Home /News /national /

ਬੇਟੇ ਨੂੰ ਗੋਦੀ 'ਚ ਚੁੱਕ ਕੇ ਅਚਾਨਕ ਟਰੇਨ ਅੱਗੇ ਖੜ੍ਹ ਗਿਆ ਪਿਤਾ, ਜਾਣੋ ਹੈਰਾਨ ਕਰਨ ਵਾਲਾ ਮਾਮਲਾ

ਬੇਟੇ ਨੂੰ ਗੋਦੀ 'ਚ ਚੁੱਕ ਕੇ ਅਚਾਨਕ ਟਰੇਨ ਅੱਗੇ ਖੜ੍ਹ ਗਿਆ ਪਿਤਾ, ਜਾਣੋ ਹੈਰਾਨ ਕਰਨ ਵਾਲਾ ਮਾਮਲਾ

ਬੇਟੇ ਨੂੰ ਗੋਦੀ 'ਚ ਚੁੱਕ ਕੇ ਅਚਾਨਕ ਟਰੇਨ ਅੱਗੇ ਖੜ੍ਹ ਗਿਆ ਪਿਤਾ

ਬੇਟੇ ਨੂੰ ਗੋਦੀ 'ਚ ਚੁੱਕ ਕੇ ਅਚਾਨਕ ਟਰੇਨ ਅੱਗੇ ਖੜ੍ਹ ਗਿਆ ਪਿਤਾ

ਦੱਸਿਆ ਗਿਆ ਕਿ ਬੱਚਾ ਸੁਣ ਨਹੀਂ ਸਕਦਾ ਸੀ, ਇਸ ਲਈ ਪਿਤਾ ਨੇ ਇਹ ਟੋਟਕਾ ਅਜਮਾਇਆ। ਪਿਤਾ ਨੂੰ ਲੱਗਾ ਕਿ ਜੇਕਰ ਰੇਲਗੱਡੀ ਦੇ ਹੌਰਨ ਵਾਰ-ਵਾਰ ਵਜਾਏ ਜਾਣ ਤਾਂ ਸ਼ਾਇਦ ਉਸ ਦੇ ਬੱਚੇ ਦਾ ਬਹਿਰਾਪਣ ਦੂਰ ਹੋ ਜਾਵੇਗਾ ਅਤੇ ਉਹ ਸੁਣਨ ਲੱਗ ਜਾਵੇਗਾ।

 • Share this:
  ਉੱਤਰ ਪ੍ਰਦੇਸ਼ ਦੇ ਉਨਾਵ 'ਚ ਇਕ ਬੱਚੇ ਦਾ ਬਹਿਰਾਪਣ ਦੂਰ ਕਰਨ ਦੀ ਕੋਸ਼ਿਸ਼ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਪਿਤਾ ਆਪਣੇ ਛੋਟੇ ਬੇਟੇ ਦੀ ਬਿਮਾਰੀ ਦਾ ਇਲਾਜ ਕਰਨ ਲਈ ਸਾਹਮਣੇ ਤੋਂ ਆ ਰਹੀ ਟਰੇਨ ਦੇ ਅੱਗੇ ਖੜ੍ਹਾ ਹੋ ਗਿਆ।

  ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਜਦੋਂ ਡਰਾਈਵਰ ਨੇ ਟਰੇਨ ਰੋਕ ਕੇ ਬੱਚੇ ਦੇ ਪਿਤਾ ਨੂੰ ਟਰੈਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਮਾਮਲਾ ਸਮਝ ਵਿਚ ਆ ਗਿਆ। ਦਰਅਸਲ, ਉਨਾਵ ਜ਼ਿਲ੍ਹੇ ਦੇ ਗੰਜਮੁਰਾਦਾਬਾਦ 'ਚ ਇਕ ਪਿਤਾ ਆਪਣੇ ਬੱਚੇ ਨਾਲ ਕਾਨਪੁਰ-ਬਾਲਮਾਊ ਯਾਤਰੀ ਟਰੇਨ ਦੇ ਸਾਹਮਣੇ ਖੜ੍ਹਾ ਸੀ।

  ਇਸ ਕਾਰਨ ਹੰਗਾਮਾ ਹੋ ਗਿਆ। ਦੱਸਿਆ ਗਿਆ ਕਿ ਪਿਤਾ ਪੁੱਤਰ ਨੂੰ ਗੋਦੀ 'ਚ ਲੈ ਕੇ ਹੌਰਨ ਸੁਣਨ ਲਈ ਟਰੇਨ ਦੇ ਅੱਗੇ ਖੜ੍ਹਾ ਸੀ। ਇਸ ਤੋਂ ਬਾਅਦ ਡਰਾਈਵਰ ਨੇ ਟਰੇਨ ਨੂੰ ਰੋਕ ਕੇ ਪਿਤਾ ਨੂੰ ਪਟੜੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਬੇਟੇ ਨੂੰ ਹੌਰਨ ਸੁਣਾਏ ਬਿਨਾਂ ਅੱਗੇ ਨਾ ਵਧਣ ਦੀ ਜ਼ਿੱਦ 'ਤੇ ਅੜਿਆ ਰਿਹਾ।

  ਇਸ ਤੋਂ ਬਾਅਦ ਡਰਾਈਵਰ ਨੇ ਮਜਬੂਰਨ ਹੌਰਨ ਵਜਾ ਕੇ ਪਿਤਾ ਦੀ ਇੱਛਾ ਪੂਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਟਰੇਨ ਕਰੀਬ ਪੰਜ ਮਿੰਟ ਲਈ ਰੁਕੀ ਰਹੀ। ਜਦੋਂ ਡਰਾਈਵਰ ਨੇ ਹੌਰਨ ਵਜਾ ਕੇ ਪਿਤਾ ਦੀ ਇੱਛਾ ਪੂਰੀ ਕੀਤੀ ਤਾਂ ਪਿਤਾ ਨੇ ਬੇਟੇ ਨੂੰ ਗੋਦੀ 'ਚ ਲੈ ਕੇ ਟਰੈਕ ਤੋਂ ਉਤਾਰ ਦਿੱਤਾ। ਇਸ ਸਾਰੀ ਘਟਨਾ ਨੂੰ ਦੇਖਣ ਲਈ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੱਸਿਆ ਗਿਆ ਕਿ ਸੁਣਨ ਤੋਂ ਵਾਂਝੇ ਬੇਟੇ ਨੂੰ ਠੀਕ ਕਰਨ ਲਈ ਪਿਤਾ ਨੇ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ ਸੀ।

  ਦੱਸਿਆ ਗਿਆ ਕਿ ਬੱਚਾ ਸੁਣ ਨਹੀਂ ਸਕਦਾ ਸੀ, ਇਸ ਲਈ ਪਿਤਾ ਨੇ ਇਹ ਟੋਟਕਾ ਅਜਮਾਇਆ। ਪਿਤਾ ਨੂੰ ਲੱਗਾ ਕਿ ਜੇਕਰ ਰੇਲਗੱਡੀ ਦੇ ਹੌਰਨ ਵਾਰ-ਵਾਰ ਵਜਾਏ ਜਾਣ ਤਾਂ ਸ਼ਾਇਦ ਉਸ ਦੇ ਬੱਚੇ ਦਾ ਬਹਿਰਾਪਣ ਦੂਰ ਹੋ ਜਾਵੇਗਾ ਅਤੇ ਉਹ ਸੁਣਨ ਲੱਗ ਜਾਵੇਗਾ।
  Published by:Gurwinder Singh
  First published:

  Tags: Accident, Train

  ਅਗਲੀ ਖਬਰ