Home /News /national /

UP ਸਰਕਾਰ ਨੇ ਜਾਇਦਾਦ ਟ੍ਰਾਂਸਫਰ ਕਰਨ 'ਤੇ ਹਟਾਈ ਸਟੈਂਪ ਡਿਊਟੀ, ਜਾਣੋ ਨਵੇਂ ਨਿਯਮ

ਹੁਣ ਉੱਤਰ ਪ੍ਰਦੇਸ਼ ਵਿੱਚ ਜਾਇਦਾਦ ਦੇ ਲੈਣ ਦੇਣ ਨੂੰ ਲੈ ਕੇ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਰਕਾਰ ਨੇ ਜਾਇਦਾਦ ਦੇ ਤਬਾਦਲੇ ਦੇ ਮੁੱਦੇ 'ਤੇ ਵੱਡਾ ਫੈਸਲਾ ਲਿਆ ਹੈ। ਹੁਣ ਯੂਪੀ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜਾਇਦਾਦ ਦੇ ਤਬਾਦਲੇ 'ਤੇ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ। ਹੁਣ ਇਹ ਕੰਮ ਸਿਰਫ਼ 6 ਹਜ਼ਾਰ ਰੁਪਏ ਵਿੱਚ ਹੋਵੇਗਾ। ਹੁਣ ਤੱਕ ਜਾਇਦਾਦ ਦੇ ਤਬਾਦਲੇ 'ਤੇ 7 ਫੀਸਦੀ ਦੀ ਦਰ ਨਾਲ ਸਟੈਂਪ ਡਿਊਟੀ (Stamp Duty) ਲਗਾਈ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਸਰਕਾਰ ਦੇ ਇਸ ਕਦਮ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਕਿਸੇ ਕਾਰਨ ਆਪਣੀ ਜਾਇਦਾਦ ਆਪਣੇ ਬੇਟੇ, ਪਤਨੀ ਜਾਂ ਭਰਾ ਵਰਗੇ ਨਜ਼ਦੀਕੀ ਰਿਸ਼ਤੇਦਾਰ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹਨ। ਸਟੈਂਪ ਅਤੇ ਰਜਿਸਟ੍ਰੇਸ਼ਨ ਮੰਤਰੀ ਰਵਿੰਦਰ ਜੈਸਵਾਲ ਨੇ ਕਿਹਾ ਕਿ ਪਹਿਲਾਂ ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਆਪਣੇ ਬੱਚਿਆਂ ਜਾਂ ਨਜ਼ਦੀਕੀ ਰਿਸ਼ਤੇਦਾਰ ਨੂੰ ਟਰਾਂਸਫਰ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਇਹ ਜਾਇਦਾਦ ਆਪਣੇ ਰਿਸ਼ਤੇਦਾਰ ਨੂੰ ਵੇਚਣੀ ਪੈਂਦੀ ਸੀ। ਜੇਕਰ ਕੋਈ ਵਿਅਕਤੀ ਆਪਣੇ ਪੁੱਤਰ ਨੂੰ ਜਾਇਦਾਦ ਦਿੰਦਾ ਹੈ ਤਾਂ ਉਸ ਵਿੱਚ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੁੰਦਾ ਸੀ, ਪਰ ਫਿਰ ਵੀ ਉਸ ਨੂੰ ਸਟੈਂਪ ਡਿਊਟੀ ਦੇ ਰੂਪ ਵਿੱਚ ਵੱਡੀ ਰਕਮ ਅਦਾ ਕਰਨੀ ਪੈਂਦੀ ਸੀ।

