Home /News /national /

ਪਾਣੀ ਨਾਲ ਧੋਣ ਤੋਂ ਬਾਅਦ ਬਾਜ਼ਾਰ ‘ਚ ਵੇਚੀ ਜਾ ਰਹੀ ਵਰਤੀ ਗਈ PPE ਕਿੱਟ, ਵਾਇਰਲ ਵੀਡੀਓ ਨਾਲ ਹੜਕੰਪ

ਪਾਣੀ ਨਾਲ ਧੋਣ ਤੋਂ ਬਾਅਦ ਬਾਜ਼ਾਰ ‘ਚ ਵੇਚੀ ਜਾ ਰਹੀ ਵਰਤੀ ਗਈ PPE ਕਿੱਟ, ਵਾਇਰਲ ਵੀਡੀਓ ਨਾਲ ਹੜਕੰਪ

ਮੱਧ ਪ੍ਰਦੇਸ਼ ਦੇ ਸਤਨਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਵਾਇਰਲ ਹੋਈ ਵੀਡੀਓ ਪੀਪੀਈ ਕਿੱਟਾਂ, ਮਾਸਕ ਅਤੇ ਹੱਥ ਦੇ ਦਸਤਾਨੇ ਧੋਤੇ ਜਾ ਰਹੇ ਹਨ ਅਤੇ ਦੁਬਾਰਾ ਵੇਚਣ ਵਾਲੇ ਬੰਡਲਾਂ ਵਿਚ ਪਾਏ ਜਾ ਰਹੇ ਹਨ।

  • Share this:

ਸਤਨਾ:  ਕੋਰੋਨਾ ਦੇ ਇਸ ਯੁੱਗ ਵਿੱਚ, ਡਾਕਟਰ ਅਤੇ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਪੀਪੀਈ ਕਿੱਟਾਂ ਪਾ ਕੇ ਮਰੀਜ਼ਾਂ ਦਾ ਇਲਾਜ ਕਰਦੇ ਹਨ। ਇਹ ਕਿੱਟਾਂ ਵਰਤੋਂ ਤੋਂ ਬਾਅਦ ਸੰਕਰਮਣ ਫੈਲਣ ਦੇ ਡਰੋਂ ਨਸ਼ਟ ਕਰ ਦਿੱਤੀਆਂ ਜਾਂਦੀਆਂ ਹਨ ਤਾਂਕਿ ਕੋਈ ਹੋਰ ਇਸਦਾ ਮੁੜ ਇਸਤੇਮਾਲ ਕਾ ਕਰ ਸਕੇ। ਪਰ ਮੱਧ ਪ੍ਰਦੇਸ਼ ਦੇ ਸਤਨਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਵਾਇਰਲ ਹੋਈ ਵੀਡੀਓ ਪੀਪੀਈ ਕਿੱਟਾਂ, ਮਾਸਕ ਅਤੇ ਹੱਥ ਦੇ ਦਸਤਾਨੇ ਧੋਤੇ ਜਾ ਰਹੇ ਹਨ ਅਤੇ ਦੁਬਾਰਾ ਵੇਚਣ ਵਾਲੇ ਬੰਡਲਾਂ ਵਿਚ ਪਾਏ ਜਾ ਰਹੇ ਹਨ।

