ਯੂ ਪੀ ਪੁਲਿਸ ਅਧਿਕਾਰੀ ਦਾ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਉਣ ਆਈ ਮਹਿਲਾ ਸਾਹਮਣੇ ਹੱਥਰਸੀ ਕਰਦਿਆਂ ਦਾ ਵੀਡੀਓ ਵਾਇਰਲ

News18 Punjabi | News18 Punjab
Updated: July 1, 2020, 12:56 PM IST
share image
ਯੂ ਪੀ ਪੁਲਿਸ ਅਧਿਕਾਰੀ ਦਾ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਉਣ ਆਈ ਮਹਿਲਾ ਸਾਹਮਣੇ ਹੱਥਰਸੀ ਕਰਦਿਆਂ ਦਾ ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਦਿਓਰੀਆ ਦੇ ਭਟਨੀ ਥਾਣੇ ਦੇ ਸਟੇਸ਼ਨ ਐਸਐਚਓ (SHO) ਨੂੰ ਇਕ ਔਰਤ ਦੇ ਸਾਹਮਣੇ ਕਥਿਤ ਤੌਰ 'ਤੇ ਹੱਥਰਸੀ (masturbate) ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ।

ਔਰਤ, ਜੋ ਕਿ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਗਈ ਸੀ, ਨੇ ਇਸ ਘਟਨਾ ਦਾ ਫਿਲਮਾਂਕਣ ਕੀਤਾ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਾਇਰਲ ਹੋਣ ਤੇ ਸਥਾਨਕ ਲੋਕਾਂ ਨੇ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਵਿਵਾਦ ਪੈਦਾ ਕਰ ਦਿੱਤਾ।

ਔਰਤ ਨੇ ਦੋਸ਼ ਲਾਇਆ ਹੈ ਕਿ ਅਧਿਕਾਰੀ ਭੀਸ਼ਮਪਾਲ ਸਿੰਘ, ਜਦੋਂ ਉਸ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਭੀਸ਼ਮਪਾਲ ਦੇ ਕਮਰੇ ਵਿੱਚ ਲਿਜਾਇਆ ਗਿਆ ਤਾਂ ਉਹ ਉਸ ਦੇ ਸਾਹਮਣੇ ਆਪਣੇ ਨਿਜੀ ਹਿੱਸਿਆਂ ਨੂੰ ਛੂਹ ਰਿਹਾ ਸੀ। ਸ਼ਿਕਾਇਤਕਰਤਾ ਔਰਤ ਨੇ ਦੱਸਿਆ, “ਮੈਂ ਪਹਿਲਾਂ ਦੋ ਤਿੰਨ ਵਾਰ ਉਸ ਦੇ ਦੁਰਵਿਵਹਾਰ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਚਾਹੁੰਦੀ ਸੀ ਕਿ ਉਹ ਜ਼ਮੀਨੀ ਵਿਵਾਦ ਵਿਚ ਸਾਡਾ ਕੇਸ ਦਰਜ ਕਰੇ। ਪਰ ਫਿਰ ਮੇਰੇ ਇਕ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਸ ਨੂੰ ਵੀ ਇਸ ਅਧਿਕਾਰੀ ਦੇ ਹੱਥੋਂ ਅਜਿਹੀ ਹੀ ਇਕ ਘਟਨਾ ਦਾ ਸਾਹਮਣਾ ਕਰਨਾ ਪਿਆ ਸੀ। ਬਸ ਫਿਰ ਮੈਂ ਉਸ ਨੂੰ ਫਿਲਮਾਉਣ ਦਾ ਫੈਸਲਾ ਕੀਤਾ."
ਐਸਪੀ ਦਿਓਰੀਆ ਸ਼੍ਰੀਪਤੀ ਮਿਸ਼ਰਾ ਨੇ ਦੱਸਿਆ, "ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਾਰਵਾਈ ਕੀਤੀ ਜਾ ਰਹੀ ਹੈ।"
First published: July 1, 2020, 12:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading