Home /News /national /

LuLu Mall ਵਿਵਾਦ ‘ਚ ਪੁਲਿਸ ਦਾ ਵੱਡਾ ਐਕਸ਼ਨ, ਨਮਾਜ਼ ਪੜ੍ਹਨ ਵਾਲੇ 4 ਨੌਜਵਾਨ ਗ੍ਰਿਫਤਾਰ

LuLu Mall ਵਿਵਾਦ ‘ਚ ਪੁਲਿਸ ਦਾ ਵੱਡਾ ਐਕਸ਼ਨ, ਨਮਾਜ਼ ਪੜ੍ਹਨ ਵਾਲੇ 4 ਨੌਜਵਾਨ ਗ੍ਰਿਫਤਾਰ

LuLu Mall ਵਿਵਾਦ ‘ਚ ਪੁਲਿਸ ਦਾ ਵੱਡਾ ਐਕਸ਼ਨ, ਨਮਾਜ਼ ਪੜ੍ਹਨ ਵਾਲੇ 4 ਨੌਜਵਾਨ ਗ੍ਰਿਫਤਾਰ

LuLu Mall ਵਿਵਾਦ ‘ਚ ਪੁਲਿਸ ਦਾ ਵੱਡਾ ਐਕਸ਼ਨ, ਨਮਾਜ਼ ਪੜ੍ਹਨ ਵਾਲੇ 4 ਨੌਜਵਾਨ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਬੀਤੇ ਦਿਨੀੰ ਖੋਲ੍ਹੇ ਗਏ ਲੂਲੂ ਮਾਲ 'ਚ ਨਮਾਜ਼ ਅਦਾ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਵੱਡੀ ਕਾਰਵਾਈ ਹੋਈ ਹੈ। ਯੂਪੀ ਪੁਲਿਸ ਨੇ ਲੂਲੂ ਮਾਲ ਦੇ ਅਹਾਤੇ ਵਿੱਚ ਨਮਾਜ਼ ਅਦਾ ਕਰਨ ਵਾਲੇ ਚਾਰ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਹੋਰ ਪੜ੍ਹੋ ...
 • Share this:
  ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਬੀਤੇ ਦਿਨੀੰ ਖੋਲ੍ਹੇ ਗਏ ਲੂਲੂ ਮਾਲ 'ਚ ਨਮਾਜ਼ ਅਦਾ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਵੱਡੀ ਕਾਰਵਾਈ ਹੋਈ ਹੈ। ਯੂਪੀ ਪੁਲਿਸ ਨੇ ਲੂਲੂ ਮਾਲ ਦੇ ਅਹਾਤੇ ਵਿੱਚ ਨਮਾਜ਼ ਅਦਾ ਕਰਨ ਵਾਲੇ ਚਾਰ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਹੁਣ ਇਨ੍ਹਾਂ ਚਾਰਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦਰਅਸਲ, ਇਹ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਸ਼ਾਸਨ ਨੂੰ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

  ਦਰਅਸਲ, ਯੋਗੀ ਸਰਕਾਰ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਯੂਪੀ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ ਪੁਲਿਸ ਨੇ ਲਖਨਊ ਦੇ ਲੂਲੂ ਮਾਲ ਪਰਿਸਰ ਵਿੱਚ ਨਮਾਜ਼ ਅਦਾ ਕਰ ਰਹੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਦੱਸ ਦਈਏ ਕਿ ਯੂਪੀ ਪੁਲਿਸ ਨੇ ਲੁਲੂ ਮਾਲ ਪਰਿਸਰ ਵਿੱਚ ਬਿਨਾਂ ਇਜਾਜ਼ਤ ਦੇ ਦਾਖਲ ਹੋਣ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਤੇ ਮਾਲ ਪਰਿਸਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਹੰਗਾਮਾ ਕਰਨ ਵਾਲੇ ਘੱਟੋ-ਘੱਟ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

  ਦਰਅਸਲ, ਬੀਤੇ ਦਿਨੀਂ ਲੁਲੂ ਮਾਲ ਵਿੱਚ ਨਮਾਜ਼ ਅਦਾ ਕਰਨ ਵਾਲੇ ਲੋਕਾਂ ਦੇ ਇੱਕ ਸਮੂਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਪੂਰਾ ਵਿਵਾਦ ਸ਼ੁਰੂ ਹੋ ਗਿਆ ਸੀ। ਨਮਾਜ਼ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਿੰਦੂਵਾਦੀ ਸੰਗਠਨ ਨੇ ਲੂਲੂ ਮਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਆਬੂ ਧਾਬੀ ਹੈੱਡਕੁਆਰਟਰ ਸਥਿਤ ਲੂਲੂ ਗਰੁੱਪ ਦੀ ਇਕ ਸ਼ਾਖਾ ਲਖਨਊ ਦੇ ਸ਼ਹੀਦ ਮਾਰਗ 'ਤੇ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ। ਲੂਲੂ ਗਰੁੱਪ ਦੀ ਅਗਵਾਈ ਭਾਰਤੀ ਮੂਲ ਦੇ ਕਾਰੋਬਾਰੀ ਯੂਸਫ਼ ਅਲੀ ਐਮ.ਏ. ਕਰਦੇ ਹਨ।

  ਇਸ ਤੋਂ ਪਹਿਲਾਂ, ਪੁਲਿਸ ਨੇ ਲੂਲੂ ਮਾਲ ਕੰਪਲੈਕਸ ਦੇ ਅੰਦਰ ਨਮਾਜ਼ ਅਦਾ ਕਰਨ ਲਈ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਮਾਲ ਦੇ ਇੱਕ ਪ੍ਰਤੀਨਿਧੀ ਦੀ ਸ਼ਿਕਾਇਤ ਦੇ ਆਧਾਰ 'ਤੇ, ਪੁਲਿਸ ਨੇ ਵੀਰਵਾਰ ਨੂੰ ਇੱਕ ਐਫਆਈਆਰ ਦਰਜ ਕਰਕੇ ਦਾਅਵਾ ਕੀਤਾ ਕਿ ਵੀਡੀਓ ਵਿੱਚ ਨਮਾਜ਼ ਅਦਾ ਕਰਦੇ ਦਿਖਾਈ ਦੇਣ ਵਾਲੇ ਲੋਕ ਉਨ੍ਹਾਂ ਦੇ ਸਟਾਫ ਦੇ ਮੈਂਬਰ ਨਹੀਂ ਹਨ।
  Published by:Ashish Sharma
  First published:

  Tags: BJP, UP Police, Uttar Pradesh, Yogi Adityanath

  ਅਗਲੀ ਖਬਰ