਗਾ 'ਚ ਤਰਦੀਆਂ ਲਾਸ਼ਾਂ ਬਾਰੇ ਟਵੀਟ ਕਰਨ ਵਾਲੇ ਸੇਵਾਮੁਕਤ IAS 'ਤੇ FIR
- news18-Punjabi
- Last Updated: May 15, 2021, 11:07 AM IST
ਉੱਤਰ ਪ੍ਰਦੇਸ਼ ਦੇ ਉਨਾਓ (Unnao) ਵਿਚ ਸੇਵਾਮੁਕਤ ਆਈਏਐਸ ਅਧਿਕਾਰੀ ਸੂਰਿਆ ਪ੍ਰਤਾਪ ਸਿੰਘ (Retd IAS Surya Pratap Singh) ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਸੇਵਾਮੁਕਤ ਆਈਏਐਸ ਐਸਪੀ ਸਿੰਘ ਉੱਤੇ ਇੱਕ ਟਵੀਟ ਰਾਹੀਂ ਲੋਕਾਂ ਦੇ ਮਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਹੈ।
ਐਸਪੀ ਸਿੰਘ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨਾਓ ਸਦਰ ਕੋਤਵਾਲੀ ਪੁਲਿਸ ਨੇ ਟਵੀਟ ਦਾ ਨੋਟਿਸ ਲਿਆ ਹੈ। ਸਦਰ ਕੋਤਵਾਲੀ ਵਿਚ ਇਕ ਸੇਵਾਮੁਕਤ ਆਈਏਐਸ ਅਧਿਕਾਰੀ ਖ਼ਿਲਾਫ਼ ਮਹਾਂਮਾਰੀ ਐਕਟ, ਆਪਦਾ ਪ੍ਰਬੰਧਨ ਐਕਟ ਅਤੇ ਆਈਟੀ ਐਕਟ ਵਿਚ ਕੇਸ ਦਰਜ ਕੀਤਾ ਗਿਆ ਹੈ।
ਦਰਅਸਲ, ਐਸਪੀ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ ਕਿ ਯੋਗੀ ਸਰਕਾਰ ਨੇ 67 ਲਾਸ਼ਾਂ ਨੂੰ ਗੰਗਾ ਦੇ ਕਿਨਾਰੇ ਜੇਸੀਬੀ ਨਾਲ ਟੋਆ ਪੁੱਟ ਕੇ ਦੱਬਿਆ ਹੈ। ਮ੍ਰਿਤਕ ਦੇਹਾਂ ਦਾ ਅੰਤਮ ਸੰਸਕਾਰ ਹਿੰਦੂ ਰੀਤੀ-ਰਿਵਾਜ਼ ਨਾਲ ਨਾ ਕਰਨਾ ਹਿੰਦੂਆਂ ਲਈ ਕਲੰਕ ਹੈ।
ਯੂਪੀ ਦਾ ਇਹ ਯੋਗੀ ਮਾਡਲ ਜੀਵਿਤ ਲੋਕਾਂ ਦਾ ਇਲਾਜ਼ ਨਹੀਂ, ਮ੍ਰਿਤਕਾਂ ਲਈ ਅੰਤਮ ਸੰਸਕਾਰ ਨਹੀਂ ਹੈ। ਇਸ ਤੋਂ ਇਲਾਵਾ ਐਸਪੀ ਸਿੰਘ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਲਾਸ਼ਾਂ ਗੰਗਾ ਵਿੱਚ ਵਹਿ ਰਹੀਆਂ ਹਨ। ਐਸਪੀ ਸਿੰਘ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਉਨਾਓ ਸਦਰ ਕੋਤਵਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਟਵੀਟ ਦਾ ਨੋਟਿਸ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜੋ 100 ਲਾਸ਼ਾਂ ਗੰਗਾ ਵਿੱਚ ਤਰਦੀਆਂ ਦਿਖਾਈਆਂ ਗਈਆਂ ਹਨ, ਜਨਵਰੀ 2014 ਦੀਆਂ ਹਨ।
ਦੂਜੇ ਪਾਸੇ, ਐਫਆਈਆਰ ਦਰਜ ਹੋਣ ਤੋਂ ਬਾਅਦ ਐਸਪੀ ਸਿੰਘ ਨੇ ਕਈ ਟਵੀਟ ਕੀਤੇ ਹਨ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਗੱਲ ਸੱਚ ਹੋ ਗਈ ਹੈ। ਉਨਾਓ ਪੁਲਿਸ ਨੇ ਮੇਰੇ ਖ਼ਿਲਾਫ਼ ਧਾਰਾ 153, 465, 505, 21, 54 ਅਤੇ ਆਈ ਟੀ ਐਕਟ 67 ਦੇ ਤਹਿਤ ਕੇਸ ਦਰਜ ਕੀਤਾ ਹੈ।
ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਉਨਾਓ ਵਿਚ ਲਾਸ਼ਾਂ ਨਹੀਂ ਤੈਰ ਰਹੀਆਂ ਸਨ? ਕੀ ਮੇਰੇ ਉੱਤੇ ਮੁਕੱਦਮਾ ਚਲਾ ਕੇ ਸੱਚ ਨੂੰ ਬਦਲਿਆ ਜਾਵੇਗਾ? ਮਾਂ ਗੰਗਾ ਵਿਚ ਤੈਰਦੀਆਂ ਲਾਸ਼ਾਂ ਬਾਰੇ ਸਰਕਾਰ ਦਾ ਜਵਾਬ- ਐਫਆਈਆਰ, ਮਾਂ ਗੰਗਾ ਵੀ ਤੁਹਾਨੂੰ ਮੁਆਫ ਨਹੀਂ ਕਰੇਗੀ, ਯਾਦ ਰੱਖੋ।