ਕਾਨਪੁਰ- ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਸਮਝ ਨਹੀਂ ਆਉਂਦੀ ਕਿ ਉਨ੍ਹਾਂ 'ਤੇ ਹੱਸਣਾ ਹੈ ਜਾਂ ਸਿਸਟਮ 'ਤੇ ਦੁੱਖ ਪ੍ਰਗਟ ਕੀਤਾ ਜਾਵੇ। ਅਜਿਹਾ ਹੀ ਇੱਕ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਚੌਬੇਪੁਰ ਇਲਾਕਾ ਪੰਚਾਇਤ ਦਫ਼ਤਰ ਵਿੱਚ ਇੱਕ ਬੱਕਰੀ ਭੱਜਾ ਭੱਜਾ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ। ਬੱਕਰੀ ਵਿਕਾਸ ਕਾਰਜਾਂ ਦੀ ਫਾਈਲ ਲੈ ਕੇ ਭੱਜ ਗਈ ਅਤੇ ਕਰਮਚਾਰੀ ਵੀ ਉਸ ਦੇ ਪਿੱਛੇ ਭੱਜਣ ਲੱਗੇ। ਇਸ ਸਾਰੀ ਘਟਨਾ ਨੂੰ ਕਿਸੇ ਨੇ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਵਾਇਰਲ ਹੋ ਗਈ ਹੈ।
ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਇੱਕ ਬੱਕਰੀ ਇੱਕ ਫਾਈਲ ਮੂੰਹ ਵਿੱਚ ਦਬਾ ਕੇ ਭੱਜ ਰਹੀ ਹੈ। ਇੱਕ ਕਰਮਚਾਰੀ ਉਸ ਦੇ ਪਿੱਛੇ ਭੱਜ ਰਿਹਾ ਹੈ ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਫਾਈਲ ਵਾਪਸ ਲੈ ਸਕੇ। ਦਰਅਸਲ ਚੌਬੇਪੁਰ ਇਲਾਕਾ ਪੰਚਾਇਤ ਦਫ਼ਤਰ ਵਿੱਚ ਇਨ੍ਹੀਂ ਦਿਨੀਂ ਸਰਦੀ ਕਾਰਨ ਸਾਰੇ ਮੁਲਾਜ਼ਮ ਦਫ਼ਤਰ ਦੇ ਬਾਹਰ ਮੇਜ਼ ਕੁਰਸੀ ਰੱਖ ਕੇ ਕੰਮ ਕਰ ਰਹੇ ਹਨ। ਇਸ ਦੌਰਾਨ ਹਾਲ ਹੀ ਵਿੱਚ ਜਦੋਂ ਮੁਲਾਜ਼ਮ ਗੱਲਬਾਤ ਵਿੱਚ ਰੁੱਝ ਗਏ ਤਾਂ ਅਹਾਤੇ ਵਿੱਚ ਬੱਕਰੀ ਨੇ ਵਿਕਾਸ ਕਾਰਜਾਂ ਦੀ ਫਾਈਲ ਨੂੰ ਖਾਣ ਲੱਗ ਪਈ।
ਜਦੋਂ ਮੁਲਾਜ਼ਮਾਂ ਨੂੰ ਹੋਸ਼ ਆਇਆ ਤਾਂ ਉਹ ਉਸ ਨੂੰ ਫੜਨ ਲਈ ਦੌੜੇ। ਉਨ੍ਹਾਂ ਨੂੰ ਆਉਂਦਾ ਦੇਖ ਕੇ ਬੱਕਰੀ ਵੀ ਦੌੜਨ ਲੱਗੀ। ਬਹੁਤ ਮੁਸ਼ੱਕਤ ਤੋਂ ਬਾਅਦ ਫਾਈਲ ਤਾਂ ਮਿਲ ਗਈ ਪਰ ਉਦੋਂ ਤੱਕ ਅੱਧੀ ਅਧੂਰੀ ਫਾਈਲ ਹੀ ਰਹਿ ਗਈ ਸੀ। ਮੁਲਾਜ਼ਮ ਮੁਕੇਸ਼ ਦੀ ਬੱਕਰੇ ਦੇ ਪਿੱਛੇ ਭੱਜਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਹਾਸੇ ਦਾ ਕਾਰਨ ਬਣ ਗਈ ਹੈ। ਲੋਕ ਨਾ ਸਿਰਫ਼ ਇਸ ਵੀਡੀਓ ਨੂੰ ਦੇਖ ਕੇ ਆਨੰਦ ਲੈ ਰਹੇ ਹਨ ਸਗੋਂ ਮੁਲਾਜ਼ਮਾਂ ਦੇ ਕੰਮਕਾਜ 'ਤੇ ਵੀ ਚਰਚਾ ਕਰ ਰਹੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Uttar Pardesh, Viral video