ਚੋਣਾਂ 'ਚ ਆਪਣੇ ਵੋਟ ਹੱਕ ਦੀ ਵਰਤੋਂ ਬਾਰੇ ਜਾਗਰੂਕਤਾ ਲਈ ਨੈੱਟਵਰਕ 18 ਤੇ HDFC ਦੀ ਨਵੀਂ ਪਹਿਲ

News18 Punjab
Updated: April 20, 2019, 8:06 PM IST
ਚੋਣਾਂ 'ਚ ਆਪਣੇ ਵੋਟ ਹੱਕ ਦੀ ਵਰਤੋਂ ਬਾਰੇ ਜਾਗਰੂਕਤਾ ਲਈ ਨੈੱਟਵਰਕ 18 ਤੇ HDFC ਦੀ ਨਵੀਂ ਪਹਿਲ
News18 Punjab
Updated: April 20, 2019, 8:06 PM IST
ਇਹ ਵੋਟਿੰਗ ਸੀਜ਼ਨ ਹੈ! ਨਵੀਂ ਸਰਕਾਰ ਬਣਾਉਣ ਲਈ ਦੇਸ਼ ਦੇ ਹਰ ਕੋਨੇ ਵਿੱਚ ਭਾਰੀ ਉਤਸ਼ਾਹ ਹੈ। ਪਰ ਇਸ ਉਤਸ਼ਾਹ ਅਤੇ ਵਿਚਾਰ-ਵਟਾਂਦਰੇ ਦੇ ਦੌਰਾਨ, ਕੁੱਝ ਅਜਿਹੇ ਵੀ ਹਨ, ਜਿਹੜੇ ਪੋਲਿੰਗ ਬੂਥ ਦੂਰ ਹੋਣ ਦਾ ਬਹਾਨਾ ਬਣਾ ਕੇ ਵੋਟਿੰਗ ਨਾ ਕਰਨ। 2014 ਦੀਆਂ ਜਨਰਲ ਅਸੰਬਲੀ ਚੋਣਾਂ ਵਿੱਚ ਵੀ ਅਜਿਹੇ ਬਹਾਨੇ ਬਣਾਏ ਗਏ ਸਨ।

843 ਮਿਲੀਅਨ ਯੋਗ ਵੋਟਰਾਂ ਵਿੱਚੋਂ ਸਿਰਫ਼ 66% ਨੇ ਪੋਲਿੰਗ ਬੂਥਾਂ 'ਤੇ ਪਹੁੰਚ ਕਿ ਆਪਣਾ ਵੋਟ ਦੇਣ ਲਈ ਆਪਣਾ ਰਾਸਤਾ ਖ਼ੁਦ ਬਣਾਇਆ। ਜਿਨ੍ਹਾਂ 34% ਲੋਕਾਂ ਨੇ ਵੋਟ ਨਹੀਂ ਦਿੱਤੀ, ਉਨ੍ਹਾਂ ਨੇ ਦੂਜਿਆਂ ਨੂੰ, ਉਨ੍ਹਾਂ ਤੇ ਦੇਸ਼ ਦੇ ਭਵਿੱਖ ਦਾ ਫ਼ੈਸਲਾ ਕਰਨ ਦਿੱਤਾ।

9 00 ਮਿਲੀਅਨ ਯੋਗ ਵੋਟਰਾਂ ਦੇ ਨਾਲ 2019 ਲੋਕਸਭਾ ਚੋਣਾਂ ਹੋਣੀਆਂ ਹਨ। ਭਾਰਤ ਦੇ ਸੰਵਿਧਾਨਕ ਇਤਿਹਾਸ ਵਿਚ ਇਹ ਸਭ ਤੋਂ ਵੱਡੀਆਂ ਚੋਣਾਂ ਹੋਣਗੀਆਂ। ਜਿਸ ਵਿੱਚੋਂ ਸਭ ਤੋਂ ਜ਼ਿਆਦਾ ਟਰਨ-ਆਊਟ ਦੀ ਆਸ ਕੀਤੀ ਜਾਂਦੀ ਹੈ। ਸਿਰਫ਼ 66% ਦੀ ਬਜਾਏ, ਪਹਿਲੀ ਵਾਰ ਵੋਟਰਾਂ ਦੇ ਵਿਸ਼ਾਲ ਪੂਲ ਨੂੰ ਦੇਖਦੇ ਹੋਏ ਕੁੱਲ ਟਰਨ-ਆਊਟ ਵਿੱਚ ਮਾਮੂਲੀ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ।  ਪਰ ਅੰਤ ਵਿੱਚ, ਇਹ ਅਜੇ ਵੀ ਕਾਫ਼ੀ ਨਹੀਂ ਹੈ। ਜੇ ਅਸੀਂ ਵੋਟ ਪਾਉਣ ਲਈ 100% ਵਚਨਬੱਧਤਾ ਨਹੀਂ ਰੱਖਦੇ ਤਾਂ ਅਸੀਂ ਕਿਵੇਂ ਦੇਸ਼ ਲਈ ਸਰਕਾਰ ਤੋਂ 100% ਉਮੀਦ ਰੱਖ ਸਕਦੇ ਹਾਂ?


ਕਦੇ ਮਨ ਵਿੱਚ ਅਜਿਹਾ ਵਿਚਾਰ ਨਾ ਰੱਖੋ ਕਿ ਤੁਹਾਡੇ ਇੱਕ ਵੋਟ ਨਾਲ ਕੀ ਫ਼ਰਕ ਪੈਣ ਵਾਲਾ ਹੈ। ਸਾਡੀ ਏਕਤਾ ਹੀ ਸਾਡੀ ਭਿੰਨਤਾ ਹੈ ਤੇ ਬਿਹਤਰ ਭਵਿੱਖ ਦੀ ਕੁੰਜੀ ਸਾਡੀ ਵੋਟ ਹੈ। ਇੱਥੇ ਇੱਕ ਵੀਡੀਓ ਹੈ, ਜੋ ਤੁਹਾਨੂੰ ਸਾਡੇ ਦੇਸ਼ ਦੇ ਭਵਿੱਖ ਨੂੰ ਸਹੀ ਮਾਰਗ ਵੱਲ ਲਿਜਾਉਣ ਦੀ ਦਿਸ਼ਾ ਵਿੱਚ ਪਹਿਲੀ ਪੁਲਾਂਘ ਪੁੱਟਣ ਨੂੰ ਪ੍ਰੇਰਿਤ ਕਰੇਗਾ।


 

ਨੈੱਟਵਰਕ 18 ਅਤੇ ਐਚ.ਡੀ.ਐਫ.ਸੀ. ਲਾਈਫ਼ ਦੀ ਪਹਿਲ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਦੇਸ਼ ਦਾ ਹਰ ਸ਼ਖ਼ਸ ਇਕਸਾਰ ਆਏ ਤੇ ਸੁਨਹਿਰੀ ਭਵਿੱਖ ਲਈ ਮਤਦਾਨ ਕਰੇ; ਦੂਜਿਆਂ ਤੇ ਖ਼ੁਦ ਆਪਣੇ ਲਈ #AajSawaaroApnaKal


ਆਓ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣਾ ਵੋਟ ਪਾਉਣ ਦਾ ਪ੍ਰਣ ਕਰੀਏ: https://punjab.news18.com/
First published: April 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...