Home /News /national /

UPSC Recruitment 2022: UPSC ਦੀਆਂ ਅਲੱਗ-ਅਲੱਗ ਅਸਾਮੀਆਂ 'ਤੇ ਨਿਕਲੀ ਭਰਤੀ, ਜਾਣੋ ਕਿੰਝ ਕਰਨਾ ਹੈ ਅਪਲਾਈ

UPSC ਭਰਤੀ 2022: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਲੈਕਚਰਾਰ ਸਮੇਤ ਕਈ ਅਸਾਮੀਆਂ ਲਈ ਭਰਤੀ 2022 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਯੋਗ ਉਮੀਦਵਾਰਾਂ ਲਈ ਇਹ ਸੁਨਹਿਰੀ ਮੌਕਾ ਹੈ। UPSC ਦੁਆਰਾ ਵੱਖ-ਵੱਖ ਅਹੁਦਿਆਂ 'ਤੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਤਨਖਾਹ ਦਿੱਤੀ ਜਾਵੇਗੀ।

ਹੋਰ ਪੜ੍ਹੋ ...
  • Share this:

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in ਜਾਂ upsconline.nic.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 1 ਦਸੰਬਰ, 2022 ਹੈ, ਜਦਕਿ ਉਮੀਦਵਾਰ 02 ਦਸੰਬਰ ਤੱਕ ਭਰੇ ਹੋਏ ਬਿਨੈ-ਪੱਤਰ ਦਾ ਪ੍ਰਿੰਟਆਊਟ ਲੈ ਸਕਦੇ ਹਨ। ਇਸ ਭਰਤੀ ਮੁਹਿੰਮ ਰਾਹੀਂ ਲੈਕਚਰਾਰਾਂ, ਸਹਾਇਕਾਂ ਸਮੇਤ ਵੱਖ-ਵੱਖ ਅਸਾਮੀਆਂ 'ਤੇ ਕੁੱਲ 160 ਅਸਾਮੀਆਂ ਭਰੀਆਂ ਜਾਣਗੀਆਂ।

UPSC ਵੈਕੈਂਸੀ 2022: ਇਹ ਹਨ ਖਾਲੀ ਅਸਾਮੀਆਂ ਦੇ ਵੇਰਵੇ

ਸੀਨੀਅਰ ਐਗਰੀਕਲਚਰ ਇੰਜੀਨੀਅਰ - 07 ਅਸਾਮੀਆਂ

ਖੇਤੀਬਾੜੀ ਇੰਜੀਨੀਅਰ - 01 ਪੋਸਟ

ਅਸਿਸਟੈਂਟ ਡਾਇਰੈਕਟਰ - 13 ਅਸਾਮੀਆਂ

ਸਹਾਇਕ ਕੈਮਿਸਟ - 01 ਪੋਸਟ

ਅਸਿਸਟੈਂਟ ਹਾਈਡ੍ਰੋਲੋਜਿਸਟ - 70 ਅਸਾਮੀਆਂ

ਜੂਨੀਅਰ ਟਾਈਮ ਸਕੇਲ - 29 ਅਸਾਮੀਆਂ

ਅਸਿਸਟੈਂਟ ਕੈਮਿਸਟ - 06 ਅਸਾਮੀਆਂ

ਸਹਾਇਕ ਭੂ-ਵਿਗਿਆਨੀ - 09 ਅਸਾਮੀਆਂ

ਅਸਿਸਟੈਂਟ ਕੈਮਿਸਟ - 14 ਅਸਾਮੀਆਂ

ਲੈਕਚਰਾਰ - 09 ਅਸਾਮੀਆਂ

ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 160

ਸਾਰੇ ਬਿਨੈਕਾਰਾਂ ਨੂੰ ਪੋਸਟ ਦੀਆਂ ਜ਼ਰੂਰੀ ਲੋੜਾਂ ਅਤੇ ਇਸ਼ਤਿਹਾਰ ਵਿੱਚ ਨਿਰਧਾਰਤ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਜੇ ਤੁਸੀਂ ਅਲੱਗ ਅਲੱਗ ਅਸਾਮੀਆਂ ਲਈ ਕਈ ਯੋਗਤਾ ਰੱਖੀ ਗਈ ਹੈ, ਇਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ https://images.news18.com/ibnkhabar/uploads/2022/11/UPSC-Recruitment-2022-Notification-PDF.pdf ਰਾਹੀਂ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ, ਇਸ ਨਾਲ ਤੁਹਾਨੂੰ ਅਪਲਾਈ ਕਰਨ ਵਿੱਚ ਆਸਾਨੀ ਹੋਵੇਗੀ।

ਅਰਜ਼ੀ ਦੀ ਫੀਸ

ਉਮੀਦਵਾਰਾਂ ਨੂੰ 25 ਰੁਪਏ ਦੀ ਅਰਜ਼ੀ ਫੀਸ ਅਦਾ ਕਰਨਾ ਹੋਵੇਗਾ। ਸਿਰਫ਼ ਨਕਦੀ ਵਿੱਚ ਜਾਂ SBI ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਜਾਂ ਵੀਜ਼ਾ/ਮਾਸਟਰ ਕ੍ਰੈਡਿਟ/ਡੈਬਿਟ ਕਾਰਡ ਦੀ ਵਰਤੋਂ ਕਰਕੇ ਇਹ ਪੇਮੈਂਟ ਕੀਤੀ ਜਾ ਸਕਦੀ ਹੈ। SC/ST/PWBD/ਮਹਿਲਾ ਉਮੀਦਵਾਰਾਂ ਲਈ ਕੋਈ ਅਰਜ਼ੀ ਫੀਸ ਨਹੀਂ ਹੈ।

ਇੰਝ ਕੀਤਾ ਜਾ ਸਕਦਾ ਹੈ ਅਪਲਾਈ

ਉਮੀਦਵਾਰਾਂ ਨੂੰ ਵੈੱਬਸਾਈਟ upsconline.nic.in ਰਾਹੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ। ਉਮੀਦਵਾਰ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਕਿਸੇ ਵੀ ਹੋਰ ਢੰਗ ਰਾਹੀਂ ਪ੍ਰਾਪਤ ਕੀਤੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਸੰਖੇਪ ਰੂਪ ਵਿੱਚ ਰੱਦ ਕਰ ਦਿੱਤਾ ਜਾਵੇਗਾ।

Published by:Drishti Gupta
First published:

Tags: Jobs, Jobs in india, Latest Government jobs, Sarkari jobs, Upsc