Railway Viral Notice To Hanuman Mandir in Banda: ਯੂਪੀ ਦੇ ਬਾਂਦਾ ਰੇਲਵੇ ਸਟੇਸ਼ਨ ਪ੍ਰਸ਼ਾਸਨ ਦਾ ਇੱਕ ਅਨੋਖਾ ਨੋਟਿਸ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਰੇਲਵੇ ਨੇ ਇਹ ਨੋਟਿਸ ਰੇਲਵੇ ਉਪਰ ਬਣੇ ਪ੍ਰਾਚੀਨ ਹਨੂੰਮਾਨ ਮੰਦਰ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਖਾਲੀ ਕਰਵਾਉਣ ਲਈ ਦਿੱਤਾ ਹੈ। ਮੰਦਰ ਦੇ ਬਾਹਰ ਲਾਏ ਗਏ ਇਸ ਨੋਟਿਸ ਵਿੱਚ ਲਿਖਿਆ ਹੈ ਕਿ ਹਨੂੰਮਾਨ ਜੀ ਖੁਦ ਆਪਣਾ ਮੰਦਰ ਤੋੜ ਲੈਣ, ਨਹੀਂ ਤਾਂ ਇਹ ਮੰਦਰ 15 ਦਿਨਾਂ ਅੰਦਰ ਤੋੜ ਦਿੱਤਾ ਜਾਵੇਗਾ। ਨੋਟਿਸ ਬਾਰੇ ਪਤਾ ਲੱਗਣ 'ਤੇ ਹਿੰਦੂ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਨੇ ਮੌਕੇ 'ਤੇ ਪੁੱਜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਰੀ ਨਾਅਰੇਬਾਜ਼ੀ ਕੀਤੀ।
ਦੱਸ ਦੇਈਏ ਕਿ ਇਹ ਸਾਰਾ ਮਾਮਲਾ ਬਾਂਦਾ ਜ਼ਿਲੇ ਦੇ ਕੋਤਵਾਲੀ ਖੇਤਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਦਾ ਹੈ। ਬਾਂਦਾ ਰੇਲਵੇ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਇੱਥੇ ਸੈਂਕੜੇ ਸਾਲ ਪੁਰਾਣੇ ਹਨੂੰਮਾਨ ਮੰਦਰ ਨੂੰ ਨੋਟਿਸ ਦਿੱਤਾ ਹੈ। ਹਨੂੰਮਾਨ ਜੀ ਨੂੰ ਜਾਰੀ ਕੀਤੇ ਗਏ ਨੋਟਿਸ 'ਚ ਸਪੱਸ਼ਟ ਲਿਖਿਆ ਗਿਆ ਹੈ ਕਿ ਹਨੂੰਮਾਨ ਜੀ ਮਹਾਰਾਜ 15 ਦਿਨਾਂ ਦੇ ਅੰਦਰ ਇਸ ਮੰਦਰ ਨੂੰ ਹਟਾ ਦੇਣ, ਨਹੀਂ ਤਾਂ 15 ਦਿਨਾਂ ਬਾਅਦ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਮੰਦਰ ਨੂੰ ਢਾਹ ਦਿੱਤਾ ਜਾਵੇਗਾ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੀ ਹਨੂੰਮਾਨ ਖੁਦ ਮੰਦਰ ਤੋੜਨਗੇ?
VHP ਨੇ ਚੇਤਾਵਨੀ ਦਿੱਤੀ ਹੈ
ਪ੍ਰਸ਼ਾਸਨ ਨੇ ਨੋਟਿਸ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ 15 ਦਿਨਾਂ ਵਿੱਚ ਮੰਦਰ ਨੂੰ ਨਾ ਹਟਾਇਆ ਗਿਆ ਤਾਂ ਰੇਲਵੇ ਪ੍ਰਸ਼ਾਸਨ ਖੁਦ ਹਨੂੰਮਾਨ ਮੰਦਰ ਨੂੰ ਢਾਹ ਦੇਵੇਗਾ। ਮੰਦਰ ਦੇ ਬਾਹਰ ਨੋਟਿਸ ਚਿਪਕਾਏ ਜਾਣ ਦੀ ਸੂਚਨਾ ਮਿਲਦੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਗੁੱਸਾ ਜ਼ਾਹਰ ਕੀਤਾ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਮੰਦਰ ਦੀ ਇਕ ਇੱਟ ਨੂੰ ਵੀ ਹੱਥ ਲਾਇਆ ਗਿਆ ਤਾਂ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Railways, Lord Hanuman, Mandir, UP Police, Yogi Adityanath