Home /News /national /

ਵਿਆਹ ਵੇਖਣ ਜਾ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਚਾਰ ਜੀਆਂ ਦੀ ਮੌਤ

ਵਿਆਹ ਵੇਖਣ ਜਾ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਚਾਰ ਜੀਆਂ ਦੀ ਮੌਤ

  • Share this:
    ਉੱਤਰ ਪ੍ਰਦੇਸ਼ ਦੇ ਉਨਾਵ ਦੇ ਹਸਨਗੰਜ ਕੋਤਵਾਲੀ ਇਲਾਕੇ 'ਚ ਐਤਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਜੈਪੁਰ ਤੋਂ ਬਿਹਾਰ ਦੇ ਸੀਵਾਨ ਜਾ ਰਹੀ ਸਫਾਰੀ ਕਾਰ ਸਵੇਰੇ 5 ਵਜੇ ਦੇ ਕਰੀਬ ਹਾਦਸੇ ਦਾ ਸ਼ਿਕਾਰ ਹੋ ਗਈ।

    ਪ੍ਰਾਪਤ ਜਾਣਕਾਰੀ ਅਨੁਸਾਰ ਲਖਨਊ ਤੋਂ ਆਗਰਾ ਜਾ ਰਹੇ ਇੱਕ ਕੰਟੇਨਰ ਦੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਕੰਟੇਨਰ ਬੇਕਾਬੂ ਹੋ ਗਿਆ ਅਤੇ ਡਿਵਾਈਡਰ ਤੋੜਦੇ ਹੋਏ ਦੂਜੇ ਪਾਸੇ ਤੋਂ ਆ ਰਹੀ ਇੱਕ ਸਫਾਰੀ ਕਾਰ ਨਾਲ ਟਕਰਾ ਗਿਆ।

    ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ 6 ਲੋਕਾਂ 'ਚੋਂ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ। ਕਾਰ ਵਿੱਚ ਸਵਾਰ ਇੱਕ ਨੌਜਵਾਨ ਵਾਲ-ਵਾਲ ਬਚ ਗਿਆ, ਉਸ ਨੂੰ ਕੋਈ ਸੱਟ ਨਹੀਂ ਲੱਗੀ। ਇਸ ਹਾਦਸੇ ਵਿੱਚ ਮਾਰੇ ਗਏ ਲੋਕ ਇੱਕ ਹੀ ਪਰਿਵਾਰ ਦੇ ਹਨ, ਜਿਨ੍ਹਾਂ ਵਿੱਚ ਪਤੀ, ਪਤਨੀ, ਧੀ ਅਤੇ ਭਤੀਜੀ ਸ਼ਾਮਲ ਹਨ।

    ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ 'ਚ ਮੋਟਰ ਪਾਰਟਸ ਦਾ ਕਾਰੋਬਾਰ ਕਰਨ ਵਾਲੇ ਅਖਿਲੇਸ਼ ਮਿਸ਼ਰਾ ਆਪਣੇ ਪਰਿਵਾਰ ਨਾਲ ਜੈਪੁਰ ਤੋਂ ਬਿਹਾਰ ਦੇ ਸੀਵਾਨ ਸਥਿਤ ਪਿੰਡ ਆਪਣੇ ਛੋਟੇ ਭਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ।

    ਫਿਰ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਉਨ੍ਹਾਂ ਦੀ ਕਾਰ ਦੀ ਇਕ ਕੰਟੇਨਰ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਫਾਰੀ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਯੂਪੀਡੀਏ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਲਖਨਊ ਦੇ ਲੋਕਬੰਧੂ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।

    ਇਸ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਅਖਿਲੇਸ਼ ਮਿਸ਼ਰਾ, ਬਬੀਤਾ ਮਿਸ਼ਰਾ ਅਤੇ ਉਨ੍ਹਾਂ ਦੀ ਬੇਟੀ ਜੋਤੀ ਅਤੇ ਅਖਿਲੇਸ਼ ਮਿਸ਼ਰਾ ਦੀ ਭਤੀਜੀ ਪ੍ਰਿਯਾਂਸ਼ੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਜ਼ਖਮੀ ਹੋਏ ਸੰਤੋਸ਼ ਮਿਸ਼ਰਾ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
    Published by:Gurwinder Singh
    First published:

    Tags: Accident, Road accident

    ਅਗਲੀ ਖਬਰ