• Home
  • »
  • News
  • »
  • national
  • »
  • UP CORRUPTION 1 16 CRORE ROAD COLLAPSED AFTER BREAKING COCONUT AT INAUGURATION BJP MLA ANGRY KS

Corruption: ਉਦਘਾਟਨ ਸਮੇਂ ਨਾਰੀਅਲ ਤੋੜਦੇ ਹੀ ਟੁੱਟ ਗਈ 1.16 ਕਰੋੜ ਵਾਲੀ ਸੜਕ, ਭਾਜਪਾ MLA ਦਾ ਨਿਕਲਿਆ ਗੁੱਸਾ

Corruption: ਯੂਪੀ ਦੇ ਬਿਜਨੌਰ (Bijnor) ਵਿੱਚ ਸਿੰਚਾਈ ਵਿਭਾਗ (Irrigation Department) ਵਿੱਚ ਭ੍ਰਿਸ਼ਟਾਚਾਰ (Corruption) ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਨਵੀਂ ਸੜਕ ਦਾ ਉਦਘਾਟਨ ਕਰਨ ਪੁੱਜੇ ਭਾਜਪਾ ਵਿਧਾਇਕ ਸੁਚੀ ਚੌਧਰੀ (BJP MLA Suchi Chaudhary) ਨੇ ਸੜਕ 'ਤੇ ਨਾਰੀਅਲ ਤੋੜਨਾ ਚਾਹਿਆ ਤਾਂ ਨਾਰੀਅਲ ਭਾਵੇਂ ਨਹੀਂ ਟੁੱਟਿਆ, ਪਰ ਸੜਕ ਜ਼ਰੂਰ ਟੁੱਟ ਗਿਆ।

  • Share this:
    ਬਿਜਨੌਰ: ਯੂਪੀ ਦੇ ਬਿਜਨੌਰ (Bijnor) ਵਿੱਚ ਸਿੰਚਾਈ ਵਿਭਾਗ (Irrigation Department) ਵਿੱਚ ਭ੍ਰਿਸ਼ਟਾਚਾਰ (Corruption) ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਨਵੀਂ ਸੜਕ ਦਾ ਉਦਘਾਟਨ ਕਰਨ ਪੁੱਜੇ ਭਾਜਪਾ ਵਿਧਾਇਕ ਸੁਚੀ ਚੌਧਰੀ (BJP MLA Suchi Chaudhary) ਨੇ ਸੜਕ 'ਤੇ ਨਾਰੀਅਲ ਤੋੜਨਾ ਚਾਹਿਆ ਤਾਂ ਨਾਰੀਅਲ ਭਾਵੇਂ ਨਹੀਂ ਟੁੱਟਿਆ, ਪਰ ਸੜਕ ਜ਼ਰੂਰ ਟੁੱਟ ਗਿਆ। ਇਹ ਦ੍ਰਿਸ਼ ਦੇਖ ਕੇ ਵਿਧਾਇਕ ਗੁੱਸੇ ਹੋ ਗਿਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਜੰਮ ਕੇ ਸਿੰਚਾਈ ਦੇ ਵਿਭਾਗ ਵਿਰੁੱਧ ਹੰਗਾਮਾ ਕੀਤਾ। ਉਪਰੰਤ ਨਰਾਜ਼ ਵਿਧਾਇਕ ਧਰਨੇ 'ਤੇ ਬੈਠ ਗਈ, ਜਿਸ ਤੋਂ ਬਾਅਦ ਐਤਵਾਰ ਵੀਰਵਾਰ ਰਾਤ ਨੂੰ ਹੀ ਪੀਡਬਲਯੂਡੀ ਦੇ ਅਧਿਕਾਰੀਆਂ ਨੇ ਸੜਕ ਦੀ ਸੈਂਪਲਿੰਗ ਕੀਤੀ, ਤਾਂ ਜਾ ਕੇ ਵਿਧਾਇਕ ਨੇ ਧਰਨਾ ਖਤਮ ਕੀਤਾ।

