• Home
 • »
 • News
 • »
 • national
 • »
 • UNNAO RAPE SURVIVOR DISCHARGED FROM AIIMS BUT TO STAY IN DELHI AFTER COURT ORDERS

ਓਨਾਵ ਰੇਪ ਪੀੜਤਾ ਨੂੰ ਏਸਮ ਵਿਚੋਂ ਮਿਲੀ ਛੁੱਟੀ, ਕੋਰਟ ਵੱਲੋਂ ਦਿੱਲੀ 'ਚ ਰੁਕਣ ਦੇ ਹੁਕਮ

 • Share this:
  ਓਨਾਵ ਰੇਪ ਪੀੜਤਾ(Unnao Rape Survivor) ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਤੋਂ ਛੁੱਟੀ ਮਿਲ ਗਈ ਹੈ। ਮੰਗਲਵਾਰ ਦੇਰ ਸ਼ਾਮ ਪੀੜਤਾ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ (Tis Hazari Court) ਪੀੜਤਾ ਦੇ ਪਰਿਵਾਰ ਨੂੰ ਦਿੱਲੀ ਵਿਚ ਰੁਕਣ ਦੇ ਹੁਕਮ ਦਿੱਤੇ ਹਨ। ਪੀੜਤਾ ਇਕ ਹਫਤੇ ਤੱਕ ਆਪਣੇ ਪਰਿਵਾਰ ਨਾਲ ਏਮਸ ਦੇ ਜੈ ਪ੍ਰਕਾਸ਼ ਨਾਰਾਇਣ ਟਰਾਮਾ ਸੈਂਟਰ ਦੇ ਹੋਸਟਲ ਵਿਚ ਰਹੇਗੀ। ਇਸ ਦੌਰਾਨ ਪੀੜਤਾ ਨਾਲ ਉਸ ਦੀ ਮਾਂ, ਦੋ ਭੈਣਾਂ ਅਤੇ ਇੱਕ ਭਰਾ ਵੀ ਇੱਥੇ ਹੀ ਰੁਕੇਗਾ।  ਦੱਸਣਯੋਗ ਹੈ ਕਿ ਪੀੜਤਾ ਦੇ ਪਰਿਵਾਰਿਕ ਮੈਂਬਰਾਂ ਨੇ ਕੋਰਟ ਵਿਚ ਗੁਹਾਰ ਲਗਾਈ ਕਿ ਪਿੰਡ ਵਿਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਕਰਕੇ ਸੁਰੱਖਿਆ ਦੇ ਮੱਦਨਜ਼ਰ ਉਨ੍ਹਾਂ ਦੀ ਦਿੱਲੀ ਵਿਚ ਰੁਕਣ ਦੀ ਵਿਵਸਥਾ ਕੀਤੀ ਜਾਵੇ। ਕੋਰਟ ਨੇ ਗਵਾਹ ਦੀ ਸੁਰੱਖਿਆ ਲਈ ਇਹ ਨਿਰਦੇਸ਼ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।
  First published:
  Advertisement
  Advertisement