Home /News /national /

ਉੱਤਰ ਪ੍ਰਦੇਸ਼ : ਬੁਲੰਦਸ਼ਹਿਰ ਤੋਂ ਅਗਵਾ 11 ਸਾਲਾ ਲੜਕੀ ਦੀ ਲਾਸ਼ ਬਰਾਮਦ,ਅਗਵਾਕਾਰਾਂ ਨੇ ਮੰਗੀ ਸੀ 30 ਲੱਖ ਰੁਪਏ ਦੀ ਫਿਰੌਤੀ

ਉੱਤਰ ਪ੍ਰਦੇਸ਼ : ਬੁਲੰਦਸ਼ਹਿਰ ਤੋਂ ਅਗਵਾ 11 ਸਾਲਾ ਲੜਕੀ ਦੀ ਲਾਸ਼ ਬਰਾਮਦ,ਅਗਵਾਕਾਰਾਂ ਨੇ ਮੰਗੀ ਸੀ 30 ਲੱਖ ਰੁਪਏ ਦੀ ਫਿਰੌਤੀ

ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਦਕਿ ਇੱਕ ਮੁਲਜ਼ਮ ਦੀ ਭਾਲ ਜਾਰੀ

ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਦਕਿ ਇੱਕ ਮੁਲਜ਼ਮ ਦੀ ਭਾਲ ਜਾਰੀ

ਗਾਜ਼ਿਆਬਾਦ ਤੋਂ ਇੱਕ 11 ਸਾਲਾਂ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਲੜਕੀ ਨੂੰ ਅਗਵਾ ਕਰਨ ਵਾਲਿਆਂ ਨੇ 30 ਲੱਖ ਰਾਪਏ ਦੀ ਫਿਰੌਤੀ ਮੰਗੀ ਸੀ । ਫਿਰੌਤੀ ਦੇ ਪੈਸੇ ਨਾ ਮਿਲਣ 'ਤੇ ਅਗਵਾਕਾਰਾਂ ਨੇ ਲੜਕੀ ਦਾ ਕਤਲ ਕਰ ਦਿੱਤਾ।ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਗੁਆਂਢੀ ਨੌਜਵਾਨ ਬਬਲੂ ਉਰਫ਼ ਪ੍ਰਦੀਪ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਪੜ੍ਹੋ ...
 • Share this:

  ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਤੋਂ ਇੱਕ 11 ਸਾਲਾਂ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਲੜਕੀ ਨੂੰ ਅਗਵਾ ਕਰਨ ਵਾਲਿਆਂ ਨੇ 30 ਲੱਖ ਰਾਪਏ ਦੀ ਫਿਰੌਤੀ ਮੰਗੀ ਸੀ । ਫਿਰੌਤੀ ਦੇ ਪੈਸੇ ਨਾ ਮਿਲਣ 'ਤੇ ਅਗਵਾਕਾਰਾਂ ਨੇ ਲੜਕੀ ਦਾ ਕਤਲ ਕਰ ਦਿੱਤਾ।ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਗੁਆਂਢੀ ਨੌਜਵਾਨ ਬਬਲੂ ਉਰਫ਼ ਪ੍ਰਦੀਪ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਖੁਸ਼ੀ ਬਬਲੂ ਨੂੰ ਚਾਚਾ ਕਹਿ ਕੇ ਬੁਲਾਉਂਦੀ ਸੀ। ਮੁੱਖ ਦੋਸ਼ੀ ਬਬਲੂ ਮੇਲਾ ਦਿਖਾਉਣ ਦੇ ਬਹਾਨੇ ਖੁਸ਼ੀ ਨੂੰ ਆਪਣੇ ਨਾਲ ਮੇਰਠ ਲੈ ਗਿਆ ਸੀ ਅਤੇ ਬੱਚੀ ਨੂੰ ਮੇਰਠ 'ਚ ਉਸ ਦੇ ਦੋਸਤ ਅਮਿਤ ਨੂੰ ਸੌਂਪ ਦਿੱਤਾ।20 ਨਵੰਬਰ ਨੂੰ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ ਲੜਕੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ਼ ਕਰਵਾਈ ਗਈ ਸੀ ।

