• Home
 • »
 • News
 • »
 • national
 • »
 • UP AYODHYA CRIME FAKE LIEUTENANT ARRESTED IN AYODHYA EXPLOITED GIRLS BY TRAPPING THEM KS

ਅਯੁੱਧਿਆ 'ਚ ਨਕਲੀ ਲੈਫਟੀਨੈਂਟ ਕਾਬੂ, ਕੁੜੀਆਂ ਨੂੰ ਜਾਲ ਵਿੱਚ ਫਸਾ ਕੇ ਕਰਦਾ ਸੀ ਸੋਸ਼ਣ

ਅਯੁੱਧਿਆ 'ਚ ਜਾਅਲੀ ਲੈਫਟੀਨੈਂਟ ਕਾਬੂ, ਕੁੜੀਆਂ ਨੂੰ ਜਾਲ ਵਿੱਚ ਫਸਾ ਕੇ ਕਰਦਾ ਸੀ ਸੋਸ਼ਣ

 • Share this:
  ਅਯੁੱਧਿਆ: ਪੁਲਿਸ ਨੇ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸੋਸ਼ਣ ਕਰਨ ਵਾਲੇ ਇੱਕ ਨਕਲੀ ਲੈਫਟੀਨੈਂਟ ਨੂੰ ਕਾਬੂ ਕੀਤਾ ਹੈ। ਮੱਧ ਪ੍ਰਦੇਸ਼ ਦੇ ਭਿੰਡ ਦਾ ਰਹਿਣ ਵਾਲਾ ਸੌਰਭ ਸਿੰਘ ਉਰਫ ਦੀਪੂ ਕੁੜੀਆਂ ਨੂੰ ਆਪਣੇ ਬਾਰੇ ਲੈਫਟੀਨੈਂਟ ਦੱਸ ਕੇ ਜਾਲ ਵਿੱਚ ਫਸਾਉਂਦਾ ਸੀ। ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

  ਜਾਣਕਾਰੀ ਅਨੁਸਾਰ ਪੁਲਿਸ ਨੂੰ ਮਿਲਟਰੀ ਇੰਟੈਲੀਜੈਂਸ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਅਯੁੱਧਿਆ ਕੈਂਟ ਵਿਖੇ ਫੌਜ ਦਾ ਫਰਜ਼ੀ ਪੈਰਾ ਕਮਾਂਡੋ ਬਣ ਕੇ ਭੋਲੀਆਂ-ਭਾਲੀਆਂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸੋਸ਼ਣ ਕਰਦਾ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਮਿਲਟਰੀ ਇੰਟੈਲੀਜੈਂਸ ਦੀ ਨਜ਼ਰ ਜਦੋਂ ਸੌਰਭ ਦੀ ਫੇਸਬੁੱਕ ਪ੍ਰੋਫਾਈਲ 'ਤੇ ਪਈ ਤਾਂ ਮਾਮਲਾ ਕਾਫੀ ਸੰਗੀਨ ਜਾਪਿਆ, ਜਿਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ।

  ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਇੰਟਰਨੈਟ ਰਾਹੀਂ ਕੁੜੀਆਂ ਨਾਲ ਦੋਸਤੀ ਕਰਦਾ ਸੀ। ਉਹ ਕਈ ਕੁੜੀਆਂ ਕੋਲੋਂ ਕਾਫੀ ਪੈਸੇ ਵੀ ਬਟੋਰ ਚੁੱਕਾ ਹੈ ਅਤੇ ਇਸ ਸਮੇਂ ਉਤਰ ਪ੍ਰਦੇਸ਼ ਵਿਖੇ ਮਥੁਰਾ ਵਿੱਚ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਜਿਥੋਂ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਸੌਰਭ ਨੂੰ ਮੌਕੇ 'ਤੇ ਕਾਬੂ ਕਰ ਲਿਆ।

  Fake lieutenant arrested in Ayodhya, exploited girls by trapping them
  ਅਯੁੱਧਿਆ 'ਚ ਜਾਅਲੀ ਲੈਫਟੀਨੈਂਟ ਕਾਬੂ, ਕੁੜੀਆਂ ਨੂੰ ਜਾਲ ਵਿੱਚ ਫਸਾ ਕੇ ਕਰਦਾ ਸੀ ਸੋਸ਼ਣ


  ਪੁੱਛਗਿਛ ਵਿੱਚ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਕੁੜੀਆਂ ਨੂੰ ਆਪਣੇ ਵਿਸ਼ੇਸ਼ ਵਿਅਕਤੀ ਹੋਣ ਬਾਰੇ ਦੱਸਦਾ ਸੀ ਅਤੇ ਜਾਲ ਵਿੱਚ ਫਸਾ ਕੇ ਸੋਸਣ ਕਰਨਾ ਉਸਦਾ ਸੌਕ ਹੈ। ਉਸ ਨੇ ਦੱਸਿਆ ਕਿ ਉਸ ਨੇ ਕਈ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਹੈ। ਉਹ ਕਦੇ ਕਿਸੇ ਨੂੰ ਲੈਫਟੀਨੈਂਟ ਦਸਦਾ ਸੀ ਅਤੇ ਕਦੇ ਕਿਸੇ ਨੂੰ ਕੈਪਟਨ ਦੱਸਦਾ ਸੀ। ਕੁੜੀਆਂ ਨੂੰ ਪ੍ਰਭਾਵਤ ਕਰਨ ਲਈ ਉਹ ਆਪਣੀਆਂ ਸਨਮਾਨਤ ਕੀਤੇ ਜਾਣ ਦੀਆਂ ਜਾਅਲੀ ਤਸਵੀਰਾਂ ਐਡਿਟ ਕਰਕੇ  ਵਿਖਾਉਂਦਾ ਸੀ।

  ਅਯੁੱਧਿਆ ਦੇ ਏਐਸਪੀ ਪਲਾਸ਼ ਬਾਂਸਲ ਨੇ ਦੱਸਿਆ ਕਿ ਸੌਰਭ ਕੋਲੋਂ ਫੌਜ ਦੀ ਵਰਦੀ, ਫਲੈਪ, ਪਛਾਣ ਪੱਛਰ, ਬੈਚ ਆਦਿ ਚੀਜਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਥਿਤ ਦੋਸ਼ੀ ਵਿਰੁੱਧ ਇਸਤੋਂ ਪਹਿਲਾਂ ਵੀ ਫਰਜੀ ਅਧਿਕਾਰੀ ਬਣਨ ਤਹਿਤ ਕੇਸ ਦਰਜ ਹੈ, ਜਿਸ ਵਿੱਚ ਉਹ ਜਮਾਨਤ 'ਤੇ ਬਾਹਰ ਆਇਆ ਸੀ ਤੇ ਇਹ ਕੰਮ ਸ਼ੁਰੂ ਕਰ ਦਿੱਤਾ ਸੀ।
  Published by:Krishan Sharma
  First published: