ਸੋਸ਼ਲ ਮੀਡੀਆ ਉਤੇ ਕੁੜੀ ਨੇ ਦਿੱਤਾ ਅਜਿਹਾ ਚੈਲੇਂਜ, ਲੋਕ ਬੋਲੇ- ਸਾਡੇ ਵੱਸੋਂ ਬਾਹਰ ਹੈ , ਵੇਖੋ Video

News18 Punjabi | News18 Punjab
Updated: January 13, 2020, 3:33 PM IST
share image
ਸੋਸ਼ਲ ਮੀਡੀਆ ਉਤੇ ਕੁੜੀ ਨੇ ਦਿੱਤਾ ਅਜਿਹਾ ਚੈਲੇਂਜ, ਲੋਕ ਬੋਲੇ- ਸਾਡੇ ਵੱਸੋਂ ਬਾਹਰ ਹੈ , ਵੇਖੋ Video
ਸੋਸ਼ਲ ਮੀਡੀਆ ਉਤੇ ਕੁੜੀ ਨੇ ਦਿੱਤਾ ਅਜਿਹਾ ਚੈਲੇਂਜ, ਲੋਕ ਬੋਲੇ- ਸਾਡੇ ਵੱਸੋਂ ਬਾਹਰ ਹੈ...

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਚੈਲੇਂਜ ਆਉਂਦੇ ਹਨ। ਇਨ੍ਹਾਂ ਚੁਣੌਤੀਆਂ ਨੂੰ ਕਈ ਵਾਰ ਸਵੀਕਾਰਦਿਆਂ ਜੋਰ ਅਜਮਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਚੈਲੇਂਜ ਇਕ ਲੜਕੀ ਨੇ ਸੋਸ਼ਲ ਮੀਡੀਆ ਉਤੇ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਚੈਲੇਂਜ ਇੰਨਾ ਮਜੇਦਾਰ ਹੈ ਕਿ ਯੂਜਰਸ ਮਹਿਲਾ ਦੇ ਵੀਡੀਓ ਨੂੰ ਵੇਖ ਰਹੇ ਹਨ ਪਰ ਇਹ ਚੁਣੌਤੀ ਲੈਣ ਤੋਂ ਕੰਨੀ ਕਤਰਾ ਰਹੇ ਹਨ।

ਦਰਅਸਲ, ਅਮਰੀਕਾ ਦੀ ਇਕ ਜਿਮਨਾਸਟ ਕੁੜੀ ਨੇ ਲੋਕਾਂ ਨੂੰ ਇਕ ਵਿਸ਼ੇਸ਼ ਕਿਸਮ ਦੀ ਚੁਣੌਤੀ ਦਿੱਤੀ ਹੈ। ਉਸ ਨੇ ਨਵਾਂ ਫਲੈਕਸ ਕਰਕੇ ਲੋਕਾਂ ਨੂੰ ਦਿਖਾਇਆ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੇਖਣ ਵਿਚ ਜਿੰਨਾ ਆਸਾਨ ਲੱਗ ਰਿਹਾ ਹੈ, ਅਸਲ ਵਿਚ ਇੰਨਾ ਸੌਖਾ ਵੀ ਨਹੀਂ ਹੈ।


 
View this post on Instagram
 

new flex challenge??? Tag a friend that you think can do this💁🏻‍♀️ • • Follow on Tik Tok @jax_kranitz for more videos!!


A post shared by jax (@jax.kranitz) on

ਇਸ ਵੀਡੀਓ ਵਿਚ ਲੜਕੀ ਜਿਮਨਾਸਟ ਪੇਟ ਦੇ ਬਲ ਜ਼ਮੀਨ ਉਤੇ ਪਈ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ, ਉਹ ਆਪਣੇ ਦੋਵੇਂ ਹੱਥ ਕਮਰ ਦੇ ਪਿੱਛੇ ਰੱਖਦੀ ਹੈ ਅਤੇ ਜ਼ਮੀਨ 'ਤੇ ਖੜ੍ਹੀ ਹੁੰਦੀ ਹੈ। ਉਹ ਪੈਰਾਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਲੈ ਜਾਂਦੀ ਹੈ। ਬਹੁਤ ਸਾਰੇ ਯੂਜਰਸ ਨੇ ਇਸ ਵੀਡੀਓ 'ਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕੁਝ ਲੋਕਾਂ ਨੇ ਕਿਹਾ ਕਿ ਅਸੀਂ ਅਜਿਹਾ ਨਹੀਂ ਕਰ ਸਕਾਂਗੇ। ਕੋਈ ਲਿਖ ਰਿਹਾ ਹੈ-ਤੌਬਾ-ਤੌਬਾ। ਖ਼ਬਰ ਲਿਖੇ ਜਾਣ ਤੱਕ, ਇਸ ਵੀਡੀਓ 'ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਕਲਿੱਕ ਕੀਤਾ ਜਾ ਚੁੱਕਾ ਹੈ, ਜਦੋਂਕਿ ਸੈਂਕੜੇ ਲੋਕਾਂ ਨੇ ਇਸ 'ਤੇ ਟਿੱਪਣੀ ਕੀਤੀ ਹੈ।
First published: January 13, 2020
ਹੋਰ ਪੜ੍ਹੋ
ਅਗਲੀ ਖ਼ਬਰ