ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸੜਕ 'ਤੇ ਚੱਲਦੇ ਸਮੇਂ ਨੌਜਵਾਨ ਨੂੰ ਛਿੱਕ ਆ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਗਲੀ ਹੈ। ਰਾਤ ਦਾ ਸਮਾਂ ਹੈ ਅਤੇ 4 ਦੋਸਤ ਇਕੱਠੇ ਘੁੰਮ ਰਹੇ ਹਨ। ਚਾਰੇ ਦੋਸਤ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਆਪਣੀ ਛਾਤੀ 'ਤੇ ਹੱਥ ਰੱਖਿਆ ਅਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਛਿੱਕ ਆਈ ਤਾਂ ਉਸ ਨੇ ਆਪਣੇ ਮੂੰਹ 'ਤੇ ਹੱਥ ਰੱਖ ਲਿਆ। ਉਸ ਨੇ ਆਪਣਾ ਗਲਾ ਫੜ ਲਿਆ ਅਤੇ ਕੁਝ ਪਲ ਤੁਰਨ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਉਹ ਦੁਬਾਰਾ ਨਹੀਂ ਉੱਠਿਆ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ 2 ਸਕਿੰਟਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਨਾਲ ਤੁਰਨ ਵਾਲੇ ਦੋਸਤਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਮਾਮਲਾ ਕੀ ਹੈ? ਮੌਤ ਦੀ ਸਾਰੀ ਘਟਨਾ ਰਸਤੇ ਵਿੱਚ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਦੋਸਤ ਦੀਆਂ ਚੀਕਾਂ ਸੁਣ ਕੇ ਇਲਾਕੇ ਦੇ ਲੋਕ ਵੀ ਘਰੋਂ ਬਾਹਰ ਆ ਗਏ। ਇਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਨੌਜਵਾਨ ਨੂੰ ਗੋਦ 'ਚ ਲੈ ਕੇ ਘਰ ਦੇ ਅੰਦਰ ਲੈ ਗਏ। ਤਿੰਨੇ ਨੌਜਵਾਨ ਆਪਣੇ ਦੋਸਤ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਤੁਰੰਤ ਸਾਈਕਲ ਰਾਹੀਂ ਹਸਪਤਾਲ ਲੈ ਗਏ। ਨੌਜਵਾਨ ਨੂੰ ਜਦੋਂ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਕਿਦਵਈ ਨਗਰ ਗਲੀ ਨੰਬਰ 3 ਦੀ ਹੈ।
ਸੀਓ ਕੋਤਵਾਲੀ ਅਮਿਤ ਰਾਏ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਜਦੋਂ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵੀਡੀਓ 2 ਦਿਨ ਪਹਿਲਾਂ ਦੀ ਹੈ। ਲੜਕਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦਾ ਸੀ, ਜਿਸ ਕਾਰਨ ਲੱਗਦਾ ਉਸ ਦੀ ਮੌਤ ਹੋ ਗਈ ਹੈ। ਨੌਜਵਾਨ ਦਾ ਨਾਂ ਜ਼ੁਬੈਰ ਦੱਸਿਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: National news, Uttar Pardesh, Viral, Viral news, Viral video