Home /News /national /

'ਕਿਸਾਨਾਂ ਦੀ ਹੱਤਿਆਂ' ਕਾਰਨ ਚਰਚਾ 'ਚ ਰਹੇ ਲਖੀਮਪੁਰ ਖੀਰੀ 'ਚ BJP ਦਾ ਕਬਜ਼ਾ, ਸਾਰੀਆਂ ਸੀਟਾਂ 'ਤੇ ਜਿੱਤ ਦਰਜ

'ਕਿਸਾਨਾਂ ਦੀ ਹੱਤਿਆਂ' ਕਾਰਨ ਚਰਚਾ 'ਚ ਰਹੇ ਲਖੀਮਪੁਰ ਖੀਰੀ 'ਚ BJP ਦਾ ਕਬਜ਼ਾ, ਸਾਰੀਆਂ ਸੀਟਾਂ 'ਤੇ ਜਿੱਤ ਦਰਜ

'ਕਿਸਾਨਾਂ ਦੀ ਹੱਤਿਆਂ' ਕਾਰਨ ਚਰਚਾ 'ਚ ਰਹੇ ਲਖੀਮਪੁਰ ਖੀਰੀ 'ਚ BJP ਦਾ ਕਬਜ਼ਾ, ਸਾਰੀਆਂ ਸੀਟਾਂ 'ਤੇ ਜਿੱਤ ਦਰਜ (file photo)

'ਕਿਸਾਨਾਂ ਦੀ ਹੱਤਿਆਂ' ਕਾਰਨ ਚਰਚਾ 'ਚ ਰਹੇ ਲਖੀਮਪੁਰ ਖੀਰੀ 'ਚ BJP ਦਾ ਕਬਜ਼ਾ, ਸਾਰੀਆਂ ਸੀਟਾਂ 'ਤੇ ਜਿੱਤ ਦਰਜ (file photo)

UP Election 2022 Result : ਲਖੀਮਪੁਰ ਖੀਰੀ 'ਚ ਚੌਥੇ ਗੇੜ 'ਚ 62.45 ਫੀਸਦੀ ਵੋਟਿੰਗ ਹੋਈ। ਦੱਸ ਦੇਈਏ ਕਿ ਲਖੀਮਪੁਰ ਖੀਰੀ ਵਿੱਚ ਪਿਛਲੀ ਵਾਰ ਭਾਜਪਾ ਦਾ ਸਫ਼ਾਇਆ ਹੋਇਆ ਸੀ। ਅਜਿਹੇ 'ਚ ਕਿਸਾਨਾਂ ਨੂੰ ਕੁਚਲਣ ਵਾਲੀ ਘਟਨਾ ਤੋਂ ਬਾਅਦ ਇੱਥੇ ਭਾਜਪਾ ਦਾ ਰਾਹ ਆਸਾਨ ਨਹੀਂ ਹੈ। ਇੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ।

ਹੋਰ ਪੜ੍ਹੋ ...
 • Share this:
  ਲਖੀਮਪੁਰ ਖੀਰੀ : ਉੱਤਰ ਪ੍ਰਦੇਸ਼ ਵਿੱਚ ਤਿੰਨ ਖੇਤੀ ਕਾਨੂਨਾਂ ਖਿਲਾਫ ਅੰਦੋਲਨ ਦੌਰਾਨ ਕਿਸਾਨਾਂ ਦੀ ਹੱਤਿਆਂ ਦੇ ਮਾਮਲੇ ਕਾਰਨ ਚਰਚਾ ਵਿੱਚ ਆਇਆ ਲਖੀਮਪੁਰ ਖੀਰੀ (Lakhimpur Kheri) ਜਿਲ੍ਹਾ ਮੁੜ ਸੁਰਖੀਆਂ ਵਿੱਚ ਹੈ। ਯੂਪੀ ਵਿਧਾਨ ਸਭਾ ਚੋਣਾਂ ਵਿੱਚ ਇਸ ਜਿਲ੍ਹੇ ਦੇ ਸਾਰੇ ਅੱਠ ਹਲਕਿਆਂ ਵਿੱਚ ਭਾਜਪਾ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇੱਥੋਂ ਦੀਆਂ ਸੀਟਾਂ ਵਿੱਚ ਪਾਲੀਆ, ਨਿਘਾਸਨ, ਗੋਲਾ ਗੋਰਖਨਾਥ, ਸ੍ਰੀਨਗਰ, ਧੌਰਹਾਰਾ, ਲਖੀਮਪੁਰ, ਕਾਸਤਾ ਅਤੇ ਮੁਹੰਮਦੀ ਸ਼ਾਮਲ ਹਨ। ਚੌਥੇ ਪੜਾਅ ਵਿੱਚ 23 ਫਰਵਰੀ ਨੂੰ ਵੋਟਿੰਗ ਹੋਈ ਸੀ। ਦੱਸ ਦੇਈਏ ਕਿ ਇਸ ਲਖੀਮਪੁਰ ਹਿੰਸਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਅਦਾਲਤ ਨੂੰ ਕਿਹਾ ਹੈ ਕਿ ਇਹ ਘਟਨਾ ਇੱਕ ''ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼'' ਸੀ। ਇਸ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰ ਅਤੇ ਹੋਰ ਮੁਲਜ਼ਮਾਂ 'ਤੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦਾ ਕਤਲ ਕਰਨ ਦਾ ਇਲਜ਼ਾਮ ਹੈ।