ਪੀਪੀਈ ਕਿੱਟ ਸਿਰਫ ਇੱਕ ਵਾਰ ਵਰਤੀ ਜਾਂਦੀ ਹੈ

ਵੀਡੀਓ ਦਿਖਾਉਂਦੀ ਹੈ ਕਿ ਪੀਪੀਈ ਕਿੱਟ ਮਾਰਕੀਟ ਵਿੱਚ ਦੁਬਾਰਾ ਵਿਕਰੀ ਲਈ ਤਿਆਰ ਕੀਤੀ ਜਾ ਰਹੀ ਹੈ। ਜਦੋਂ ਕਿ ਪੀਪੀਈ ਕਿੱਟਾਂ ਇੱਕ ਵਾਰ ਵਰਤੀਆਂ ਜਾਣ ਤੇ ਨਸ਼ਟ ਹੋ ਜਾਂਦੀਆਂ ਹਨ, ਭਾਵ ਦੁਬਾਰਾ ਨਹੀਂ ਵਰਤੀਆਂ ਜਾਂਦੀਆਂ। ਇੰਨਾਂ ਨੂੰ ਵਿਗਿਆਨਿਕ ਤਰੀਕੇ ਨਾਲ ਪੂਰੀ ਤਰਾਂ ਨਸ਼ਟ ਕਰਨ ਲਈ ਬਡਖੇੜਾ ਵਿਖੇ ਇੰਡੋ ਵਾਟਰ ਬਾਇਓ ਵੇਸਟ ਡਿਸਪੋਜ਼ਲ ਪਲਾਂਟ ਹੈ। ਪਰ ਇਸ ਪਲਾਂਟ ਵਿੱਚ ਮਨੋਰਥ ਦੇ ਉਲਟ ਕੰਮ ਹੋ ਰਿਹਾ ਹੈ। ਇੱਥੇ ਪੀਪੀਈ ਕਿੱਟਾਂ ਅਤੇ ਦਸਤਾਨੇ ਧੋਤੇ ਜਾ ਰਹੇ ਹਨ।

ਵਾਇਰਲ ਵੀਡੀਓ ਨੇ ਤਰਥਲੀ ਮਚਾ ਦਿੱਤੀ

ਜਿਵੇਂ ਹੀ ਪਲਾਂਟ ਦੀ ਵੀਡੀਓ ਵਾਇਰਲ ਹੋਈ, ਪ੍ਰਸ਼ਾਸਨ ਤੋਂ ਜ਼ਿਲੇ ਭਰ ਵਿੱਚ ਹਲਚਲ ਮਚ ਗਈ। ਖਬਰਾਂ ਅਨੁਸਾਰ, ਪੀਪੀਈ ਕਿੱਟ ਦੁਬਾਰਾ ਪੇਸ਼ ਕੀਤੀ ਗਈ ਸੀ ਅਤੇ ਮਾਰਕੀਟ ਵਿੱਚ ਵੇਚੀ ਗਈ ਸੀ। ਫਿਲਹਾਲ ਐਸਡੀਐਮ ਨੂੰ ਜ਼ਿਲ੍ਹਾ ਕੁਲੈਕਟਰ ਵੱਲੋਂ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਵਿਚ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਨਿੱਜੀ ਸੁਰੱਖਿਆਤਮਕ ਉਪਕਰਣਾਂ (ਪੀਪੀਈ) ਕਿੱਟਾਂ ਦੀ ਵਰਤੋਂ ਡਾਕਟਰੀ ਕਰਮਚਾਰੀਆਂ ਦੁਆਰਾ ਇਕਾਂਤਵਾਸ ਇਲਾਕਿਆਂ ਅਤੇ ਇੰਨਟੈਂਸਿਵ ਕੇਅਰ ਯੂਨਿਟਸ ਵਿੱਚ ਕੰਮ ਕਰਨ ਲਈ ਵਰਤੀ ਜਾਂਦੀ ਹੈ ਤਾਂਕਿ ਲਾਗ ਤੋਂ ਬਚਿਆ ਜਾ ਸਕੇ। ਇਹ ਕਿੱਟਾਂ ਵਰਤੋਂ ਤੋਂ ਬਾਅਦ ਸੰਕਰਮਣ ਫੈਲਣ ਦੇ ਡਰੋਂ ਵਿਗਿਆਨਿਕ ਤਰੀਕੇ ਨਾਲ ਪੂਰੀ ਤਰਾਂ ਨਸ਼ਟ ਕਰ ਦਿੱਤੀਆਂ ਜਾਂਦੀਆਂ ਹਨ ਤਾਂਕਿ ਕੋਈ ਹੋਰ ਇਸਦਾ ਮੁੜ ਇਸਤੇਮਾਲ ਕਾ ਕਰ ਸਕੇ।

Published by:Sukhwinder Singh
First published:

Tags: Coronavirus, Crime, Madhya Pradesh, Viral video