Home /News /national /

ਪਰਿਵਾਰ ਦੀ ਮੌਤ ਤੋਂ ਬਾਅਦ ਸ਼ਖਸ ਬਣ ਗਿਆ ‘ਟ੍ਰੀ ਮੈਨ’, 40 ਹਜ਼ਾਰ ਬੂਟੇ ਲਾ ਕੇ ਤਿਆਰ ਕਰ ਦਿੱਤਾ ਜੰਗਲ

ਪਰਿਵਾਰ ਦੀ ਮੌਤ ਤੋਂ ਬਾਅਦ ਸ਼ਖਸ ਬਣ ਗਿਆ ‘ਟ੍ਰੀ ਮੈਨ’, 40 ਹਜ਼ਾਰ ਬੂਟੇ ਲਾ ਕੇ ਤਿਆਰ ਕਰ ਦਿੱਤਾ ਜੰਗਲ

ਪਰਿਵਾਰ ਦੀ ਮੌਤ ਤੋਂ ਬਾਅਦ ਸ਼ਖਸ ਬਣ ਗਿਆ ‘ਟ੍ਰੀ ਮੈਨ’, 40 ਹਜ਼ਾਰ ਬੂਟੇ ਲਾ ਕੇ ਤਿਆਰ ਕਰ ਦਿੱਤਾ ਜੰਗਲ

ਪਰਿਵਾਰ ਦੀ ਮੌਤ ਤੋਂ ਬਾਅਦ ਸ਼ਖਸ ਬਣ ਗਿਆ ‘ਟ੍ਰੀ ਮੈਨ’, 40 ਹਜ਼ਾਰ ਬੂਟੇ ਲਾ ਕੇ ਤਿਆਰ ਕਰ ਦਿੱਤਾ ਜੰਗਲ

ਚਿਤੱਰਕੂਟ ਦੀ ਕਰਵੀ ਤਹਿਸੀਲ ਦੇ ਭਾਰਤਪੁਰ ਪਿੰਡ ‘ਚ ਰਹਿਣ ਵਾਲੇ ਭੈਆਰਾਮ ਯਾਦਵ ਦੇ ਬੇਟੇ ਅਤੇ ਪਤਨੀ ਦੀ ਮੌਤ ਤੋਂ ਬਾਅਦ ਹਰਾ-ਭਰਾ ਜੰਗਲ ਤਿਆਰ ਕਰ ਦਿੱਤਾ। ਉਹ ਇਨ੍ਹਾਂ ਬੂਟਿਆਂ ਨੂੰ ਆਪਣੀ ਜਾਨ ਤੋਂ ਵੀ ਜਿਆਦਾ ਪਿਆਰ ਕਰਦਾ ਹੈ।

 • Share this:
  ਵਿਅਕਤੀ ਜੇਕਰ ਚਾਹੇ ਤਾਂ ਉਹ ਅਸੰਭਵ ਨੂੰ ਵੀ ਸੰਭਵ ਕਰ ਦਿੰਦਾ ਹੈ। ਜੇਕਰ ਤੁਹਾਡੇ ਮਨ ‘ਚ ਕੁਝ ਕਰਨ ਦਾ ਪੱਕਾ ਇਰਾਦਾ ਹੈ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ। ਤੁਹਾਨੂੰ ਇਹ ਤਾਂ ਪਤਾ ਹੈ ਕਿ ਇਕ ਸਿਹਤਮੰਦ ਵਿਅਕਦੀ ਦੇ ਲਈ ਕਿਹੜੀਆਂ ਚੀਜਾਂ ਜਰੂਰੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਬੇਸ਼ਕੀਤਮੀ ਚੀਜ ਹੈ ਰੁੱਖ। ਜੀ ਹਾਂ ਇਹ ਸਾਨੂੰ ਜਿੰਦਾ ਰਹਿਣ ਲਈ ਆਕਸੀਜ਼ਨ ਦਿੰਦੇ ਹਨ। ਇਸੇ ਕਾਰਨ ਲਗਭਗ ਹਰ ਕੋਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਵੀ ਕਰਦਾ ਰਹਿੰਦਾ ਹੈ। ਤੁਹਾਨੂੰ ਅੱਜ ਅਸੀ ਇਕ ਅਜਿਹੇ ਹੀ ਵਿਅਕਤੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ 1-2 ਜਾਂ 40-50 ਨਹੀਂ, ਬਲਕਿ ਪੂਰੇ 40,000 ਪੌਧੇ ਲਗਾ ਕੇ ਇਕ ਹਰਾ-ਭਰਾ ਜੰਗਲ ਤਿਆਰ ਕਰ ਦਿੱਤਾ। ਇਸ ਸ਼ਖਸ ਦਾ ਨਾਂ ਭੈਆਰਾਮ ਯਾਦਵ ਹੈ ਅਤੇ ਇਹ ਯੂਪੀ ਦੇ ਚਿਤੱਰਕੂਟ ‘ਚ ਰਹਿੰਦੇ ਹਨ।

  ਚਿਤੱਰਕੂਟ ਦੀ ਕਰਵੀ ਤਹਿਸੀਲ ਦੇ ਭਾਰਤਪੁਰ ਪਿੰਡ ‘ਚ ਰਹਿਣ ਵਾਲੇ ਭੈਆਰਾਮ ਯਾਦਵ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਦਰੱਖਤਾਂ ਨਾਲ ਦੋਸਤੀ ਕਰਨਾ ਸਿਖਾ ਦਿੱਤਾ ਸੀ। ਭੈਆਰਾਮ ਨੂੰ ਆਪਣੇ ਮਾਤਾ-ਪਿਤਾ ਤੋਂ ਮਿਲੀ ਇਹ ਚੀਜ ਉਸ ਸਮੇਂ ਜਨੂਨ ‘ਚ ਬਦਲ ਗਈ, ਜਦੋਂ ਉਸਦੇ ਬੇਟੇ ਅਤੇ ਪਤਨੀ ਦੀ ਮੌਤ ਹੋ ਗਈ।