  ਲਖੀਮਪੁਰ ਖੀਰੀ 'ਚ ਚੌਥੇ ਗੇੜ 'ਚ 62.45 ਫੀਸਦੀ ਵੋਟਿੰਗ ਹੋਈ। ਦੱਸ ਦੇਈਏ ਕਿ ਲਖੀਮਪੁਰ ਖੀਰੀ ਵਿੱਚ ਪਿਛਲੀ ਵਾਰ ਭਾਜਪਾ ਦਾ ਸਫ਼ਾਇਆ ਹੋਇਆ ਸੀ। ਅਜਿਹੇ 'ਚ ਕਿਸਾਨਾਂ ਨੂੰ ਕੁਚਲਣ ਵਾਲੀ ਘਟਨਾ ਤੋਂ ਬਾਅਦ ਇੱਥੇ ਭਾਜਪਾ ਦਾ ਰਾਹ ਆਸਾਨ ਨਹੀਂ ਹੈ। ਇੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ।

  ਪੱਛਮੀ ਯੂਪੀ 'ਚ ਨਹੀਂ ਦਿਸ ਰਿਹਾ ਕਿਸਾਨ ਅੰਦੋਲਨ ਦਾ ਚੋਣ ਪ੍ਰਭਾਵ?

  ਪੱਛਮੀ ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਸਾਬਤ ਕਰਦੇ ਹਨ ਕਿ ਇੱਕ ਸਾਲ ਤੱਕ ਚੱਲੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਨੇ ਉੱਤਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹੇ ਮੇਰਠ, ਸ਼ਾਮਲੀ ਅਤੇ ਮੁਜ਼ੱਫਰਨਗਰ ਨੂੰ ਪ੍ਰਭਾਵਿਤ ਕੀਤਾ। ਇੱਥੇ 66 ਸੀਟਾਂ ਵਿੱਚੋਂ ਭਾਜਪਾ ਨੇ 54 ਸੀਟਾਂ ਜਿੱਤੀਆਂ ਹਨ। ਜਦਕਿ ਸਪਾ-ਆਰਐਲਡੀ ਗਠਜੋੜ 12 ਸੀਟਾਂ 'ਤੇ ਸਿਮਟ ਗਿਆ। ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਨੂੰ ਸਿਰਫ਼ 8 ਸੀਟਾਂ ਦਾ ਨੁਕਸਾਨ ਹੋਇਆ ਹੈ।

  ਦਰਅਸਲ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੋ ਪੜਾਵਾਂ ਲਈ ਵੋਟਿੰਗ ਪੱਛਮੀ ਯੂਪੀ ਦੀਆਂ ਜਾਟਲੈਂਡ ਸੀਟਾਂ 'ਤੇ ਹੋਈ ਸੀ। ਕਿਸਾਨ ਲਹਿਰ ਦਾ ਅਸਰ ਇਨ੍ਹਾਂ ਸੀਟਾਂ ’ਤੇ ਵੀ ਪਿਆ। ਅਜਿਹੇ 'ਚ ਜਾਟ ਵੋਟਾਂ ਦੀ ਨਰਾਜ਼ਗੀ ਭਾਜਪਾ ਲਈ ਚਿੰਤਾ ਦਾ ਕਾਰਨ ਮੰਨੀ ਜਾ ਰਹੀ ਹੈ। ਕਿਉਂਕਿ 2017 ਵਿੱਚ ਭਾਜਪਾ ਨੇ ਇਨ੍ਹਾਂ ਦੋਵਾਂ ਗੇੜਾਂ ਵਿੱਚ 113 ਵਿੱਚੋਂ 91 ਸੀਟਾਂ ਜਿੱਤੀਆਂ ਸਨ। ਪੱਛਮੀ ਯੂਪੀ ਵਿੱਚ ਕਿਸਾਨ ਅੰਦੋਲਨ ਅਤੇ ਗੰਨੇ ਦੀਆਂ ਕੀਮਤਾਂ ਇੱਕ ਵੱਡਾ ਮੁੱਦਾ ਸੀ। ਪਰ ਮੰਨਿਆ ਜਾ ਰਿਹਾ ਸੀ ਕਿ ਰਾਜਧਾਨੀ ਦਿੱਲੀ ਦੀ ਸਰਹੱਦ 'ਤੇ 1 ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਪੱਛਮੀ ਯੂਪੀ 'ਚ ਸਭ ਤੋਂ ਜ਼ਿਆਦਾ ਦਿਖਾਈ ਦੇ ਸਕਦਾ ਹੈ। ਪਰ ਇਸ ਦੇ ਉਲਟ ਨਤੀਜੇ ਦੇਖਣ ਨੂੰ ਮਿਲੇ।

