ਲਖਨਊ: Elections 2022 Exit Poll: ਲਗਭਗ ਇੱਕ ਮਹੀਨੇ ਤੱਕ ਚੱਲੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 (UP Assembly Elections 2022) ਦਾ ਰੌਲਾ-ਰੱਪਾ ਅਤੇ ਵੋਟਿੰਗ ਖਤਮ ਹੋ ਗਈ ਹੈ। ਆਖਰੀ ਪੜਾਅ ਲਈ ਵੋਟਿੰਗ 7 ਮਾਰਚ ਯਾਨੀ ਸੋਮਵਾਰ ਨੂੰ ਹੋਈ ਸੀ। ਹੁਣ ਅਸਲ ਚੋਣ ਨਤੀਜਿਆਂ ਦਾ ਸਮਾਂ ਹੈ ਜੋ 10 ਮਾਰਚ ਨੂੰ ਆਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਐਗਜ਼ਿਟ ਪੋਲ (Exit Poll Results 2022) ਦੇ ਨਤੀਜਿਆਂ 'ਚ ਇਕ ਵਾਰ ਫਿਰ ਤੋਂ ਯੋਗੀ ਸਰਕਾਰ ਬਣਨ ਜਾ ਰਹੀ ਹੈ। ਰਿਪਬਲਿਕ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ 262 'ਚੋਂ 277 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਸਮਾਜਵਾਦੀ ਪਾਰਟੀ ਨੂੰ 119-134, ਬਸਪਾ ਨੂੰ 7-15 ਅਤੇ ਕਾਂਗਰਸ ਅਤੇ ਹੋਰਾਂ ਨੂੰ 2-7 ਸੀਟਾਂ ਮਿਲ ਰਹੀਆਂ ਹਨ।
Exit Poll 2022 Results LIVE: ਚਾਣਕਿਆ ਦੇ ਸਰਵੇ 'ਚ ਪੰਜਾਬ ਦੀ ਪਿੱਚ 'ਤੇ 'AAP' ਦਾ ਸੈਂਕੜਾ; ਪੜ੍ਹ ਲਈ ਕਰੋ ਕਲਿੱਕ
ਹੁਣ ਤੱਕ ਚਾਰ ਏਜੰਸੀਆਂ ਵੱਲੋਂ ਕੀਤੇ ਗਏ ਸਰਵੇਖਣ ਦੇ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਹਨ। ਮੈਟ੍ਰਿਕਸ ਮੁਤਾਬਕ ਭਾਜਪਾ ਨੂੰ 262-270 ਸੀਟਾਂ ਮਿਲ ਸਕਦੀਆਂ ਹਨ। ਸਪਾ ਨੂੰ 119-140, ਬਸਪਾ ਨੂੰ 7-15 ਅਤੇ ਹੋਰਾਂ ਨੂੰ 2-7 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਈਟੀਜੀ-ਰਿਸਰਚ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 230-245, ਸਪਾ ਨੂੰ 150-165, ਬਸਪਾ ਨੂੰ 5-10, ਕਾਂਗਰਸ ਨੂੰ 2-6 ਅਤੇ ਹੋਰਾਂ ਨੂੰ 2-6 ਸੀਟਾਂ ਮਿਲਣਗੀਆਂ।
ਦੂਜੇ ਪਾਸੇ ਨਿਊਜ਼ਐਕਸ ਦਾ ਐਗਜ਼ਿਟ ਪਲ ਇਹ ਵੀ ਦੱਸ ਰਿਹਾ ਹੈ ਕਿ 2022 ਵਿੱਚ ਇੱਕ ਵਾਰ ਫਿਰ ਯੋਗੀ ਦੀ ਸਰਕਾਰ ਆ ਰਹੀ ਹੈ। ਨਿਊਜ਼ਐਕਸ ਦੇ ਮੁਤਾਬਕ ਭਾਜਪਾ ਨੂੰ 211-225, ਸਪਾ ਨੂੰ 146-160, ਬਸਪਾ ਨੂੰ 14-24, ਕਾਂਗਰਸ ਨੂੰ 4-6 ਅਤੇ ਹੋਰਨਾਂ ਨੂੰ ਕੋਈ ਸੀਟ ਨਹੀਂ ਮਿਲ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।