Home /News /national /

ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ

ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ

ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ (ਸੰਕੇਤਕ ਫੋਟੋ)

ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ (ਸੰਕੇਤਕ ਫੋਟੋ)

ਪਾਰੀ ਦਾ ਕਹਿਣਾ ਹੈ ਕਿ ਐਤਵਾਰ ਦੇਰ ਰਾਤ ਚੋਰਾਂ ਨੇ ਉਸ ਦੇ ਗੋਦਾਮ 'ਚ ਮਹਿੰਗੇ ਨਿੰਬੂ ਅਤੇ ਹੋਰ ਸਬਜ਼ੀਆਂ ਚੋਰੀ ਕਰ ਲਈਆਂ। ਇਨ੍ਹੀਂ ਦਿਨੀਂ ਖੁੱਲ੍ਹੇ ਬਾਜ਼ਾਰ 'ਚ ਨਿੰਬੂ ਦੀ ਕੀਮਤ 280 ਰੁਪਏ ਤੱਕ ਪਹੁੰਚ ਗਈ ਹੈ। ਜਿਸ ਕਾਰਨ ਨਿੰਬੂ ਦੀ ਮੰਗ ਵੀ ਵਧ ਗਈ ਹੈ। ਚੋਰਾਂ ਨੇ ਗੋਦਾਮ 'ਚੋਂ 60 ਕਿਲੋ ਨਿੰਬੂ, 40 ਕਿਲੋ ਪਿਆਜ਼, 38 ਕਿਲੋ ਲਸਣ ਚੋਰੀ ਕਰ ਲਿਆ।

ਹੋਰ ਪੜ੍ਹੋ ...
  • Share this:
    ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਚੋਰੀ ਦੀ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਨਿੰਬੂ ਦਾ ਰੇਟ (Lemon Price) ਇਨ੍ਹੀਂ ਦਿਨੀਂ ਬਾਜ਼ਾਰ 'ਚ ਕਾਫੀ ਜ਼ਿਆਦਾ ਹੈ। ਇਸ ਕਾਰਨ ਚੋਰ ਗੋਦਾਮ 'ਚੋਂ 60 ਕਿਲੋ ਨਿੰਬੂ ਚੋਰੀ ਕਰਕੇ ਲੈ ਗਏ।

    ਇੰਨਾ ਹੀ ਨਹੀਂ ਚੋਰਾਂ ਨੇ ਨਿੰਬੂ ਦੇ ਨਾਲ-ਨਾਲ ਲਸਣ, ਪਿਆਜ਼ ਵੀ ਚੋਰੀ ਕਰ ਲਏ। ਇਸ ਸਮੇਂ ਸਬਜ਼ੀਆਂ ਦੀ ਚੋਰੀ ਹੋਣ ਕਾਰਨ ਵਪਾਰੀਆਂ ਵਿਚ ਭਾਰੀ ਰੋਸ ਹੈ, ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

    ਮਾਮਲਾ ਤਿਲਹਰ ਇਲਾਕੇ ਦੀ ਬਜਰੀਆ ਸਬਜ਼ੀ ਮੰਡੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਮਨੋਜ ਕਸ਼ਯਪ ਦੀ ਸਬਜ਼ੀ ਮੰਡੀ ਵਿੱਚ ਦੁਕਾਨ ਹੈ। ਜਿੱਥੇ ਉਹ ਸਿਰਫ਼ ਨਿੰਬੂ, ਹਰੀ ਮਿਰਚ, ਪਿਆਜ਼ ਅਤੇ ਲਸਣ ਵੇਚਦਾ ਹੈ।

    ਵਪਾਰੀ ਦਾ ਕਹਿਣਾ ਹੈ ਕਿ ਐਤਵਾਰ ਦੇਰ ਰਾਤ ਚੋਰਾਂ ਨੇ ਉਸ ਦੇ ਗੋਦਾਮ 'ਚ ਮਹਿੰਗੇ ਨਿੰਬੂ ਅਤੇ ਹੋਰ ਸਬਜ਼ੀਆਂ ਚੋਰੀ ਕਰ ਲਈਆਂ। ਇਨ੍ਹੀਂ ਦਿਨੀਂ ਖੁੱਲ੍ਹੇ ਬਾਜ਼ਾਰ 'ਚ ਨਿੰਬੂ ਦੀ ਕੀਮਤ 280 ਰੁਪਏ ਤੱਕ ਪਹੁੰਚ ਗਈ ਹੈ। ਜਿਸ ਕਾਰਨ ਨਿੰਬੂ ਦੀ ਮੰਗ ਵੀ ਵਧ ਗਈ ਹੈ। ਚੋਰਾਂ ਨੇ ਗੋਦਾਮ 'ਚੋਂ 60 ਕਿਲੋ ਨਿੰਬੂ, 40 ਕਿਲੋ ਪਿਆਜ਼, 38 ਕਿਲੋ ਲਸਣ ਚੋਰੀ ਕਰ ਲਿਆ।

    ਚੋਰੀ ਹੋਏ ਨਿੰਬੂ ਦੀ ਕੀਮਤ ਕਰੀਬ 12 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਸਬਜ਼ੀਆਂ ਦੀ ਚੋਰੀ ਹੋਣ ਕਾਰਨ ਵਪਾਰੀਆਂ ਵਿੱਚ ਭਾਰੀ ਰੋਸ ਹੈ। ਫਿਲਹਾਲ ਕਾਰੋਬਾਰੀ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

    ਚੋਰੀ ਦੀ ਸੂਚਨਾ ਮਿਲਦਿਆਂ ਹੀ ਵਪਾਰੀ ਇਕੱਠੇ ਹੋ ਗਏ ਅਤੇ ਨਾਰਾਜ਼ਗੀ ਜ਼ਾਹਰ ਕੀਤੀ। ਇਲਾਕੇ ਵਿੱਚ ਖਾਸ ਕਰਕੇ ਨਿੰਬੂ ਦੀ ਚੋਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਦੇਸ਼ ਭਰ 'ਚ ਨਿੰਬੂ ਦੀਆਂ ਕੀਮਤਾਂ ਅਚਾਨਕ 300 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਜਾਣ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ ਹੈ। ਹਾਲਾਂਕਿ, ਇੱਕ ਸਵਾਲ ਹਰ ਕਿਸੇ ਦੇ ਦਿਮਾਗ ਵਿੱਚ ਹੈ ਕਿ ਨਿੰਬੂ ਦੇ ਭਾਅ ਅਚਾਨਕ ਕਿਉਂ ਵਧ ਗਏ ਹਨ? ਇਸ ਗਰਮੀ 'ਚ ਕੀ ਹੋਇਆ ਕਿ ਨਿੰਬੂ ਇੰਨੇ ਮਹਿੰਗੇ ਹੋ ਗਏ ਹਨ?
    Published by:Gurwinder Singh
    First published:

    Tags: Vegetables

    ਅਗਲੀ ਖਬਰ