  ਭਾਜਪਾ ਦੀ ਜਿੱਤ 'ਤੇ ਰਾਕੇਸ਼ ਟਿਕੈਤ ਨੇ ਤੋੜੀ ਚੁੱਪ

  ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, 'ਸਰਕਾਰ ਕਿਸੇ ਨਾ ਕਿਸੇ ਦੀ ਬਣੇਗੀ, ਸਾਡਾ ਕੰਮ ਅੰਦੋਲਨ ਕਰਨਾ ਹੈ। ਸਾਡੇ ਅੰਦੋਲਨ ਦਾ ਪ੍ਰਭਾਵ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਆਪਣੇ ਏਜੰਡੇ 'ਤੇ ਰੱਖਿਆ ਹੈ। ਸਾਡਾ ਕੰਮ ਹੈ ਕਿ ਸਿਆਸੀ ਪਾਰਟੀ ਕਿਸਾਨ ਸ਼ਬਦ ਨੂੰ ਨਾ ਭੁੱਲੇ। ਪੱਛਮੀ ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਬਿਹਤਰ ਪ੍ਰਦਰਸ਼ਨ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਕਿਹਾ, 'ਜ਼ਿਲ੍ਹਾ ਪੰਚਾਇਤ ਚੋਣਾਂ ਬਾਰੇ ਦੱਸੇ, ਉਸ 'ਚ ਕੀ ਹੋਇਆ। ਲੋਕਾਂ ਨੇ ਵੋਟ ਨਹੀਂ ਪਾਈ... ਅਤੇ ਇਹ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ। ਇਹ ਮਸ਼ੀਨ ਦੀ ਵੋਟ ਹੈ। ਦੇਸ਼ ਵਿੱਚ ਚੋਣਾਂ ਬੈਲਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ ਹਨ। ਅਖਿਲੇਸ਼ ਯਾਦਵ ਵੀ ਬੈਲਟ ਪੇਪਰ ਬਾਰੇ ਗੱਲ ਕਰਦੇ ਰਹੇ ਹਨ, ਪਰ ਰਾਕੇਸ਼ ਟਿਕੈਤ ਨੂੰ ਕੋਈ ਸਿੱਧਾ ਜਵਾਬ ਨਹੀਂ ਦਿੱਤਾ।

  ਇਹ ਵੀ ਪੜ੍ਹੋ : ਭਾਜਪਾ ਦੀ ਜਿੱਤ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਬੋਲੇ-ਇਹ ਮਸ਼ੀਨ ਦੀ ਵੋਟ ਹੈ

  ਤੁਹਾਨੂੰ ਦੱਸ ਦੇਈਏ ਕਿ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਸਾਢੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਸੂਬੇ ਵਿੱਚ ਕੋਈ ਮੁੱਖ ਮੰਤਰੀ ਕਾਰਜਕਾਲ ਪੂਰਾ ਕਰਕੇ ਮੁੜ ਸੱਤਾ ਵਿੱਚ ਆ ਰਿਹਾ ਹੈ। ਅਖਿਲੇਸ਼ ਯਾਦਵ ਦੀ ਅਗਵਾਈ 'ਚ ਸਪਾ ਗਠਜੋੜ ਨੇ ਪੂਰਾ ਜ਼ੋਰ ਲਾਇਆ ਪਰ 'ਬੁਲਡੋਜ਼ਰ ਬਾਬਾ' ਨੂੰ ਰੋਕ ਨਹੀਂ ਸਕਿਆ। ਯੂਪੀ ਦੇ ਨਤੀਜੇ ਦਰਸਾਉਂਦੇ ਹਨ ਕਿ ਕਿਸਾਨ ਅੰਦੋਲਨ ਅਤੇ ਰਾਕੇਸ਼ ਟਿਕੈਤ ਵਰਗੇ ਕਿਸਾਨ ਆਗੂ ਭਾਜਪਾ ਦਾ ਖੁੱਲ੍ਹ ਕੇ ਵਿਰੋਧ ਕਰਨ ਦੇ ਬਾਵਜੂਦ ਜ਼ਮੀਨ 'ਤੇ ਬੇਅਸਰ ਸਾਬਤ ਹੋਏ ਹਨ।
  Published by:Sukhwinder Singh
  First published:

  Tags: Assembly Election Results, BJP, Lakhimpur Kheri, Uttar Pardesh

  ਅਗਲੀ ਖਬਰ