  40,000 ਬੂਟਿਆਂ ਦਾ ਹਰਾ-ਭਰਾ ਜੰਗਲ

  ਪਤਨੀ ਅਤੇ ਬੇਟੇ ਨੂੰ ਖੋਹ ਦੇਣ ਤੋਂ ਬਾਅਦ ਭੈਆਰਾਮ ਦੀ ਜਿੰਦਗੀ ਦਾ ਸਿਰਫ ਇਕ ਹੀ ਮਕਸਦ ਰਹਿ ਗਿਆ ਸੀ ਅਤੇ ਉਹ ਸੀ ਜਿਆਦਾ ਤੋਂ ਜਿਆਦਾ ਬੂਟੇ ਲਗਾਉਣਾ ਅਤੇ ਆਪਣੇ ਪਰਿਵਾਰ ਦੀ ਤਰਾਂ ਉਨ੍ਹਾਂ ਨੂੰ ਪਾਲਣਾ। ਭੈਆਰਾਮ ਦੀ ਕੜੀ ਮਿਹਨਤ ਅਤੇ ਜ਼ਜਬੇ ਦਾ ਨਤੀਜਾ ਹੈ ਕਿ ਉਸਨੇ 40,000 ਦਰੱਖਤਾਂ ਦਾ ਇਕ ਹਰਾ-ਭਰਾ ਜੰਗਲ ਤਿਆਰ ਕਰ ਦਿੱਤਾ ਹੈ। ਭੈਆਰਾਮ ਇਨ੍ਹਾਂ ਦਰੱਖਤਾਂ ਨੂੰ ਆਪਣੀ ਜਾਨ ਤੋਂ ਵੀ ਜਿਆਦਾ ਪਿਆਰ ਕਰਦਾ ਹੈ।

  ਦੱਸ ਦੇਈਏ ਕਿ ਭੈਆਰਾਮ ਦਾ ਵਿਆਹ ਚੁੰਨੀ ਦੇਵੀ ਨਾਲ ਹੋਇਆ ਸੀ। ਉਨ੍ਹਾਂ ਦੀ ਇਕ ਔਲਾਦ ਵੀ ਹੋਈ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਸਦੇ ਦੋ ਸਾਲ ਬਾਅਦ ਉਨ੍ਹਾਂ ਦੇ ਬੇਟੇ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਭੈਆਰਾਮ ਨੇ ਰਿਸ਼ਤਿਆਂ ਦੀ ਮੋਹ-ਮਾਇਆ ਛੱਡ ਕੇ ਆਪਣੀ ਜਿੰਦਗੀ ਕੁਦਰਤ ਅਤੇ ਵਾਤਾਵਰਣ ਦੇ ਨਾਮ ਕਰਨ ਦਾ ਫੈਸਲਾ ਕਰ ਲਿਆ। ਉਹ ਦਿਨ-ਰਾਤ ਦਰੱਖਤਾਂ ਦੇ ਜੰਗਲ ‘ਚ ਹੀ ਰਹਿਣ ਲੱਗੇ।

  ਜੰਗਲ ‘ਚ ਕਈ ਤਰਾਂ ਦੇ ਲਗਾਏ ਹਨ ਬੂਟੇ

  ਬੂਟਿਆਂ ਨੂੰ ਪਾਣੀ ਦੇਣ ਲਈ ਭੈਆਰਾਮ ਨੂੰ ਕਾਫੀ ਮਿਹਨਤ ਕਰਨੀ ਪਈ। ਉਹ ਦੂਰ-ਦੂਰ ਤੋਂ ਘੜਿਆਂ ਚੋਂ ਪਾਣੀ ਮੋਢਿਆਂ ਤੇ ਲੈ ਕੇ ਸਿੰਚਾਈ ਕਰਦੇ ਹਨ ਅਤੇ ਸਮੇਂ-ਸਮੇਂ ਤੇ ਦਰੱਖਤਾਂ ਦੀ ਦੇਖਭਾਲ ਕਰਦੇ ਹਨ। ਭੈਆਰਾਮ ਵੱਲੋਂ ਤਿਆਰ ਕੀਤੇ ਇਸ ਜੰਗਲ ਚ ਉਨ੍ਹਾਂ ਦੇ ਹੀ ਕਾਨੂੰਨ ਚਲਦੇ ਹਨ। ਭੈਆਰਾਮ ਦੇ ਇਸ ਜੰਗਲ ਚ ਆਂਵਲਾ, ਇਮਲੀ, ਸਾਗੌਨ, ਬਾਂਸ ਅਤੇ ਪਿਪਲ ਸਹਿਤ ਕਈ ਤਰਾਂ ਦੇ ਦਰੱਖਤ ਲੱਗੇ ਹੋਏ ਹਨ। ਉਨ੍ਹਾਂ ਦਾ ਸਪਨਾ ਹੈ ਕਿ ਉਹ ਜਦੋਂ ਤੱਕ ਜਿੰਦਾ ਰਹਿਣ,  ਦਰੱਖਤਾਂ ਦੀ ਸੇਵਾ ਕਰਦੇ ਰਹਿਣ।
  Published by:Ashish Sharma
  First published:

  Tags: Tree, Uttar Pardesh

  ਅਗਲੀ ਖਬਰ