Helicopter Taxi in Mathura-Agra: ਸੈਰ ਸਪਾਟੇ ਕਿਸੇ ਸੂਬੇ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਦਿੰਦਾ ਹੈ। ਇਸ ਲਈ ਸਮੇਂ ਸਮੇਂ ‘ਤੇ ਸਰਕਾਰਾਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਬਣਾਉਂਦੀਆਂ ਹਨ। ਅਜਿਹਾ ਹੀ ਇਕ ਫੈਸਲਾ ਉੱਤਰ ਪ੍ਰਦੇਸ਼ ਸਰਕਾਰ ਨੇ ਕੀਤਾ ਹੈ ਜਿਸ ਤਹਿਤ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹੈਲੀਕਾਪਟਰ ਟੈਕਸੀ ਸੇਵਾ (Helicopter Taxi Service) ਸ਼ੁਰੂ ਕੀਤੀ ਜਾ ਰਹੀ ਹੈ।
ਹੈਲੀਕਾਪਟਰ ਟੈਕਸੀ ਸੇਵਾ (Helicopter Taxi Service) ਰਾਹੀਂ ਉੱਤਰ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਰਿਹਾ ਹੈ। ਇਸ ਪੜਾਅ 'ਚ ਸੂਬਾ ਸਰਕਾਰ ਜਲਦ ਹੀ ਮਥੁਰਾ ਅਤੇ ਆਗਰਾ ਵਿਚਕਾਰ ਹੈਲੀ ਟੈਕਸੀ ਸ਼ੁਰੂ ਕਰਨ ਜਾ ਰਹੀ ਹੈ। ਹੈਲੀਕਾਪਟਰਾਂ ਰਾਹੀਂ ਵੱਖ-ਵੱਖ ਸ਼ਹਿਰਾਂ ਨਾਲ ਸੰਪਰਕ ਵਧਾਉਣ ਦੇ ਇਰਾਦੇ ਨਾਲ ਆਰੰਭ ਕੀਤੀ ਗਈ ਇਹ ਯੋਜਨਾ ਜਲਦੀ ਹੀ ਸ਼ੁਰੂ ਹੋ ਜਾਵੇਗੀ।
ਦੱਸ ਦੇਈਏ ਕਿ ਹੈਲੀਕਾਪਟਰ ਟੈਕਸੀ ਸੇਵਾ (Helicopter Taxi Service) ਲਈ ਹੈਲੀਪੋਰਟ ਦਾ ਨਿਰਮਾਣ ਅਤੇ ਸਮੁੱਚਾ ਪ੍ਰਬੰਧ ਪੀਪੀਪੀ ਮੋਡ ਯਾਨੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਰਾਹੀਂ ਚਲਾਇਆ ਜਾਵੇਗਾ। ਕਈ ਸੈਰ-ਸਪਾਟਾ ਸਥਾਨਾਂ 'ਤੇ ਹੈਲੀਪੋਰਟ ਬਣਾਏ ਜਾ ਰਹੇ ਹਨ।
ਆਗਰਾ ਵਿੱਚ ਹੈਲੀਪੋਰਟ ਦੇ ਨਿਰਮਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਮਥੁਰਾ ਅਤੇ ਆਗਰਾ ਵਿੱਚ ਹੈਲੀਪੋਰਟਾਂ ਦੇ ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਲਈ ਟੈਂਡਰ ਮੰਗੇ ਹਨ। ਜੋ ਕੰਪਨੀ ਸਭ ਤੋਂ ਘੱਟ ਪੈਸੇ ਵਿਚ ਸਮੁੱਚੇ ਪ੍ਰਬੰਧ ਲਈ ਜ਼ਿੰਮੇਵਾਰੀ ਲਵੇਗੀ ਉਸਨੂੰ ਹੈਲੀਪੈਡ ਦੀ ਉਸਾਰੀ ਤੋਂ ਇਲਾਵਾ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਦਿੱਤਾ ਜਾਵੇਗਾ।
ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਪਹਿਲੀ ਬੋਲੀ 31 ਮਈ ਨੂੰ ਲਖਨਊ ਸਥਿਤ ਸੈਰ-ਸਪਾਟਾ ਵਿਭਾਗ ਦੇ ਦਫ਼ਤਰ 'ਚ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਯੋਗਤਾ ਲਈ ਬੇਨਤੀ 23 ਜੂਨ ਤੱਕ ਕੀਤੀ ਜਾ ਸਕਦੀ ਹੈ। ਯੋਗਤਾ ਲਈ ਬੇਨਤੀ ਵੈੱਬਸਾਈਟ etender.up.nic.in 'ਤੇ ਆਨਲਾਈਨ ਢੰਗ ਰਾਹੀਂ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਹੈਲੀਕਾਪਟਰ ਟੈਕਸੀ ਸੇਵਾ (Helicopter Taxi Service) ਤੋਂ ਇਲਾਵਾ ਹੈਲੀਕਾਪਟਰ ਰਾਹੀਂ ਸੈਰ-ਸਪਾਟਾ ਸਥਾਨਾਂ ਦੇ ਹਵਾਈ ਦ੍ਰਿਸ਼ ਲਈ ਰਾਈਡ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਸੈਲਾਨੀ ਹੈਲੀਕਾਪਟਰ ਰਾਹੀਂ ਉੱਪਰੋਂ ਤਾਜ ਮਹਿਲ, ਸਿਕੰਦਰਾ ਕਿਲਾ, ਫਤਿਹਪੁਰ ਸੀਕਰੀ ਵਰਗੇ ਸੈਰ-ਸਪਾਟਾ ਸਥਾਨਾਂ ਨੂੰ ਦੇਖ ਸਕਣਗੇ। ਮਥੁਰਾ ਵਿੱਚ ਵ੍ਰਿੰਦਾਵਨ, ਗੋਵਰਧਨ, ਬਰਸਾਨਾ ਅਤੇ ਨੰਦਗਾਓਂ ਦੇ ਹਵਾਈ ਦ੍ਰਿਸ਼ ਦੇਖਣੇ ਸੰਭਵ ਹੋਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੈਰ-ਸਪਾਟਾ ਵਿਭਾਗ ਗੋਵਰਧਨ ਪਰਿਕਰਮਾ ਵਿੱਚ ਹੈਲੀਕਾਪਟਰਾਂ ਦੀ ਵਰਤੋਂ ਕਰ ਚੁੱਕਾ ਹੈ। ਜਿਹੜੇ ਸੈਲਾਨੀ ਪੈਦਲ ਨਹੀਂ ਜਾ ਸਕਦੇ ਸਨ, ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਪਰਿਕਰਮਾ ਕੀਤੀ ਸੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।