• Home
 • »
 • News
 • »
 • national
 • »
 • UNNAO RAPE VICTIM ACCIDENT ABI TEAM REACHES ACCIDENT SITE FOR PROBE AS

ਉਂਨਾਵ ਰੇਪ ਪੀੜਤ ਐਕਸੀਡੈਂਟ: CBI ਦੀ ਟੀਮ ਜਾਂਚ ਲਈ ਬਰੇਲੀ ਪਹੁੰਚੀ

 • Share this:
  ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇੰਗਰ ਖ਼ਿਲਾਫ਼ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਪੀੜਤ ਤੇ ਉਸਦੇ ਪਰਿਵਾਰ ਨਾਲ ਹੋਏ ਹਾਦਸੇ ਦੀ ਜਾਂਚ ਕਰਨ ਲਈ ਸੀ ਬੀ ਆਈ ਦੀ 12 ਸਦਸੀ ਟੀਮ ਜਾਂਚ ਲਈ ਘਟਨਾ ਦੀ ਥਾਂ ਤੇ ਅੱਜ ਬਰੇਲੀ ਪਹੁੰਚੀ।  ਪੁਲਿਸ ਨੇ ਨਾਬਾਲਿਗ ਪੀੜਿਤ ਦੇ ਰਿਸ਼ਤੇਦਾਰ ਮਹੇਸ਼ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਮਹੇਸ਼ ਸਿੰਘ ਪੀੜਤ ਦੀ ਰਿਸ਼ਤੇਦਾਰ ਪੁਸ਼ਪਾ ਸਿੰਘ ਦੇ ਪਤੀ ਹਨ ਜਿਨ੍ਹਾਂ ਦੀ ਐਤਵਾਰ ਨੂੰ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੀੜਤ ਦੀ ਗ=ਦੋ ਮਹਿਲਾ ਰਿਸ਼ਤੇਦਾਰਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਪੀੜਤ ਤੇ ਉਸਦੀ ਵਕੀਲ ਗੰਭੀਰ ਰੂਪ ਤੋਂ ਘਾਇਲ ਹਨ। ਡੋਨਾ ਦਾ ਲਖਨਊ ਦੇ ਕਿੰਗ ਜੋਰਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।  ਐਤਵਾਰ ਨੂੰ ਪੀੜਤ ਆਪਣੀ ਦੋ ਰਿਸ਼ਤੇਦਾਰਾਂ ਤੇ ਵਕੀਲ ਨਾਲ ਉਂਨਾਵ ਤੋਂ ਬਰੇਲੀ ਜਾ ਰਹੀ ਸੀ ਜਦੋਂ ਇੱਕ ਟਰੱਕ ਨੇ ਸਾਹਮਣੇ ਤੋਂ ਉਨ੍ਹਾਂ ਦੀ ਕਰ ਨੂੰ ਟੱਕਰ ਮਾਰੀ। ਪੀੜਤ ਦੀ ਮਾਸੀ ਤੇ ਚਾਚੀ ਦੀ ਮੌਤ ਹੋ ਗਈ ਤੇ ਉਹ ਤੇ ਉਸਦੀ ਵਕੀਲ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ।

  ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਵੀ ਟਵਿੱਟਰ ਤੇ ਰੋਸ ਜ਼ਾਹਿਰ ਕਰਦਿਆਂ ਪੁੱਛਿਆ ਕਿ ਭਾਜਪਾ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਤੇ ਮੁਲਜ਼ਮ ਨੂੰ ਪਾਰਟੀ ਚੋਣ ਕੱਢ ਕਿਉਂ ਨਹੀਂ ਰਹੀ।
  First published: