Home /News /national /

ਉਨਾਵ ਰੇਪ ਕੇਸ : ਪੀੜਤ ਦੀ ਮਾਂ ਦੀ ਚਿੱਠੀ ਨਾ ਮਿਲਣ ਤੇ CJI ਨਾਰਾਜ਼, ਕਲ ਕਰਨਗੇ ਸੁਣਵਾਈ

ਉਨਾਵ ਰੇਪ ਕੇਸ : ਪੀੜਤ ਦੀ ਮਾਂ ਦੀ ਚਿੱਠੀ ਨਾ ਮਿਲਣ ਤੇ CJI ਨਾਰਾਜ਼, ਕਲ ਕਰਨਗੇ ਸੁਣਵਾਈ

 • Share this:

  ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਉਨਾਵ ਰੇਪ ਕਾਂਡ ਵਿੱਚ ਪੀੜਤ ਦੀ ਮਾਂ ਦੀ ਚਿੱਠੀ ਉਨ੍ਹਾਂ ਨੂੰ ਨਾ ਮਿਲਣ ਤੇ ਨਾਰਾਜ਼ਗੀ ਪਰਗਟ ਕੀਤੀ ਹੈ। ਉਨ੍ਹਾਂ ਨੇ ਰਜਿਸਟਰਾਰ ਤੋਂ ਜਵਾਬ ਮੰਗਿਆ ਹੈ ਕਿ ਇਹ ਚਿੱਠੀ ਉਨ੍ਹਾਂ ਨੂੰ ਕਿਉਂ ਨਹੀਂ ਮਿਲੀ?
  ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਚੱਲ ਰਹੀ ਖ਼ਬਰਾਂ ਚ ਉਨ੍ਹਾਂ ਨੂੰ ਚਿੱਠੀ ਬਾਰੇ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਖ਼ਰਾਬ ਹੋ ਰਹੀ ਵਿਵਸਥਾ ਵਿੱਚ ਕੁੱਝ ਚੰਗਾ ਕਰਨ ਦੀ ਸੋਚਦੇ ਹਾਂ ਤਾਂ ਅਜਿਹੀਆਂ ਰਿਪੋਰਟ ਤੋਂ ਗ਼ਲਤ ਸੰਦੇਸ਼ ਪਹੁੰਚਦਾ ਹੈ।


  ਉਨਾਵ ਰੇਪ ਕੇਸ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੀ ਤਾਰੀਖ਼ 1 ਅਗਸਤ ਰੱਖੀ ਹੈ। ਇਸ ਲਈ ਵੀ ਗਿਰੀ ਨੂੰ ਨਿਯੁਕਤ ਕੀਤਾ ਗਿਆ ਹੈ।
  ਜਸਟਿਸ ਗੋਗੋਈ ਨੇ ਇਸ ਮਾਮਲੇ ਬਾਰੇ ਸੇਕ੍ਰੇਟਰੀ ਜਨਰਲ ਤੋਂ ਮਾਮਲੇ ਤੇ ਰਿਪੋਰਟ ਮੰਗੀ ਹੈ ਜੋ ਸੁਣਵਾਈ ਦੌਰਾਨ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨੀ ਪਵੇਗੀ।


  ਪੀੜਤ ਦੀ ਮਾਂ ਨੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਨੂੰ ਨਿਆਂ ਦਿਵਾਇਆ ਜਾਵੇ।


  12 ਜੁਲਾਈ ਨੂੰ ਲਿਖੀ ਇਸ ਚਿੱਠੀ 'ਚ ਪੀੜਤ ਪਰਿਵਾਰ ਨੇ ਆਰੋਪੀਆਂ ਵੱਲੋਂ ਸਮਝੌਤਾ ਨਾ ਕਰਨ ਤੇ ਜੇਲ ਭਿਜਵਾਉਣ ਦੀ ਧਮਕੀ ਦਾ ਜ਼ਿਕਰ ਕੀਤਾ ਹੈ।


  ਪੀੜਤ ਦੀ ਮਾਂ ਵੱਲੋਂ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ 7 ਜੁਲਾਈ ਨੂੰ ਮੁਲਜ਼ਮ ਸ਼ਸ਼ੀ ਸਿੰਘ ਦੇ ਬੇਟੇ ਨਵੀਨ ਸਿੰਘ, ਵਿਧਾਇਕ ਕੁਲਦੀਪ ਸਿੰਘ, ਵਿਧਾਇਕ ਕੁਲਦੀਪ ਸਿੰਘ ਸੇੰਗਰ ਦੇ ਭਰਾ ਮਨੋਜ ਸਿੰਘ ਸੇੰਗਰ, ਕੰਨੂ ਮਿਸ਼ਰਾ ਤੇ ਦੋ ਅਣਪਛਾਤੇ ਵਿਅਕਤੀਆਂ ਉੱਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੇ ਆਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ ਗਈ ਸੀ। ਸਮਝੌਤਾ ਨਾ ਕਰਨ ਤੇ ਫ਼ਰਜ਼ੀ ਮੁਕੱਦਮਿਆਂ 'ਚ ਫਸਾ ਕੇ ਸਾਰਿਆਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ ਸੀ। ਪੱਤਰ ਚ ਐੱਫ ਆਈ ਆਰ ਦਰਜ ਕਰ ਕੇ ਕਾਰਵਾਹੀ ਕਰਨ ਦੀ ਬੇਨਤੀ ਕੀਤੀ ਹੈ।


  ਸਾਂਸਦਾਂ ਨੇ ਉਨਾਵ ਰੇਪ ਕੇਸ ਖਿਲਾਫ ਰੋਸ਼ ਮੁਜ਼ਾਹਿਰਾ ਕੀਤਾ

  First published:

  Tags: Rape survivor, Unnao rape case