• Home
 • »
 • News
 • »
 • national
 • »
 • UNNAO UNNAO WOMAN WHO BECOMES MOTHER AFTER 17 DAYS OF MARRIAGE FRAMED FATHER AND BROTHERS IN FAKE RAPE CASE

ਵਿਆਹ ਦੇ 17 ਦਿਨਾਂ ਬਾਅਦ ਪੈਦਾ ਹੋਇਆ ਬੱਚਾ ਤਾਂ ਪਿਤਾ ਤੇ ਭਰਾ 'ਤੇ ਲਾ ਦਿੱਤੇ ਬਲਾਤਕਾਰ ਦੇ ਦੋਸ਼, DNA ਟੈਸਟ ਵਿਚ ਖੁੱਲ੍ਹ ਗਿਆ ਰਾਜ਼

ਲੁਧਿਆਣਾ: ਮਹਿਲਾ ਨਾਲ ਬਲਾਤਕਾਰ ਦੇ ਦੋਸ਼ ਵਿਚ ਹੌਲਦਾਰ ਗ੍ਰਿਫ਼ਤਾਰ (ਸੰਕੇਤਕ ਫੋਟੋ)

 • Share this:
  ਪਿਛਲੇ ਸਾਲ ਦਸੰਬਰ ਵਿਚ ਉਨਾਓ ਵਿੱਚ ਦਰਜ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪੁਲਿਸ ਨੇ ਕਿਹਾ ਹੈ ਕਿ ਪੀੜਤ ਔਰਤ ਨੇ ਆਪਣੇ ਪਿਤਾ ਅਤੇ ਭਰਾ ਉੱਤੇ ਝੂਠੇ ਦੋਸ਼ ਲਗਾਏ ਹਨ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਆਹ ਦੇ 17 ਦਿਨਾਂ ਬਾਅਦ ਮਾਂ ਬਣਨ ਵਾਲੀ ਔਰਤ ਨੇ ਆਪਣੇ ਗੁਨਾਹਾਂ ਨੂੰ ਲੁਕਾਉਣ ਲਈ ਪਿਤਾ ਅਤੇ ਭਰਾ ‘ਤੇ ਉਸ ਨੂੰ ਬਲਾਤਕਾਰ ਅਤੇ ਦੇਹ ਵਪਾਰ ਵਿਚ ਧੱਕਣ ਦਾ ਝੂਠਾ ਦੋਸ਼ ਲਗਾਇਆ।

  ਇੰਨਾ ਹੀ ਨਹੀਂ, ਡੀਐਨਏ ਟੈਸਟ ਵਿਚ ਇਹ ਵੀ ਪਾਇਆ ਗਿਆ ਹੈ ਕਿ ਬੱਚਾ ਉਸ ਦੇ ਪ੍ਰੇਮੀ ਦਾ ਹੈ। ਔਰਤ ਨੇ ਕਬੂਲ ਕੀਤਾ ਕਿ ਇਹ ਉਸ ਦੇ ਪ੍ਰੇਮੀ ਦਿਲੀਪ ਦੇ ਕਹਿਣ ਉਤੇ ਹੀ ਇਹ ਸਭ ਕੀਤਾ ਸੀ।

  ਦਰਅਸਲ, ਇਹ ਪੂਰਾ ਮਾਮਲਾ 29 ਦਸੰਬਰ 2019 ਦਾ ਹੈ, ਜਦੋਂ ਲਖਨਊ ਦੇ ਬੰਥਰਾ ਦੀ ਰਹਿਣ ਵਾਲੀ ਇਕ ਔਰਤ ਨੇ ਤਤਕਾਲੀ ਐਸਪੀ ਵਿਕਰਾਂਤਵੀਰ ਦੇ ਸਾਹਮਣੇ ਪਿਤਾ ਅਤੇ ਚਚੇਰਾ ਭਰਾ ਉੱਤੇ ਉਸ ਨਾਲ ਤਿੰਨ ਸਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ, 7 ਮਹੀਨਿਆਂ ਦੀ ਗਰਭ ਅਵਸਥਾ 'ਤੇ ਉਸ ਦਾ ਵਿਆਹ 19 ਅਪ੍ਰੈਲ 2019 ਨੂੰ ਉਨਾਓ ਦੇ ਸਦਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਵਿੱਚ ਹੋਇਆ ਸੀ। 6 ਮਈ ਨੂੰ ਵਿਆਹ ਤੋਂ 17 ਦਿਨ ਬਾਅਦ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।

  ਪਿਤਾ ਸਣੇ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ

  ਪੀੜਤ ਦੀ ਸ਼ਿਕਾਇਤ 'ਤੇ ਐਸਪੀ ਨੇ ਉਸਦੇ ਪਿਤਾ ਸਣੇ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਮੰਗਲਵਾਰ ਨੂੰ ਕੇਸ ਦਾ ਖੁਲਾਸਾ ਕਰਦਿਆਂ ਮਹਿਲਾ ਥਾਣਾ ਸਦਰ ਦੇ ਐਸਓ ਇੰਦਰਪਾਲ ਸਿੰਘ ਸੇਂਗਰ ਨੇ ਦੱਸਿਆ ਕਿ ਔਰਤ ਦੇ ਵਿਆਹ ਤੋਂ ਦੋ ਸਾਲ ਪਹਿਲਾਂ ਲਖਨਊ ਦੇ ਬੰਥਰਾ ਨਿਵਾਸੀ ਦਿਲੀਪ ਨਾਮ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸਨ।

  ਇਸ ਦੌਰਾਨ, ਜਦੋਂ ਉਹ ਗਰਭਵਤੀ ਹੋ ਗਈ ਅਤੇ ਪਰਿਵਾਰ ਨੂੰ ਜਾਣਕਾਰੀ ਮਿਲੀ, ਤਾਂ ਉਸ ਦਾ ਵਿਆਹ ਕਰ ਦਿੱਤਾ ਗਿਆ। ਇਕ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ, ਔਰਤ ਨੇ ਆਪਣੇ ਜੁਰਮ ਨੂੰ ਲੁਕਾਉਣ ਲਈ ਪਿਤਾ ਅਤੇ ਹੋਰ ਲੋਕਾਂ ਨੂੰ ਝੂਠੇ ਕੇਸ ਵਿਚ ਫਸਾਇਆ। ਡੀਐਨਏ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦਿਲੀਪ ਬੱਚੇ ਦਾ ਪਿਤਾ ਹੈ। ਦੋਸ਼ੀ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
  Published by:Gurwinder Singh
  First published:
  Advertisement
  Advertisement