    ਦਰਅਸਲ ਹੱਲਦੌਰ ਥਾਨਾ ਖੇਤਰ ਦੇ ਪਿੰਡ ਖੇੜਾ ਅਜੀਜਪੂਰਾ ਵਿੱਚ ਬਿਜਨੌਰ ਸਦਰ ਵਿਧਾਇਕਾ ਸੁਚੀ ਚੌਧਰੀ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਖੇੜਾ ਅਜੀਜਪੁਰਾ ਵਿੱਚ ਸਿੰਚਾਈ ਵਿਭਾਗ ਵੱਲੋਂ 1 ਕਰੋੜ 16 ਲੱਖ 38 ਹਜ਼ਾਰ ਦੀ ਲਾਗਤ ਨਾਲ ਨਹਿਰ ਦੀ ਪਟੜੀ 'ਤੇ ਸਾਢੇ 7 ਕਿਲੋਮੀਟਰ ਲੰਬੀ ਸੜਕ ਤਿਆਰ ਕੀਤੀ ਜਾ ਰਹੀ ਹੈ। ਸੜਕ ਦਾ ਕਾਰਜ ਮਹਿਜ਼ 700 ਮੀਟਰ ਹੀ ਪੂਰਾ ਹੋਇਆ ਅਤੇ ਵਿਭਾਗ ਦੇ ਸ਼ੁੱਭਾਰੰਭ ਦਾ ਉਦੇਸ਼ ਸਿੰਚਾਈ ਵਿਭਾਗ ਦੇ ਅਫਸਰਾਂ ਨੇ ਸਦਰ ਵਿਧਾਇਕ ਸੁਚੀ ਚੌਧਰੀ ਨੂੰ ਸੜਕ ਦੇ ਨਿਰਮਾਣ ਦੇ ਉਦਘਾਟਨ ਬੁਲਾਇਆ। ਜਦੋਂ ਵਿਧਾਇਕਾ ਸੜਕ ਦਾ ਸੁਭਆਰੰਭ ਕਰਨ ਲਈ ਮੌਕੇ ਪਹੁੰਚਦੀ ਹੈ, ਜਿਵੇਂ ਕਿ ਉਨ੍ਹਾਂ ਨੇ ਸੜਕ 'ਤੇ ਨਾਰੀਅਲ ਮਾਰਿਆ ਤਾਂ ਨਾਰੀਅਲ ਟੁੱਟਣ ਦੀ ਜਗ੍ਹਾ ਸੜਕ ਟੁੱਟ ਗਈ। ਨਾਰੀਅਲ ਨਾਲ ਸੜਕ ਟੁੱਟਣ ਤੋਂ ਬਾਅਦ ਵਿਧਾਇਕ ਅੱਗ ਬਬੂਲਾ ਹੋ ਗਈ ਅਤੇ ਵਿਭਾਗ ਦੇ ਕਰਮਚਾਰੀਆਂ 'ਤੇ ਘਟੀਆ ਸਮੱਗਰੀ ਲਗਾਉਣ ਅਤੇ ਘੁਟਾਲੇ ਦਾ ਦੋਸ਼ ਲਾਉਂਦੇ ਹੋਏ ਧਰਨੇ 'ਤੇ ਬੈਠ ਗਈ।

    ਡੀਐਮ ਨੇ ਗਠਿਤ ਕੀਤੀ ਜਾਂਚ ਟੀਮ

    ਵਿਧਾਇਕਾ ਦੇ ਧਰਨੇ 'ਤੇ ਬੈਠਣ ਦੀ ਸੂਚਨਾ ਮਿਲਣ 'ਤੇ ਬਿਜਨੌਰ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਣ 'ਤੇ ਡਖੀਐਮ ਬਿਜਨੌਰ ਮੌਕੇ ਨੇ ਮੌਕੇ 'ਤੇ ਇੱਕ ਜਾਂਚ ਟੀਮ ਗਠਤ ਕੀਤੀ ਅਤੇ ਵਿਧਾਇਕਾ ਨੂੰ ਵਧੀਆ ਸਮੱਗਰੀ ਨਾਲ ਸੜਕ ਦਾ ਨਿਰਮਾਣ ਕਰਵਾਉਣ ਦਾ ਭਰੋਸਾ ਦਿਵਾਇਆ। ਫਿਲਹਾਲ ਬਿਜਨੌਰ ਜ਼ਿਲ੍ਹਾ ਅਧਿਕਾਰੀ ਉਮੇਤਸ਼ ਕੁਮਾਰ ਵੱਲੋਂ ਗਠਤ ਜਾਂਚ ਟੀਮ ਮਾਮਲਾ ਵੇਖ ਰਹੀ ਹੈ। ਵਿਧਾਇਕ ਸੁਚੀ ਚੌਧਰੀ ਨੇ ਸਿੰਚਾਈ ਵਿਭਾਗ ਦੇ ਜੇਈ, ਐਸਡੀਓ ਅਤੇ ਹੋਰ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਅਫਸਰਾਂ ਦੀ ਮਿਲੀਭੁਗਤ ਨਾਲ ਹੀ ਸੜਕ ਵਿੱਚ ਘੁਟਾਲਾ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਘੁਟਾਲੇ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
    Published by:Krishan Sharma
    First published: