• Home
 • »
 • News
 • »
 • national
 • »
 • UTHRA MURDER CASE KERALA COURT SENTENCES GUILTY HUSBAND TO LIFE IMPRISONMENT

ਸੁੱਤੀ ਪਈ ਪਤਨੀ ਨੂੰ ਕੋਬਰਾ ਦਾ ਡੰਗ ਮਰਵਾ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਉਮਰ ਕੈਦ ਦੀ ਸਜ਼ਾ

ਅਦਾਲਤ ਨੇ ਸੁੱਤੀ ਪਈ ਪਤਨੀ ਨੂੰ ਕੋਬਰਾ ਦਾ ਡੰਗ ਮਰਵਾ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ (ਫਾਇਲ ਫੋਟੋ)

ਅਦਾਲਤ ਨੇ ਸੁੱਤੀ ਪਈ ਪਤਨੀ ਨੂੰ ਕੋਬਰਾ ਦਾ ਡੰਗ ਮਰਵਾ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ (ਫਾਇਲ ਫੋਟੋ)

 • Share this:
  ਕੇਰਲ ਦੀ ਇਕ ਸੈਸ਼ਨ ਅਦਾਲਤ ਨੇ ਆਪਣੀ ਪਤਨੀ ਦੀ ਕੋਬਰਾ ਸੱਪ ਨਾਲ ਹੱਤਿਆ ਕਰਵਾਉਣ ਦੇ ਦੋਸ਼ ਵਿੱਚ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 11 ਅਕਤੂਬਰ ਨੂੰ ਸੂਰਜ ਐਸ ਕੁਮਾਰ ਨੂੰ ਕੋਬਰਾ ਦੀ ਵਰਤੋਂ ਕਰਕੇ ਹੱਤਿਆ ਕਰਨ, ਜ਼ਹਿਰ ਦੇਣ, ਸਬੂਤਾਂ ਨੂੰ ਨਸ਼ਟ ਕਰਨ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਸੀ।

  ਸਜ਼ਾ ਸੁਣਾਉਣ ਵਾਲੇ ਵਧੀਕ ਸੈਸ਼ਨ ਜੱਜ ਮਨੋਜ ਐਮ ਨੇ ਕਿਹਾ ਕਿ ਇਹ ਕੇਸ ਬਹੁਤ ਹੀ ਦੁਰਲੱਭ ਹੈ, ਪਰ ਦੋਸ਼ੀ ਦੀ ਉਮਰ (28 ਸਾਲ) ਨੂੰ ਦੇਖਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਦੀ ਬਜਾਏ ਉਮਰ ਕੈਦ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅਦਾਲਤ ਵਿੱਚ ਮੌਜੂਦ ਇੱਕ ਵਕੀਲ ਨੇ ਇਹ ਜਾਣਕਾਰੀ ਦਿੱਤੀ।

  ਵਕੀਲ ਨੇ ਇਹ ਵੀ ਕਿਹਾ ਕਿ ਅਦਾਲਤ ਨੇ ਕੁਮਾਰ ਨੂੰ ਕਤਲ ਦੇ ਜੁਰਮ ਲਈ ਉਮਰ ਕੈਦ, ਜ਼ਹਿਰ ਦੇਣ ਦੇ 10 ਸਾਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਲਈ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਵਕੀਲ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਨੂੰ ਕੁੱਲ 5.85 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੂਰਜ ਨੇ ਪਿਛਲੇ ਸਾਲ ਮਈ ਵਿੱਚ ਆਪਣੀ ਪਤਨੀ ਉੱਥਰਾ ਨੂੰ ਉਸ ਸਮੇਂ ਕੋਬਰਾ ਤੋਂ ਡੰਗ ਮਰਵਾ ਕੇ ਮਾਰ ਦਿੱਤਾ ਸੀ ਜਦੋਂ ਉਹ ਸੌਂ ਰਹੀ ਸੀ।

  ਦੱਸ ਦਈਏ ਕਿ 25 ਸਾਲਾ ਮਹਿਲਾ ਉੱਥਰਾ ਦੀ 7 ਮਈ 2020 ਨੂੰ ਆਪਣੇ ਘਰ ਵਿੱਚ ਸੱਪ ਦੇ ਡੱਸਣ ਕਾਰਨ ਦੀ ਮੌਤ ਹੋ ਗਈ ਸੀ। ਪਹਿਲਾਂ ਤਾਂ ਇਹ ਸਮਝਿਆ ਗਿਆ ਕਿ ਸੱਪ ਦੇ ਡੱਸਣ ਕਾਰਨ ਔਰਤ ਦੀ ਕੁਦਰਤੀ ਮੌਤ ਹੋਈ ਹੈ। ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਧੀ ਦੀ ਮੌਤ ਦਾ ਸ਼ੱਕ ਸੀ।

  ਉਨ੍ਹਾਂ ਨੇ ਦੱਸਿਆ ਸੀ ਕਿ ਉਸ ਦੀ ਧੀ ਨੂੰ ਦਾਜ ਲਈ ਤੰਗ ਕੀਤਾ ਗਿਆ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸੱਪ ਦਾ ਏਸੀ  ਬੰਦ ਕਮਰੇ ਵਿੱਚ ਆਉਣਾ ਅਸੰਭਵ ਸੀ, ਖਾਸ ਕਰਕੇ ਜਦੋਂ ਫਰਸ਼ ਟਾਇਲਡ ਸੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤੀ ਦੋਸ਼ੀ ਸਾਬਤ ਹੋਇਆ। ਉਸ ਨੇ ਮੰਨਿਆ ਸੀ ਕਿ ਪਤਨੀ ਨੂੰ ਮਾਰਨ ਲਈ ਮੁੱਲ ਸੱਪ ਲੈ ਕੇ ਆਇਆ ਸੀ। ਉਸ ਨੇ ਪਹਿਲਾਂ ਵੀ ਇਕ ਨਕਾਮ ਕੋਸ਼ਿਸ਼ ਕੀਤੀ ਸੀ।
  Published by:Gurwinder Singh
  First published: