ਯੂਪੀ ਦੇ ਮੇਰਠ ਵਿਚ ਇਕ ਇਨੋਵੇਟਰ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਉਪਕਰਨ ਤਿਆਰ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਮੇਰਠ ਦੇ ਇਕ MIET ਇੰਜੀਨੀਅਰਿੰਗ ਕਾਲਜ ਵਿਚ ਸਥਿਤ ਅਟਲ ਇਨੋਵੇਸ਼ਨ ਕਮਿਊਨਿਟੀ ਸੈਂਟਰ ਵਿਚ ਇਨੋਵੇਟਰ ਸ਼ਿਆਮ ਚੌਰਸੀਆ ਨੇ ਅਜਿਹਾ ਸੈਂਡਲ ਬਣਾਇਆ ਹੈ, ਜਿਸ ਵਿਚ ਬਟਨ ਦਬਾਉਂਦੇ ਹੀ ਕਰੰਟ ਆ ਜਾਵੇਗਾ। ਇਸ ਨੂੰ ਹੱਥ ਲੱਗਦੇ ਹੀ ਬੰਦਾ ਭੱਜਣ ਲਈ ਮਜਬੂਰ ਹੋ ਜਾਵੇਗਾ।
ਸ਼ਿਆਮ ਚੌਰਸੀਆ ਦੱਸਦੇ ਹਨ ਕਿ ਇਸ ਸੈਂਡਲ 'ਚ ਬਲੂਟੁੱਥ ਡਿਵਾਈਸ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਡੀਸੀ ਕਰੰਟ ਨੂੰ ਏਸੀ ਵਿੱਚ ਬਦਲਣ ਲਈ ਉਪਕਰਨ ਲਗਾਏ ਗਏ ਹਨ।
ਸ਼ਿਆਮ ਚੌਰਸੀਆ ਦਾ ਕਹਿਣਾ ਹੈ ਕਿ ਜੇਕਰ ਕਿਸੇ ਔਰਤ ਨੂੰ ਕਿਤੇ ਕੋਈ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਪੈਰਾਂ ਤੋਂ ਸੈਂਡਲ ਉਤਾਰ ਕੇ ਹੱਥ ਲੈ ਕੇ ਛੋਟਾ ਬਟਨ ਦਬਾਉਣ ਨਾਲ ਸੈਂਡਲ 'ਚ ਕਰੰਟ ਆ ਜਾਵੇਗਾ। ਜਿਸ ਦੀ ਛੋਹ ਨਾਲ ਸਾਹਮਣੇ ਵਾਲੇ ਦੇ ਹੋਸ਼ ਉੱਡ ਜਾਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੈਂਡਲ ਵਿੱਚ ਦੋ ਹਜ਼ਾਰ ਵੋਲਟ ਦਾ ਕਰੰਟ ਆਵੇਗਾ। ਸ਼ਿਆਮ ਚੌਰਸੀਆ ਦਾ ਕਹਿਣਾ ਹੈ ਕਿ ਇਸ ਯੰਤਰ ਨੂੰ ਬਣਾਉਣ 'ਚ ਉਨ੍ਹਾਂ ਨੂੰ ਦੋ ਮਹੀਨੇ ਲੱਗ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਸੁਰੱਖਿਆ ਲਈ ਕਰੰਟ ਵਾਲੇ ਸੈਂਡਲ ਬਣਾਏ ਗਏ ਹਨ। ਉਸ ਨੇ ਇਸ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ।
ਗਹਿਣੇ ਚੋਰੀ ਹੋਣ 'ਤੇ ਟਰੇਸ ਕੀਤਾ ਜਾ ਸਕਦਾ ਹੈ
ਇਸ ਦੇ ਨਾਲ ਹੀ ਇਨੋਵੇਟਰ ਸ਼ਿਆਮ ਚੌਰਸੀਆ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਪਰਸ ਵੀ ਤਿਆਰ ਕੀਤਾ ਹੈ, ਜਿਸ 'ਚ ਰਿਵਾਲਵਰ ਵਰਗੀ ਨਲੀ ਲੱਗੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਸੀਬਤ ਦੇ ਸਮੇਂ ਬਟਨ ਦਬਾਉਣ 'ਤੇ ਅਜਿਹੀ ਆਵਾਜ਼ ਆਵੇਗੀ ਜਿਵੇਂ ਗੋਲੀ ਚੱਲੀ ਹੋਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਆਵਾਜ਼ 9 ਐਮਐਮ ਦੀ ਪਿਸਤੌਲ ਵਰਗੀ ਹੋਵੇਗੀ ਅਤੇ ਅਪਰਾਧੀ ਭੱਜ ਜਾਵੇਗਾ।
ਇਸ ਵਿਸ਼ੇਸ਼ ਪਰਸ ਨੂੰ ਲੇਜ਼ਰ ਅਤੇ ਫਾਈਬਰ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਔਰਤਾਂ ਦੀ ਸੁਰੱਖਿਆ ਲਈ ਗਹਿਣਿਆਂ ਵਿੱਚ ਜੀਪੀਐਸ ਸਿਸਟਮ ਵੀ ਲਗਾਇਆ ਗਿਆ ਹੈ, ਤਾਂ ਜੋ ਜੇਕਰ ਕਿਸੇ ਦੇ ਗਹਿਣੇ ਚੋਰੀ ਹੋ ਜਾਣ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।