ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ (amazing case theft) ਆਇਆ ਹੈ। ਤਿੰਨ ਚੋਰ ਇੱਥੇ ਮਾਰੂਤੀ ਵੈਨ ਚੋਰੀ ਕਰਨ ਪਹੁੰਚੇ, ਪਰ ਚਲਾਉਣੀ ਕਿਸੇ ਨੂੰ ਵੀ ਨਹੀਂ ਆਉਂਦੀ ਸੀ। ਖੈਰ, ਤਿੰਨਾਂ ਨੇ ਮਾਰੂਤੀ ਵੈਨ ਚੋਰੀ ਕਰ ਲਈ ਪਰ ਇਸ ਨੂੰ ਲਿਜਾਣ ਲਈ 10 ਕਿਲੋਮੀਟਰ ਤੱਕ ਧੱਕਾ ਲਾਇਆ। ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਾਹਨ ਚੋਰੀ ਦੇ ਮਾਮਲੇ ਵਿਚ ਅਕਸਰ ਅਜਿਹਾ ਹੁੰਦਾ ਹੈ ਕਿ ਚੋਰ ਖੁਦ ਹੀ ਗੱਡੀ ਚਲਾ ਕੇ ਭੱਜ ਜਾਂਦਾ ਹੈ ਪਰ ਕਾਨਪੁਰ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਤਿੰਨ ਵਾਹਨ ਚੋਰ ਮਾਰੂਤੀ ਵੈਨ ਚੋਰੀ ਕਰਨ ਪਹੁੰਚੇ ਸਨ, ਪਰ ਕਿਸੇ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਸੀ।
ਮਾਰੂਤੀ ਵੈਨ ਚੋਰੀ ਦੇ ਮਾਮਲੇ ਵਿਚ ਸਤਿਆਮ ਕੁਮਾਰ, ਅਮਨ ਗੌਤਮ ਅਤੇ ਅਮਿਤ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤਿਅਮ ਮਹਾਰਾਜਪੁਰ ਦੇ ਇਕ ਇੰਜੀਨੀਅਰਿੰਗ ਕਾਲਜ ਤੋਂ ਬੀ.ਟੈਕ ਕਰ ਰਿਹਾ ਹੈ। ਅਮਨ ਡੀਬੀਐਸ ਕਾਲਜ ਤੋਂ ਬੀ.ਕਾਮ ਫਾਈਨਲ ਸਾਲ ਦਾ ਵਿਦਿਆਰਥੀ ਹੈ ਜਦਕਿ ਅਮਿਤ ਇੱਕ ਇਮਾਰਤ ਵਿੱਚ ਕੰਮ ਕਰਦਾ ਹੈ। ਏਸੀਪੀ ਮੁਤਾਬਕ ਇਨ੍ਹਾਂ ਲੋਕਾਂ ਨੇ ਕਾਰ ਚੋਰੀ ਕੀਤੀ ਸੀ ਪਰ ਚਲਾਉਣੀ ਨਹੀਂ ਆਉਂਦੀ ਸੀ। ਇਸੇ ਕਾਰਨ ਇਹ ਕਾਰ ਨੂੰ ਦਬੌਲੀ ਤੋਂ 10 ਕਿਲੋਮੀਟਰ ਤੱਕ ਧੱਕਾ ਲਾ ਕੇ ਕਲਿਆਣਪੁਰ ਲੈ ਗਏ।
ਉਥੇ ਉਸ ਦੀ ਨੰਬਰ ਪਲੇਟ ਹਟਾ ਕੇ ਲੁਕੋ ਦਿੱਤੀ। ਕਾਰ ਨੂੰ ਕੋਈ ਨਹੀਂ ਚਲਾ ਸਕਦਾ ਸੀ ਪਰ ਕਾਰ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਇਸ ਨੂੰ ਸਕਰੈਪ ਵਿੱਚ ਵੇਚ ਦੇਣਗੇ। ਇਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazing case theft, Crime, Crime news, Punjab Crime news