ਸਿਰਫ ਇਹ ਫੀਸ ਅਦਾ ਕਰਨੀ ਪਵੇਗੀ
ਵਰਤਮਾਨ ਵਿੱਚ, ਜਾਇਦਾਦ ਦੇ ਤਬਾਦਲੇ 'ਤੇ ਜਾਇਦਾਦ ਦੀ ਕੀਮਤ ਦਾ 7 ਪ੍ਰਤੀਸ਼ਤ ਸਟੈਂਪ ਡਿਊਟੀ ਲੱਗਦੀ ਹੈ। ਹੁਣ ਇਸ ਦੀ ਲੋੜ ਨਹੀਂ ਪਵੇਗੀ। ਨਵੇਂ ਨਿਯਮਾਂ ਦੇ ਤਹਿਤ, ਜਾਇਦਾਦ ਨੂੰ 5000 ਰੁਪਏ ਦੇ ਨਾਲ 1000 ਰੁਪਏ ਦੀ ਵਾਧੂ ਫੀਸ ਅਦਾ ਕਰਕੇ ਟ੍ਰਾਂਸਫਰ ਕੀਤਾ ਜਾਵੇਗਾ। ਇਸ ਤਰ੍ਹਾਂ ਜੇਕਰ ਜਾਇਦਾਦ ਮਾਤਾ-ਪਿਤਾ, ਪਤਨੀ-ਪਤੀ, ਧੀ-ਪੁੱਤਰ, ਨੂੰਹ, ਜਵਾਈ, ਭਰਾ-ਭੈਣ, ਪੋਤੇ-ਦੋਹਤੇ ਦੇ ਨਾਂ 'ਤੇ ਤਬਦੀਲ ਕੀਤੀ ਜਾਂਦੀ ਹੈ ਤਾਂ ਰਜ਼ਿਸਟ੍ਰੇਸ਼ਨ ਦੇ ਤੌਰ 'ਤੇ ਸਿਰਫ 6000 ਰੁਪਏ ਹੀ ਲਾਗੂ ਹੋਣਗੇ।

ਸਰਕਾਰ ਨੂੰ ਹੋ ਰਿਹਾ ਸੀ ਮਾਲੀਏ ਦਾ ਨੁਕਸਾਨ
7 ਫੀਸਦੀ ਸਟੈਂਪ ਡਿਊਟੀ ਕਾਰਨ ਲੋਕ ਜਾਇਦਾਦ ਦੀ ਮਾਲਕੀ ਨੂੰ ਤਬਦੀਲ ਕਰਨ ਤੋਂ ਬਚਦੇ ਸਨ। ਇਸ ਦਾ ਕਾਰਨ ਇਹ ਸੀ ਕਿ ਆਪਣੀ ਜਾਇਦਾਦ ਆਪਣੇ ਚਹੇਤਿਆਂ ਨੂੰ ਦੇਣ 'ਤੇ ਹੀ ਭਾਰੀ ਖਰਚਾ ਹੁੰਦਾ ਸੀ। ਜਾਇਦਾਦ ਦੇ ਤਬਾਦਲੇ ਦੀ ਬਜਾਏ ਲੋਕ ਪਾਵਰ ਆਫ ਅਟਾਰਨੀ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸ ਕਾਰਨ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਾਵਰ ਆਫ ਅਟਾਰਨੀ ਬਣਾਉਣ ਲਈ ਸਰਕਾਰ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ।

ਜੇਕਰ ਤੁਸੀਂ 50 ਲੱਖ ਰੁਪਏ ਦੀ ਜਾਇਦਾਦ ਟ੍ਰਾਂਸਫਰ ਕਰਦੇ ਹੋ, ਤਾਂ ਇਸ 'ਤੇ ਕੁੱਲ ਲਾਗਤ 4.20 ਲੱਖ ਰੁਪਏ ਹੋ ਜਾਂਦੀ ਹੈ। ਪਰ ਹੁਣ ਲੋਕ ਰਜਿਸਟ੍ਰੇਸ਼ਨ ਖਰਚੇ ਘਟਣ ਕਾਰਨ ਪਾਵਰ ਆਫ ਅਟਾਰਨੀ ਦੀ ਬਜਾਏ ਜਾਇਦਾਦ ਟ੍ਰਾਂਸਫਰ ਕਰਨ ਨੂੰ ਤਰਜੀਹ ਦੇਣਗੇ। ਇਸ ਨਾਲ ਸਰਕਾਰ ਨੂੰ ਮਾਲੀਆ ਵੀ ਮਿਲੇਗਾ।
Published by:rupinderkaursab
First published:

Tags: Modi government, Property, Uttar Pardesh, Yogi Adityanath

ਅਗਲੀ ਖਬਰ