ਛੱਤ ਨਾਲ ਲਟਕਾ ਕੇ ਪਤੀ ਕੁੱਟਦਾ ਸੀ ਆਪਣੀ ਪਤਨੀ ਨੂੰ...

Damanjeet Kaur
Updated: April 16, 2018, 2:59 PM IST
ਛੱਤ ਨਾਲ ਲਟਕਾ ਕੇ ਪਤੀ ਕੁੱਟਦਾ ਸੀ ਆਪਣੀ ਪਤਨੀ ਨੂੰ...
ਛੱਤ ਨਾਲ ਲਟਕਾ ਕੇ ਪਤੀ ਕੁੱਟਦਾ ਸੀ ਆਪਣੀ ਪਤਨੀ ਨੂੰ...
Damanjeet Kaur
Updated: April 16, 2018, 2:59 PM IST
ਯੂ.ਪੀ. ਦੇ ਸ਼ਾਹਜਹਾਂਪੁਰ ਵਿੱਚ ਮਹਿਲਾ ਨੂੰ ਤਸੀਹੇ ਦੇਣ ਵਾਲਾ ਵੀਡੀਓ ਸਾਹਮਣੇ ਆਇਆ। ਪਤਨੀ ਦਾ ਆਰੋਪ ਹੈ ਕਿ ਉਸਦਾ ਪਤੀ ਦਾਜ ਦੇ ਲਈ ਉਸਨੂੰ ਛੱਤ ਨਾਲ ਬੰਨ ਕੇ ਕੁੱਟਦਾ ਸੀ। ਸਿਰਫ ਇੰਨਾ ਹੀ ਨਹੀਂ ਇਸ ਵੀਡੀਓ ਨੂੰ ਬਣਾ ਕੇ ਉਸਨੂੰ ਵਾਇਰਲ ਕਰਕੇ ਪਤੀ ਨੇ ਪਤਨੀ ਨੂੰ ਆਪਣੇ ਪੇਕੇ ਵੀ ਭੇਜ ਦਿੱਤਾ। ਇਸ ਖੌਫ਼ਨਾਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪਤੀ ਦੇ ਖ਼ਿਲਾਫ਼ ਦਾਜ ਲਈ ਤੰਗ ਕਰਨ ਸਮੇਤ ਹੋਰ ਕਈ ਗੰਭੀਰ ਧਾਰਾਵਾਂ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਪੂਰੀ ਘਟਨਾ ਚੌਕ ਕੋਤਵਾਲੀ ਖੇਤਰ ਦੇ ਨਵਾਦਾ ਇੰਦੇਪੁਰ ਦੀ ਹੈ। ਜਿੱਥੋਂ ਦੀ ਰੁਚੀ ਸ਼ੁਕਲਾ ਦਾ ਵਿਆਹ ਲਖੀਮਪੁਰ ਦੇ ਅਸ਼ੋਕ ਦੇ ਨਾਲ 4 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਅਸ਼ੋਕ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਰੁਚੀ ਨੂੰ ਦਾਜ ਦੇ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇੱਕ ਸਾਲ ਪਹਿਲਾਂ ਰੁਚੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਇਸ ਦੌਰਾਨ ਰੁਚੀ ਦੇ ਇਲਾਜ 'ਤੇ ਪਤੀ ਦਾ ਪੈਸੇ ਖਰਚ ਹੋਇਆ ਸੀ। ਪਤੀ, ਰੁਚੀ 'ਤੇ ਆਪਣੇ ਪੇਕੇ ਤੋਂ 50 ਹਜ਼ਾਰ ਰੁਪਏ ਲਿਆਉਣ ਦਾ ਦਬਾਅ ਬਣਾਉਣ ਲੱਗਾ। ਰੁਚੀ ਦੇ ਮਨ੍ਹਾਂ ਕਰਨ 'ਤੇ ਪਤੀ ਨੇ ਉਸਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਬੇਹੋਸ਼ ਹੋਣ 'ਤੇ ਉਸਦੇ ਹੱਥ ਬੰਨ੍ਹ ਕੇ ਉਸਨੂੰ ਛੱਤ ਨਾਲ ਲਟਕਾ ਦਿੱਤਾ।

ਪਤੀ ਨੇ ਰੁਚੀ ਨੂੰ ਤਸੀਹੇ ਦੇਣ ਦਾ ਵੀਡੀਓ ਬਣਾ ਕੇ ਉਸਨੂੰ ਵਾਇਰਲ ਕਰ ਦਿੱਤਾ ਅਤੇ ਰੁਚੀ ਦੇ ਭਰਾ ਦੇ ਮੋਬਾਈਲ 'ਤੇ ਵੀ ਭੇਜ ਦਿੱਤਾ। ਪਤੀ ਨੇ ਰੁਚੀ ਦੇ ਘਰਵਾਲਿਆਂ ਨੂੰ ਧਮਕੀ ਦਿੱਤੀ ਕਿ ਅਗਰ ਉਸਨੂੰ 50 ਹਜ਼ਾਰ ਰੁਪਏ ਨਹੀਂ ਦਿੱਤੇ ਤਾਂ ਰੁਚੀ ਨਾਲ ਰੋਜ਼ ਕੁੱਟਮਾਰ ਕਰੇਗਾ ਤੇ ਉਸਨੂੰ ਰੋਜ਼ ਤਸੀਹੇ ਦੇਵੇਗਾ ਤੇ ਉਸਨੂੰ ਮਾਰ ਦੇਵੇਗਾ। ਬੇਟੀ ਦੇ ਨਾਲ ਹੋਈ ਹੈਵਾਨੀਅਤ ਦਾ ਵੀਡੀਓ ਦੇਖ ਕੇ ਰੁਚੀ ਦੇ ਪਰਿਵਾਰ ਵਾਲੇ ਬੇਚੈਨ ਹੋ ਗਏ। ਜਦੋਂ ਉਹ ਬੇਟੀ ਦੇ ਘਰ ਪਹੁੰਚੇ ਤਾਂ ਬੇਟੀ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਅਤੇ ਪਤੀ ਸਮੇਤ ਉਸਦੇ ਪਰਿਵਾਰ ਵਾਲੇ ਲਾਪਤਾ ਸੀ। ਪਰਿਵਾਰ ਦੇ ਲੋਕ ਉਸਨੂੰ ਸ਼ਾਹਜਹਾਂਪੁਰ ਲਿਆਏ ਜਿੱਥੇ ਪੁਲਿਸ ਨੇ ਉਸਦਾ ਮੈਡੀਕਲ ਕਰਵਾਇਆ।ਪਰਿਵਾਰ ਨੇ ਬੇਟੀ ਦੇ ਨਾਲ ਹੋਈ ਹੈਵਾਨੀਅਤ ਦਾ ਵੀਡੀਓ ਪੁਲਿਸ ਨੂੰ ਸੌਂਪ ਦਿੱਤਾ ਹੈ। ਇਸੇ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਪਤੀ ਸਮੇਤ ਉਸਦੇ ਪਰਿਵਾਰ ਦੇ ਚਾਰ ਲੋਕਾਂ ਖ਼ਿਲਾਫ਼ ਦਾਜ ਲਈ ਤੰਗ ਕਰਨ ਦੀਆਂ ਧਾਰਾਵਾਂ ਸਮੇਤ ਕਈ ਗੰਭੀਰ ਧਾਰਾਵਾਂ ਵਿੱਚ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
First published: April 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...