  ਇਸ ਮਾਮਲੇ ਵਿੱਚ ਐਸਪੀ ਸਿਟੀ ਫਸਟ ਨਿਪੁਨ ਅਗਰਵਾਲ ਅਤੇ ਐਸਪੀ ਕ੍ਰਾਈਮ ਡਾਕਟਰ ਦੀਕਸ਼ਾ ਸ਼ਰਮਾ ਦੀ ਅਗਵਾਈ ਵਿੱਚ ਕ੍ਰਾਈਮ ਬ੍ਰਾਂਚ ਅਤੇ ਸਰਵੀਲੈਂਸ ਸੈੱਲ ਸਮੇਤ ਪੰਜ ਟੀਮਾਂ ਵੱਲੋਂ ਮਾਮਲੇ ਜਾਂਚ ਕੀਤੀ ਗਈ। ਜਾਂਚ ਦੌਰਾਨ ਦੌਰਾਨ ਬੁਲੰਦਸ਼ਹਿਰ ਦੇ ਇਕ ਪਿੰਡ ਤੋਂ ਬੱਚੀ ਦੀ ਲਾਸ਼ ਬਰਾਮਦ ਕਰ ਲਈ ਗਈ।

  ਅਗਵਾ ਹੋਈ ਲੜਕੀ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕਾਰਵਾਈ ਕਰਦੇ ਹੋਏ ਮੁਲਜ਼ਮ-ਅਮਿਤ ਪੁੱਤਰ ਨਰੇਸ਼ਪਾਲ ਜਿਸ ਦਾ ਪਤਾ 507 ਨਿਲਯਾ ਗਰੀਨਜ਼ ਸੁਸਾਇਟੀ ਮੋਰਟਾ ਪੱਕਾ ਪਤਾ ਪਿੰਡ ਹੈਬਾ ਥਾਣਾ ਛਪਰੋਲੀ ਜ਼ਿਲ੍ਹਾ ਬਾਗਪਤ, ਬਬਲੂ ਉਰਫ ਪ੍ਰਦੀਪ ਪੁੱਤਰ ਓਮਪ੍ਰਕਾਸ਼ ਵਾਸੀ ਨਈ ਬਸਤੀ ਗਲੀ ਨੰਬਰ 5 ਪੀ.ਐੱਸ. ਨੰਦਗਰਾਮ ਅਤੇ ਗੰਭੀਰ ਪੁੱਤਰ ਲੀਲਾ ਸਿੰਘ ਵਾਸੀ ਪਿੰਡ ਬੰਗਲਾ ਪੁਥਰੀ ਪੀ.ਐੱਸ. ਕੋਤਵਾਲੀ ਦੇਹਤ ਜ਼ਿਲਾ ਬੁਲੰਦਸ਼ਹਿਰ ਨੂੰ ਗ੍ਰਿਫਤਾਰ ਕੀਤਾ ਗਿਆ।

  ਪੁਲਿਸ ਨੇ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਦੌਰਾਨ ਦੱਸਿਆ ਕਿ ਅਸੀਂ ਪਹਿਲਾਂ ਹੀ ਲੜਕੀ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਕੇ 30 ਲੱਖ ਰੁਪਏ ਦੀ ਮੰਗ ਕੀਤੀ ਸੀ, ਲੜਕੀ ਨੂੰ ਮੇਲਾ ਦਿਖਾਉਣ ਦੇ ਬਹਾਨੇ ਬਬਲੂ ਉਰਫ਼ ਪ੍ਰਦੀਪ ਨੇ ਲੜਕੀ ਨੂੰ ਅਗਵਾ ਕਰਕੇ ਆਪਣੇ ਸਾਥੀ ਅਮਿਤ ਦੇ ਲੜਕੇ ਨੂੰ ਦੇ ਦਿੱਤਾ।ਅਮਿਤ ਨੇ ਲੜਕੀ ਨੂੰ ਗੰਭੀਰ ਦੇ ਲੜਕੇ ਲੀਲਾ ਸਿੰਘ ਨੂੰ ਦੇ ਦਿੱਤਾ ਅਤੇ ਗੰਭੀਰ ਨੇ ਹੋਰ ਦੋਸ਼ੀਆਂ ਨਾਲ ਮਿਲ ਕੇ ਲੜਕੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ । ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ।ਫਿਲਹਾਲ ਪੁਿਲਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਦਕਿ ਇੱਕ ਹੋਰ ਮੁਲਜ਼ਮ ਨੂੰ ਫੜਨ ਲਈ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ।

  Published by:Shiv Kumar
  First published:

  Tags: Girl, MONEY, Murder, Uttar Pardesh